Site icon Sikh Siyasat News

ਆਮਿਰ ਖਾਨ ਦੀ ਆ ਰਹੀ ਢਿਲਮ “ਪੀ ਕੇ” ਸਿੱਖਾਂ ਨੂੰ ਗਲਤ ਢੰਗ ਨਾਲ ਕਰਦੀ ਹੈ ਪੇਸ਼

ਚੰਡੀਗੜ੍ਹ ( 21 ਦਸੰਬਰ, 2014): ਫਿਲਮ ਸਟਾਰ ਆਮਿਰ ਦੀ ਮੁੱਖ ਭੁਮਿਕਾ ਵਾਲੀ ਅਤੇ ਨਿਰਦੇਸ਼ਕ ਰਾਜ ਕੁਮਾਰ ਇਰਾਨੀ ਦੀ ਨਵੀ ਆ ਰਹੀ ਫਿਲਮ ਪੀ ਕੇ ਸੰਸਾਰ ਭਰ ਦੇ 4844 ਸਿਨੇਮਾ ਘਰਾਂ ਵਿੱਚ ਵਿਖਾਈ ਜਾ ਰਹੀ ਹੈ।ਇਸ ਫਿਲਮ ਨੂੰ ਵਿਚਾਰਵਾਨਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਜਿਆਦਾਤਰ ਫਿਲਮ ‘ਤੇ ਆਪਣੀ ਰਾਇ ਦੇਣ ਵਾਲਿਆਂ ਦੀ ਸਿਫਾਰਸ਼ ਹੈ ਕਿ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ।

ਪੀ ਕੇ

ਪਰ ਦੋ ਸਿੱਖਾਂ ਜਤਿੰਦਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਨੇ ਡੇਲੀ ਸਿੱਖ ਅਪਡੇਟ ‘ਤੇ ਛਪੇ ਸੰਖੇਪ ਮਜਬੂਨ ਵਿੱਚ ਲਿਖਿਆ ਕਿ ਇਸ ਫਿਲਮਾਂ ਵਿੱਚ ਸਿੱਖਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਨੇ ਲਿਖਿਆ ਕਿ ਇਸ ਫਿਲਮ ਵਿੱਚ ਇੱਕ ਬੁਜ਼ਰਗ ਸਿੱਖ ਨੂੰ ਆਪਣੀ ਘਰਵਾਲੀ ਨੂੰ ਆਪਣੇ ਵਿਆਹ ਦੀ ਵਰੇਗੰਢ ਮੌਕੇ ਫਾਈਵ ਸਟਾਰ ਹੋਟਲ ਵਿੱਚ ਖਾਣਾ ਖੁਆਉਣ ਲਈ ਝੂਠ ਮਾਰਕੇ ਭੀਖ ਮੰਗਦੇ ਵਿਖਾਇਆ ਗਿਆ ਹੈ।

ਫਿਲਮ ਦੇ ਇੱਕ ਹੋਰ ਦ੍ਰਿਸ਼ ਵਿੱਚ ਇੱਕ ਹੋਰ ਸਿੱਖ ਨੂੰ ਸਿਰ ਦੇ ਖੁੱਲੇਵਾਲਾਂ ਨਾਲ ਇੱਕ ਪੰਡਿਤ ਵਾਂਗ ਵਿਖਾਇਆ ਗਿਆ ਹੈ।ਇੱਕ ਹੋਰ ਦ੍ਰਿਸ਼ ਵਿੱਚ ਸਿੱਖ ਧਰਮ ਦਾ ਅਤਿ ਮਹੱਤਵੂਰਨ ਅੰਗ ਦਸਤਾਰ ਅਤੇ ਦਾਹੜੀ ਬਾਰੇ ਵੀ ਇਤਰਾਜ਼ਯੋਗ ਸੀਨ ਫਿਲਮਾਇਆ ਹੈ।

ਸਿੱਖੀ ਪਹਿਰਾਵੇ ਦੀ ਬੇਅਦਬੀ ਤੋਂ ਅੱਗੇ ਵੱਧਦਿਆਂ ਇੱਕ ਸਿੱਖ ਵਿਦਿਆਰਥੀ ਜਿਸਨੇ ਪਟਕਾ ਬੰਨਿਆ ਹੋਇਆ ਹੈ, ਉਸਨੂੰ ਇਮਤਿਹਾਨ ਦੇਣ ਤੋਂ ਪਹਿਲਾਂ ਲੰਮੇ ਪੈਕੁ ਦੰਡੌਤ ਕਰਦਿਆਂ ਵਿਖਾਇਆ ਗਿਆ ਹੈ।

ਸੋ ਉਪਰੋਕਤ ਨੁਕਤਾ ਨਜ਼ਰ ਤੋਂ ਇਹ ਫਿਲਮ ਜਿਵੇਂ ਕਿ ਆਮ ਭਾਰਤੀ ਫਿਲਮਾਂ ਵਾਂਗ ਸਿੱਖਾਂ ਨੂੰ ਗਲਤ ਰੰਗਤ ਵਿੱਚ ਪੇਸ਼ ਕਰਦੀ ਹੈ।

ਇਸ ਪੁਰੀ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ;

Sikhs feel offended by Amir Khan’s movie ‘PK’; Review says PK shows Sikhs in Bad Light

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version