Site icon Sikh Siyasat News

ਕਿਰਤੀ ਵਰਗ ਅਤੇ ਪੰਚਾਇਤਾਂ ਨੂੰ ਖੁਦਮੁਖਤਿਆਰ ਕਰਨ ਵਾਲਾ ਪ੍ਰਬੰਧ ਸਿਰਜਣ ਦੀ ਲੋੜ

 

ਪੰਥਕ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਦੇ ਸੱਦੇ ਉੱਤੇ ਸਿੱਖ ਵਿਦਵਾਨਾਂ ਅਤੇ ਵਿਚਾਰਵਾਨਾਂ ਦਾ ਇੱਕ ਇਜਲਾਸ 14 ਨਵੰਬਰ,2022 ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕੀਤਾ ਗਿਆ। ਇਸ ਇਜਲਾਸ ਵਿੱਚ ਸ਼ਾਮਿਲ ਹੋਏ ਵਿਚਾਰਵਾਨਾਂ ਨੇ “ਸਿੱਖ ਰਾਜਨੀਤੀ ਦੀ ਵਰਤਮਾਨ ਦਸ਼ਾ ਅਤੇ ਭਵਿੱਖ ਦਾ ਅਮਲ” ਵਿਸ਼ੇ ਉਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।

ਵਿਚਾਰ ਚਰਚਾ ਦੌਰਾਨ ਪ੍ਰੋ. ਦਵਿੰਦਰ ਸਿੰਘ ਮੁਹਾਲੀ ਨੇ ਕਿਹਾ ਕਿ 1849 ਤੋਂ ਪਹਿਲਾਂ ਦਾ ਦੇਸ ਕਾਲ ਖਾਲਸਾ ਪਾਤਸ਼ਾਹੀ ਦੇ ਅਮਲ ਦਾ ਇਤਿਹਾਸ ਵਿਚ ਦਰਜ ਸਿਖਰੀ ਪ੍ਰਗਟਾਵਾ ਸੀ ਜਿਸ ਵਿੱਚ ਅਫਸਰਸ਼ਾਹੀ ਰਹਿਤ ਪ੍ਰਬੰਧ ਸੀ ਅਤੇ ਖੁਦਮੁਖਤਿਆਰੀ ਦੀ ਰਸਾਈ ਪਿੰਡ ਤੇ ਪੰਚਾਇਤੀ ਪੱਧਰ ਤੱਕ ਸੀ। ਉਨ੍ਹਾਂ ਕਿਰਤੀ ਵਰਗ ਨੂੰ ਸਮਰੱਥ ਕਰਨ ਅਤੇ ਖੁਦਮੁਖਤਿਆਰੀ ਦੀ ਪੰਚਾਇਤੀ ਪੱਧਰ ਤੱਕ ਰਸਾਈ ਕਰਨ ਵਾਲਾ ਪ੍ਰਬੰਧ ਸਿਰਜਣ ਦੀ ਸੇਧ ਅਪਣਾ ਕੇ ਚੱਲਣ ਦਾ ਸੁਝਾਅ ਦਿੱਤਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version