ਤੀਜੇ ਘੱਲੂਘਾਰੇ (ਜੂਨ 1984 ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਦੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਵਿੱਚ ਗੁਰਦੁਆਰਾ ਸਾਹਿਬਾਨ ਉੱਤੇ ਕੀਤੇ ਹਮਲੇ) ਅਤੇ ਗੁਰਧਾਮਾਂ ਦੀ ਅਜਮਤ ਲਈ ਸ਼ਹੀਦੀਆਂ ਪਾਉਣ ਵਾਲੇ ਸੂਰਬੀਰਾਂ ਦੀ ਸ਼ਹੀਦੀ ਦੀ 36ਵੀਂ ਯਾਦ ਵਿੱਚ ਸੰਵਾਦ ਵੱਲੋਂ ਇਕ ਤਿੰਨ ਦਿਨਾ ਵਿਚਾਰ ਲੜੀ ਚਲਾਈ ਗਈ ਜਿਸ ਤਹਿਤ ਵੱਖ-ਵੱਖ ਵਿਚਾਰਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਵਿਚਾਰ ਲੜੀ ਦੇ ਤੀਜੇ ਦਿਨ ਪੰਥ ਸੇਵਕਾਂ ਭਾਈ ਮਨਧੀਰ ਸਿੰਘ ਅਤੇ ਭਾਈ ਮੋਨਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। 7 ਜੂਨ 2020 ਨੂੰ ਹੋਈ ਇਸ ਵਿਚਾਰ ਚਰਚਾ ਦਾ ਸੰਚਾਲਨ ਸ਼ਮਸ਼ੇਰ ਸਿੰਘ ਅਤੇ ਗੁਰਨਿਸ਼ਾਨ ਸਿੰਘ ਵੱਲੋਂ ਕੀਤਾ ਗਿਆ।