July 26, 2015 | By ਸਿੱਖ ਸਿਆਸਤ ਬਿਊਰੋ
ਫਰੈਂਕਫਰਟ , ਜਰਮਨੀ (25 ਜੁਲਾਈ, 2015): ਲੰਘੇ ਸਿੱਖ ਸੰਘਰਸ਼ ਨਾਲ ਸਬੰਧਿਤ ਸਜ਼ਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਇੱਥੇ ਇੱਕ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ।
ਜੇਲ੍ਹਾਂ ‘ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ‘ਚ ਜਰਮਨ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ, ਸਿੱਖ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ (ਅ) ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਦਲ ਖਾਲਸਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੱਦੇ ‘ਤੇ ਅੱਜ ਫਰੈਂਕਫਰਟ ‘ਚ ਭਾਰਤੀ ਦੂਤਾਘਰ ਦੇ ਸਾਹਮਣੇ ਭਾਰੀ ਮੁਜ਼ਾਹਰਾ ਕੀਤਾ ਗਿਆ ।
ਇਸ ਮੌਕੇ ਭਾਰਤੀ ਕੌਾਸਲਖਾਨੇ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਕ ਹਫਤੇ ਤੋਂ ਭੁੱਖ ਹੜਤਾਲ ਕਰ ਰਹੇ ਸ. ਨਿਰਮਲ ਸਿੰਘ ਹੰਸਪਾਲ ਦੀ ਭੁੱਖ ਹੜਤਾਲ ਭਾਈ ਅਮਰੀਕ ਸਿੰਘ ਕਠਿਆਲੀ, ਭਾਈ ਸੰਦੀਪ ਸਿੰਘ ਖਾਲੜਾ ਦੇ ਜਥੇ ਨੇ ਕੀਰਤਨ ਤੇ ਤੋਂ ਬਾਅਦ ਅਰਦਾਸ ਨਾਲ ਖਤਮ ਕਰਵਾਈ ਅਰਦਾਸ ਨਾਲ ਖਤਮ ਕਰਵਾਈ।
ਭਾਰਤੀ ਦੂਤਾਘਰ ਸਾਹਮਣੇ ਪੰਥਕ ਬੁਲਾਰਿਆਂ, ਗੁਰਦਿਆਲ ਸਿੰਘ ਲਾਲੀ, ਗਰਬਿੰਦਰ ਸਿੰਘ ਬੱਬਰ, ਗੁਰਚਰਨ ਸਿੰਘ ਗੁਰਾਇਆ, ਜਥੇ. ਰੇਸ਼ਮ ਸਿੰਘ ਬੱਬਰ, ਗੁਰਮੀਤ ਸਿੰਘ ਖਨਿਆਨ, ਜਥੇ. ਸਤਨਾਮ ਸਿੰਘ ਬੱਬਰ, ਸੋਹਣ ਸਿੰਘ ਕੰਗ, ਲਖਵਿੰਦਰ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਕੋਲਨ, ਜਤਿੰਦਰਬੀਰ ਸਿੰਘ, ਦਲਬੀਰ ਸਿੰਘ ਭਾਊ, ਮੁਖਤਿਆਰ ਸਿੰਘ, ਸੁਖਦੇਵ ਸਿੰਘ ਕੈਮਨਿਸਟ, ਮੱਖਣ ਸਿੰਘ, ਬਲਕਾਰ ਸਿੰਘ ਬਰਿਆਰ. ਹੀਰਾ ਸਿੰਘ ਮੱਤੇਵਾਲ, ਰਜਿੰਦਰ ਸਿੰਘ ਬੱਬਰ ਆਦਿ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਿੱਖਾਂ ਪ੍ਰਤੀ ਵਿਤਕਰੇ ਭਰੀ ਨੀਤੀ ਦਾ ਤਿਆਗ ਕਰੇ ਅਤੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਗੈਰ-ਮਨੁੱਖੀ ਤੇ ਧੱਕੇਸ਼ਾਹੀ ਵਰਤਾਰਾ ਬੰਦ ਕਰੋ।
Related Topics: Bapu Surat Singh Khalsa, Indian Government, Sikh Political Prisoners, Sikhs in Germany