Site icon Sikh Siyasat News

ਭਾਰਤੀ ਫੌਜ ਵੱਲੋਂ ਸਿੱਖਾਂ ਵਿੱਚ ਦਹਿਸ਼ਤ ਫੈਲਾਉਣ ਵਿਰੁੱਧ ਜਬਰਦਸਤ ਰੋਸ ਵਿਖਾਵਾ

ਸ੍ਰੀਨਗਰ (7 ਨਵੰਬਰ, 2010): ਭਾਰਤੀ ਫ਼ੌਜ ਵੱਲੋਂ ਕਸ਼ਮੀਰ ਵਾਦੀ ਵਿੱਚ ਸਿੱਖਾਂ ਦੇ ਪਿੰਡਾਂ ’ਤੇ ਧਾਵਾ ਬੋਲਣ ਦੇ ਵਿਰੋਧ ’ਚ ਵਾਦੀ ਵਿੱਚ ਰਹਿੰਦੇ ਸਿੱਖਾਂ ਵਲੋਂ 7 ਨਵੰਬਰ ਨੂੰ ਜ਼ਬਰਦਸਤ ਪ੍ਰਦਰਸ਼ਨ ਕੀਤੇ ਜਾਣ ਦੀਆਂ ਖਬਰਾਂ ਮਿਲੀਆਂ ਹਨ। ਇਹ ਵਿਰੋਧ ਪ੍ਰਦਰਸ਼ਨ ਜੰਮੂ ਦੇ ਡਿਗਿਆਣਾ ਆਸ਼ਰਮ ਤੋਂ ਚੱਲਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਸੂਬੇ ਦੀ ਮੁੱਖ ਨੂੰ ਬੰਦ ਕਰ ਦਿੱਤੀ। ਪ੍ਰਦਰਸ਼ਨਕਾਰੀ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਸਨ। ਇਸ ਮੌਕੇ ਜੰਮੂ-ਕਸ਼ਮੀਰ ਦੇ ਨਿਰਭਉ ਨਿਰਵੈਰ ਜਥੇਬੰਦੀ ਦੇ ਪ੍ਰਧਾਨ ਸ. ਹਰਜੀਤ ਸਿੰਘ, ਭਾਈ ਕਨੱਈਆ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੁੱਖ ਪ੍ਰਬੰਧਕ ਸ: ਮੋਹਿੰਦਰ ਸਿੰਘ, ਏ. ਆਈ. ਐਸ. ਐਸ. ਐਫ. ਦੇ ਪ੍ਰਧਾਨ ਸ: ਪਰਮਜੀਤ ਸਿੰਘ, ਜੰਮੂ ਨਿਰਪੱਖ ਸੰਗਠਨ ਦੇ ਪ੍ਰਧਾਨ ਸ: ਅਵਤਾਰ ਸਿੰਘ ਖਾਲਸਾ, ਐਸ. ਵਾਈ. ਏ. ਡੀ. ਦੇ ਪ੍ਰਧਾਨ ਸ: ਨਰਬੀਰ ਸਿੰਘ, ਸਿੱਖ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਗੱਜਣ ਸਿੰਘ ਅਤੇ ਸਿੱਖ ਨੌਂਜਵਾਨ ਸਭਾ ਦੇ ਮੁੱਖ ਸਲਾਹਕਾਰ ਸ: ਕੁਲਵੰਤ ਸਿੰਘ ਸਮੇਤ ਕਈ ਹੋਰ ਆਗੂ ਸ਼ਾਮਿਲ ਹੋਏ।ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਿੱਖ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਸਾਲ 2000 ਦੌਰਾਨ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੌਰੇ ’ਤੇ ਆਏ ਸਨ ਤਾਂ ਉਸ ਸਮੇਂ ਚੱਠੀਸਿੰਘਪੁਰਾ ’ਚ 35 ਬੇਕਸੂਰ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਬਰਾਕ ਓਬਾਮਾ ਦੇ ਭਾਰਤ ਦੌਰੇ ਦੌਰਾਨ ਉਸੇ ਘਟਨਾ ਨੂੰ ਫਿਰ ਦੁਹਰਾਉਣ ਦੀ ਜੋ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਸੰਨ 2000 ਵਿੱਚ ਕਤਲ ਕੀਤੇ ਗਏ ਸਿੱਖਾਂ ਬਾਰੇ ਕਈ ਨਿਰਪੱਖ ਰਿਪੋਰਟਾਂ ਨੇ ਇਸ ਪਿੱਛੇ ਭਾਰਤੀ ਫੌਜ ਦਾ ਹੱਥ ਦੱਸਿਆ ਸੀ, ਪਰ ਭਾਰਤ ਵੱਲੋਂ ਇਸ ਬਾਰੇ ਕੋਈ ਸਪਸ਼ਟ ਨਤੀਜੇ ਪੇਸ਼ ਨਹੀਂ ਕੀਤੇ ਗਏ। ਪੰਜਾਬ ਨਿਊਜ਼ ਨੈਟਵਰਕ ਨਾਲ ਇਸ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਉੱਚ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਨਿਤ ਦਿਨ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਦਾ ਸੰਤਾਪ ਉੱਥੇ ਰਹਿੰਦੇ ਸਿੱਖਾਂ ਨੂੰ ਵੀ ਭੋਗਣਾ ਪੈਦਾ ਹੈ। ਉਨਹਾਂ ਕਿਹਾ ਕਿ ਇਸ ਬਾਰੇ ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਧੀਆਂ ਨੂੰ ਕਸ਼ਮੀਰ ਜਾ ਕੇ ਜਾਂਚ ਕਰਨ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਸੱਚ ਸਾਹਮਣੇ ਆ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version