ਕੈਲੀਫੋਰਨੀਆ (7 ਫ਼ਰਵਰੀ, 2016): ਪੁਰਤਗਾਲ ਵਿਚ 18 ਦਸੰਬਰ, 2015 ਨੂੰ ਗਿ੍ਫ਼ਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਰੋਕਣ ਲਈ ਸਿੱਖਸ ਫ਼ਾਰ ਜਸਟਿਸ ਦੇ ਸੱਦੇ ‘ਤੇ ਅੱਜ ਟਰਾਈਸਟੇਟ ਦੀਆਂ ਸਿੱਖ ਸੰਗਤਾਂ ਵੱਲੋਂ ਪੁਰਤਗਾਲ ਦੇ ਕੌਾਸਲੇਟ ਦੇ ਬਾਹਰ ਜ਼ੋਰਦਾਰ ਵਿਖਾਵਾ ਪ੍ਰਦਰਸ਼ਨ ਕੀਤਾ ਗਿਆ ।
ਭਾਈ ਪੰਮੇ ਦੀ ਰਿਹਾਈ ਲਈ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਫੜੇ ਬੈਨਰਾਂ ‘ਤੇ ਲਿਖਿਆ ਸੀ ਕਿ ‘ਭਾਈ ਪੰਮਾ ਨੂੰ ਭਾਰਤ ਨਾ ਭੇਜਿਆ ਜਾਵੇ’, ‘ ਭਾਈ ਪੰਮਾ ਨੂੰ ਵਾਪਸ ਇੰਗਲੈਂਡ ਭੇਜਿਆ ਜਾਵੇ’, ‘ਭਾਈ ਪੰਮਾ ਨੂੰ ਫੌਰਨ ਰਿਹਾਅ ਕੀਤਾ ਜਾਵੇ’ । ਵੱਡੀ ਗਿਣਤੀ ਵਿਚ ਪਹੁੰਚੀਆਂ ਸਿੱਖ ਸੰਗਤਾਂ ਵੱਲੋਂ ਭਾਰਤ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ ।
ਬੇਸ਼ੱਕ ਅੱਜ ਅਚਾਨਕ ਸਵੇਰੇ ਬਰਫ਼ ਪੈਣੀ ਸ਼ੁਰੂ ਹੋ ਗਈ ਸੀ, ਪਰ ਇਸ ਦੇ ਬਾਵਜੂਦ ਸਿੱਖ ਸੰਗਤਾਂ ਨੇ ਮਿੱਥੇ ਪੋ੍ਰਗਰਾਮ ਅਨੁਸਾਰ ਸੈਕਿੰਡ ਐਵੀਨਿਊ ‘ਤੇ ਸਥਿਤ ਪੁਰਤਗਾਲ ਕੌਾਸਲੇਟ ਦੇ ਬਾਹਰ ਦੁਪਹਿਰ 11 ਵਜੇ ਪ੍ਰਦਰਸ਼ਨ ਆਰੰਭ ਕਰ ਦਿੱਤਾ ।
ਵਿਖਾਵੇ ਦੇ ਚਲਦਿਆਂ ਤਿੰਨ ਮੈਂਬਰੀ ਸਿੱਖ ਵਫ਼ਦ ਨੇ ਪੁਰਤਗਾਲ ਦੀ ਕੌਾਸਲੇਟ ਜਰਨਲ ਬੀਬੀ ਮੈਨੂਏਲਾ ਬਾਇਰੋਸ ਨਾਲ ਲਗਭਗ ਇਕ ਘੰਟਾ ਮੁਲਾਕਾਤ ਕੀਤੀ ਅਤੇ ਉਸ ਟਰਾਈਸਟੇਟ ਦੀਆਂ 22 ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਮੈਮੋਰੈਂਡਮ ਭੇਟ ਕੀਤਾ।
ਇਸ ਵਫ਼ਦ ਵਿਚ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ: ਅਮਰਜੀਤ ਸਿੰਘ, ਸਿੱਖਸ ਫ਼ਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂੰ ਅਤੇ ਅਕਾਲੀ ਦਲ (ਅ) ਦੀ ਅਮਰੀਕਾ ਯੂਨਿਟ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਸ਼ਾਮਿਲ ਸਨ ।
ਇਸ ਮੈਮੋਰੈਂਡਮ ਵਿਚ ਪੁਰਤਗਾਲ ਵੱਲੋਂ ਯੂਨਾਈਟਿਡ ਨੇਸ਼ਨਜ਼ ਦੀਆਂ ਸੰਧੀਆਂ ਅਤੇ ਪ੍ਰੋਟੋਕੌਲਜ਼ ਦੇ ਹਵਾਲੇ ਨਾਲ ਭਾਈ ਪੰਮਾ ਦੀ ਪੁਰਤਗਾਲ ਵਿਚ ਗਿ੍ਫ਼ਤਾਰੀ ਨੂੰ ਨਾਜਾਇਜ਼ ਦਸਦਿਆਂ ਉਸ ਦੀ ਫੌਰਨ ਰਿਹਾਈ ਦੀ ਮੰਗ ਕੀਤੀ ਗਈ ।