Site icon Sikh Siyasat News

ਕੈਲੀਫੋਰੀਆ ਦੀ ਯੂਬਾ ਸਿਟੀ ਵਿੱਚ ਸਿੱਖਾਂ ਨੇ ਜਾਗਰੂਕਤਾ ਲਈ 1.35 ਲੱਖ ਡਾਲਰ ਕੀਤੇ ਇਕੱਤਰ

ਵਾਸ਼ਿੰਗਟਨ: ਕੈਲੀਫੋਰੀਆ ਦੀ ਯੂਬਾ ਸਿਟੀ ਵਿੱਚ ਸਿੱਖ ਭਾਈਚਾਰੇ ਨੇ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਇਕ ਕੌਮੀ ਮੁਹਿੰਮ ਤਹਿਤ 135000 ਡਾਲਰ ਇਕੱਤਰ ਕੀਤੇ ਹਨ। ਯੂਬਾ ਸ਼ਹਿਰ ਵਿੱਚ ਕਈ ਗੁਰਦੁਆਰੇ ਹਨ ਅਤੇ ਇਹ ਖੇਤੀ ਕਰਨ ਵਾਲੇ ਸਿੱਖ ਭਾਈਚਾਰੇ ਦੇ ਰਿਹਾਇਸ਼ ਵਾਲੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿਥੇ ਬਾਦਾਮ, ਆੜੂ ਅਤੇ ਦਾਖ-ਮੁਨੱਕਾ ਦੇ ਵੱਡੇ ਫਾਰਮ ਹਨ।

ਕੈਲੀਫੋਰੀਆ ਦੀ ਯੂਬਾ ਸਿਟੀ ਵਿੱਚ ਸਿੱਖਾਂ ਨੇ ਜਾਗਰੂਕਤਾ ਲਈ 1.35 ਲੱਖ ਡਾਲਰ ਕੀਤੇ ਇਕੱਤਰ

‘ਨੈਸ਼ਨਲ ਸਿੱਖ ਕੰਪੇਨ’ ਤਹਿਤ ਅਮਰੀਕੀਆਂ ਨੂੰ ਸਿੱਖਾਂ ਅਤੇ ਸਿੱਖ ਧਰਮ ਬਾਰੇ ਸਿੱਖਿਅਤ ਕਰਨ ਦੇ ਮਕਸਦ ਨਾਲ ਦੇਸ਼ ਭਰ ਵਿੱਚ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ 9/11 ਹਮਲੇ ਤੋਂ ਬਾਅਦ ਵੱਖਰੇ ਸਰੂਪ ਕਾਰਨ ਸਿੱਖ ਭਾਈਚਾਰੇ ਖ਼ਿਲਾਫ਼ ਨਫ਼ਰਤੀ ਅਪਰਾਧਾਂ ਤੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਦੇ ਮੱਦੇਨਜ਼ਰ ਇਹ ਕਦਮ ਉਠਾਇਆ ਗਿਆ ਹੈ। ‘ਨੈਸ਼ਨਲ ਸਿੱਖ ਕੰਪੇਨ’ ਦੇ ਸਹਿ-ਬਾਨੀ ਡਾ. ਰਾਜਵੰਤ ਸਿੰਘ ਨੇ ਕਿਹਾ, ‘ਇਸ ਯਤਨ ਕਾਰਨ ਪੂਰੇ ਦੇਸ਼ ਵਿੱਚ ਸਿੱਖ ਭਾਈਚਾਰਾ ਆਪਣੇ ਅੰਦਰ ਇਕਜੁੱਟਤਾ ਦੀ ਭਾਵਨਾ ਮਹਿਸੂਸ ਕਰ ਰਿਹਾ ਹੈ। ਹਰ ਕੋਈ ਇਸ ਮੁਹਿੰਮ ਨਾਲ ਖ਼ੁਦ ਨੂੰ ਜੁੜਿਆ ਮਹਿਸੂਸ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰਾਉਣ ਦੀ ਯੋਜਨਾ ਹੈ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version