ਯੂਰਪੀਅਨ ਪਾਰਲੀਮੈਂਟ

ਵਿਦੇਸ਼

ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਸਾਹਮਣੇ ਖਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਦੀ ਹਮਾਇਤੀ ਧਿਰਾਂ ਵੱਲੋਂ ਪ੍ਰਦਰਸ਼ਨ

By ਸਿੱਖ ਸਿਆਸਤ ਬਿਊਰੋ

October 27, 2015

ਲੂਵਨ (ਬੈਲਜੀਅਮ) ( 26 ਅਕਤੂਬਰ , 2015): ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਸਾਹਮਣੇ ਖਾਲਿਸਤਾਨ ਪੱਖੀ ਸਿੱਖ ਜੱਥੇਬੰਦੀਆਂ ਅਤੇ ਕਸ਼ਮੀਰ ਦੀ ਅਜ਼ਾਦੀ ਦੀ ਹਮਾਇਤੀ ਧਿਰਾਂ ਵੱਲੋਂ ਸਾਂਝੇ ਤੌਰ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਖਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਦੀ ਮੰਗ ਕੀਤੀ ਗਈ।

ਅੱਜ ਇਥੇ ਬੱਬਰ ਖਾਲਸਾ, ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਅਤੇ ਜੰਮੂ-ਕਸ਼ਮੀਰ ਦੀ ਆਜ਼ਾਦੀ ਲਈ ਲੜ ਰਹੀ ਕਸ਼ਮੀਰ ਪੀਸ ਫੋਰਮ ਵੱਲੋਂ ਸਾਂਝੇ ਤੌਰ ‘ਤੇ ਕੱਢੇ ਕਸ਼ਮੀਰ ਮਿਲੀਅਨ ਮਾਰਚ ਦੌਰਾਨ ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਸਾਹਮਣੇ ਪ੍ਰਿਤਪਾਲ ਸਿੰਘ ਖਾਲਸਾ ਮੁਖੀ ਦਲ ਖਾਲਸਾ ਸਵਿਟਜ਼ਰਲੈਂਡ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਪੱਬਾਂ ਭਾਰ ਹੋਈ ਹੈ, ਜਿਥੇ ਗਾਂ ਦਾ ਮਾਸ ਖਾਣ ‘ਤੇ ਮਾਸੂਮਾਂ ਨੂੰ ਮਾਰਿਆ ਜਾ ਰਿਹਾ ਹੈ। ਭਾਰਤ ਦੇ ਇਸ ਦੋਗਲੇਪਨ ਤੋਂ ਅੱਜ ਦੇ ਸਾਹਿਤਕਾਰ ਵੀ ਦੁਖੀ ਹੋ ਕੇ ਆਪਣੇ ਸਨਮਾਨ ਵਾਪਸ ਕਰ ਰਹੇ ਹਨ।

ਜਰਮਨ ਤੋਂ ਵਿਸ਼ੇਸ਼ ਤੌਰ ‘ਤੇ ਆਏ ਭਾਈ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੇਤਾ ਅੱਜ ਆਮ ਹੀ ਇਹ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇੰਡੀਆ ਵਿਚ ਹਰ ਇਕ ਨੂੰ ਹਿੰਦੂ ਬਣ ਕੇ ਰਹਿਣਾ ਪਵੇਗਾ, ਕੀ ਇਹ ਅੱਤਵਾਦ ਨਹੀਂ? ਇਸ ਤੋਂ ਇਲਾਵਾ ਕਸ਼ਮੀਰੀ ਨੇਤਾਵਾਂ ‘ਚੋਂ ਚੌਧਰੀ ਨਸੀਰ, ਮਲਕ ਪ੍ਰਵੇਜ਼ ਹਾਸ਼ਮੀ ਸਾਹਿਬਾ ਫਰਾਂਸ ਅਤੇ ਅਲੀ ਰਾਜਾ ਸਾਇਦ ਨੇ ਵੀ ਜੰਮੂ-ਕਸ਼ਮੀਰ ਅਤੇ ਖਾਲਿਸਤਾਨ ਦੀ ਮੰਗ ‘ਤੇ ਜ਼ੋਰ ਦਿੱਤਾ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਅਤੇ ‘ਕਸ਼ਮੀਰ ਆਜ਼ਾਦ ਕਰੋ’ ਦੇ ਨਾਅਰੇ ਲਾਏ।

ਇਸ ਮੌਕੇ ਬੈਲਜੀਅਮ ਤੋਂ ਭਾਈ ਭਤੇੜੀ, ਗੁਰਦਿਆਲ ਸਿੰਘ ਢਕਾਨਸੂ, ਅਮਰੀਕ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ ਔਸਟੰਡਾ, ਜਗਮੋਹਣ ਸਿੰਘ ਮੰਡ, ਬਖ਼ਤਾਵਰ ਸਿੰਘ ਬਾਜਵਾ, ਬਾਬਾ ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਮੁਲਤਾਨੀ, ਭਾਈ ਅਮਰੀਕ ਸਿੰਘ ਸੰਤਿਰੂਦਨ, ਜਰਮਨ ਤੋਂ ਭਾਈ ਪ੍ਰਤਾਪ ਸਿੰਘ, ਹਾਲੈਂਡ ਤੋਂ ਸੋਹਣ ਸਿੰਘ, ਬਲਜਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: