ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁਟਤਾ ਮਾਰਚ ਕੀਤਾ ਗਿਆ

By ਸਿੱਖ ਸਿਆਸਤ ਬਿਊਰੋ

January 01, 2015

ਅੰਮ੍ਰਿਤਸਰ ( 31 ਦਸੰਬਰ, 2014): ਸਿੱਖ ਯੂਥ ਫ਼ਰੰਟ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵਲੋਂ ਜਾਰੀ ਸੰਘਰਸ਼ ਦੇ ਸਮਰਥਨ ਵਿੱਚ ਅੰਮ੍ਰਿਤਸਰ ਵਿੱਚ ‘ਕੌਮੀ ਇੱਕਜੁਟਤਾ ਮਾਰਚ ਕੱਢਿਆ ਗਿਆ ।

ਇਹ ਜਾਣਕਾਰੀ ਸਿੱਖ ਯੂਥ ਫ਼ਰੰਟ ਦੇ ਜਨਰਲ ਸਕੱਤਰ ਭਾਈ ਪਪਲਪ੍ਰੀਤ ਸਿੰਘ ਨੇ ਦਿੱਤੀ। ੳੁਹਨਾਂ ਕਿਹਾ ਕਿ ਸਿਆਸੀ ਸਿੱਖ ਕੈਦੀਆਂ ਨੂੰ ਦਹਾਕਿਆਂ ਤੋਂ ਦੋਹਰੇ ਹਿੰਦੋਸਤਾਨੀ ਮਾਪਦੰਡਾਂ ਤਹਿਤ ੳੁਮਰ ਭਰ ਲੲੀ ਜੇਲਾਂ ਵਿੱਚ ਮਰਨ ਲੲੀ ਸੁੱਟਿਆ ਜਾਂਦਾ ਹੈ।

ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀ ਕੁਰਸੀਆਂ ਦੇ ਆਨੰਦ ਮਾਣੇ ਹਨ। ਭਾਈ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਅਜ਼ਾਦੀ ਅਤੇ ਅਮਨਪਸੰਦ ਹਨ, ਜਦ ਕਿ ਸਿੱਖਾਂ ਦੀ ਅਵਾਜ਼ ਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ੳੁਹਨਾਂ ਸੰਨ 1947 ਤੋਂ ਜਾਰੀ ਹੋਰ ਘੱਟ ਗਿਣਤੀਆਂ ਨਾਲ ਹੋ ਰਹੇ ਧੱਕਿਆਂ ਦੀ ਵੀ ਗੱਲ ਕੀਤੀ।

ਸਿੱਖ ਯੂਥ ਫ਼ਰੰਟ ਦੇ ਮੀਡੀਆ ਸਕੱਤਰ ਭਾਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੌਮੀ ਇੱਕਜੁਟਤਾ ਮਾਰਚ ਦਾ ਮਨੋਰਥ ਬੰਦੀ ਸਿੰਘਾਂ ਦੀ ਰਿਹਾੲੀ ਲੲੀ ਅਵਾਜ਼ ਬੁਲੰਦ ਕਰਨਾ ਹੈ। ੳੁਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ ਦੀ ਆਰੰਭਤਾ 31 ਦਸੰਬਰ ਦੀ ਸਵੇਰ 11 ਵਜੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਹੋਈ।ਇਹ ਮਾਰਚ ਸੁਲਤਾਨਵਿੰਡ ਗੇਟ, ਘਿੳੁ ਮੰਡੀ, ਸ਼ੇਰਾਂ ਵਾਲਾ ਗੇਟ ਤੋਂ ਹੁੰਦਾ ਹੋਇਆ ਸਾਰਾਗੜੀ ਚੌਂਕ ਲੰਘ ਕੇ ਹਾਲ ਗੇਟ ‘ਤੇ ਸਮਾਪਤ ਹੋਇਆ।

ਇਸ ਸਮੇਂ ਸਿੱਖ ਯੂਥ ਫਰੰਟ ਦੇ ਜਨਰਲ ਸਕੱਤਰ ਭਾਈ ਪਪਲਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸਜ਼ਾ ਪੁਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਚਿੱਠੀਆਂ ਚਿੱਠੀਆਂ ਲਿਖ ਰਹੇ ਹਨ, ਪਰ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿੱਚ 1993 ਤੋਂ ਨਜ਼ਰਬੰਦ ਭਾਈ ਬਾਜ਼ ਸਿੰਘ ਅਤੇ ਭਾਈ ਹਰਦੀਪ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਨਾਂਅ ਨਹੀਂ ਲਏ ਰਹੇ।

ਇਸ ਮਾਰਚ ਵਿੱਚ ਭਾਈ ਮੋਹਕਮ ਸਿੰਘ ਯੂਨਾਇਟਡ ਅਕਾਲੀ ਦਲ, ਭਾਈ ਕੰਵਰਪਾਲ ਸਿਮਘ ਦਲ਼ ਖਾਲਸਾ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਹਰਪ੍ਰੀਤ ਸਿੰਘ ਟੋਨੀ, ਭਾਈ ਸੁਖਜੀਤ ਸਿੰਘ ਖੇਲਾ, ਭਾਈ ਹਰਦੀਪ ਸਿੰ੍ਹ ਖਾਨਪੂਰੀ ਸ਼ਾਮਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: