August 3, 2015 | By ਸਿੱਖ ਸਿਆਸਤ ਬਿਊਰੋ
ਮੋਗਾ (3 ਅਗਸਤ, 2015): ਪਿੱਛਲੇ ਕਈ ਸਾਲਾਂ ਤੋਂ ਭਾਰਤ ਦੀਆਂ ਜੇਲਾਂ ਵਿੱਚ ਸਜ਼ਾ ਪੂਰੀ ਕਰਨ ਤੋਂ ਵੀ ਬਾਅਦ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਰੋਸ ਮਾਰਚ ਕੀਤਾ ਗਿਆ।
ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਸੈਕੜੇ ਕਾਰਕੂਨਾਂ ਵੱਲੋਂ ਕੱਲ ਨਿਹਾਲ ਸਿੰਘ ਵਾਲਾ ਵਿੱਚ ਭਾਰਤ ਅਤੇ ਪੰਜਾਬ ਸਰਕਾਰ ਖਿਲਾਫ ਕਾਲੇ ਝੰਡੇ ਲੈਕੇ ਰੋਸ ਮਾਰਚ ਕੀਤਾ।
ਮੁਜ਼ਾਹਰਾ ਕਰ ਰਹੇ ਸਿੱਖ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਨਾਲ ਪੱਖਪਾਤ ਕਰ ਰਹੀ ਹੈ।ਉਨ੍ਹਾਂ ਨੂੰ ਪਿੱਛਲੇ ਕਈ ਸਾਲਾਂ ਤੋਂ ਰਾਜਸੀ ਕਾਰਨਾਂ ਕਰੇ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ।ਸਰਕਾਰਾਂ ਸਿੱਖ ਕੈਦੀਆਂ ਨਾਲ ਪੱਖਪਾਤ ਕਰ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਦੀ ਕਾਨੂੰਨ ਅਨੁਸਾਰ ਬਣਦੀ ਅਗੇਤੀ ਰਿਹਾਈ ਨਹੀਂ ਕਰ ਰਹੀਆਂ।
ਉਨ੍ਹਾਂ ਕਿਹਾ ਕਿ ਸਜ਼ਾ ਪੁਰੀ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਜੋ ਬਾਪੂ ਸੂਰਤ ਸਿੰਘ ਦੀ ਜਾਨ ਬਚਾਈ ਜਾ ਸਕੇ।
ਇਹ ਰੋਸ ਮਾਰਚ ਪਿੰਡ ਭਗਤਾ ਭਾਈ ਤੋਂ ਸੂਰੂਹੋਕੇ ਭਾਈ ਰੂਪੇ ਜਾਕੇ ਖਤਮ ਹੋਇਆ।ਮਾਰਚ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਨੇ ਆਪਣੀ ਦਸਤਾਰਾਂ ‘ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਸੀ ਅਤੇ ਹੱਥਾਂ ਵਿੱਚ ਕਾਲੇ ਝੰਡੇ ਫੜੇ ਹੋਏ ਸਨ।
ਮੁਜ਼ਾਹਰਾਕਾਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀਏ ਸਰਕਾਰ ਅਤੇ ਪੰਜਾਬ ਦੀ ਬਾਦਲ-ਭਜਾਪਾ ਸਰਕਾਰ ਖਿਲਾਫ ਨਾਅਰੇ ਲਾ ਰਹੇ ਸਨ।
Related Topics: Bapu Surat Singh Khalsa, Sikh Political Prisoners