ਧੂਰੀ (20 ਸਤੰਬਰ, 2011): ਸਿੱਖ ਸਟੂਡੈਂਟਸ ਫੈਡਰੇਸਨ ਦਾ 67ਵਾਂ ਸਥਾਪਨਾ ਦਿਹਾੜਾ ਅੱਜ ਸ਼ਹੀਦ ਭਗਤ ਸਿੰਘ ਬਹੁਤਕਨੀਕੀ ਕਾਲਜ ਵਿੱਚ ਮਨਾਇਆ ਗਿਆ। ਇਸ ਮੌਕੇ ਫੈਡਰੇਸ਼ਨ ਦੀ ਕਾਲਜ ਇਕਾਈ ਵੱਲੋਂ ਕਰਵਾਏ ਗਏ ਖਾਸ ਸਮਾਗਮ ਵਿਚ ਉਚੇਚੇ ਤੌਰ ਉਤੇ ਪਹੁੰਚੇ ਫੈਡਰੇਸ਼ਨ ਆਗੂ ਸ. ਪਰਦੀਪ ਸਿੰਘ ਪੁਆਧੀ ਨੇ ਵਿਦਿਆਥੀਆਂ ਨੂੰ ਸੰਬੋਧਨ ਕਰਦਿਆਂ ਫੈਡਰੇਸਨ ਦੇ ਸ਼ਾਨਾਂਮੱਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆਂ ਕਿ ਕਿਵੇਂ ਸਿੱਖ ਸਟੂਡੈਂਟਸ ਫੈਡਰੇਸਨ ਨੇ 1943 ਤੋਂ ਅਪਣਾ ਇਤਿਹਾਸਿਕ ਸਫਰ ਸ਼ੁਰੂ ਕਰਦਿਆਂ 1984 ਵਿੱਚ ਸ਼ਹਾਦਤਾਂ ਅਤੇ ਕੁਰਬਾਨੀਆਂ ਭਰਿਆ ਇਤਿਹਾਸ ਸਿਰਜਿਆ ਅਤੇ ਜੁਝਾਰੂ ਜੰਥੇਬੰਦੀ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ।
ਸਾਲ 2001-02 ਵਿਚ ਦੁਬਾਰਾ ਸਿੱਖ ਸਟੂਡੈਂਟਸ ਫੈਡਰੇਸਨ ਨੂੰ ਇਕ ਵਿਦਿਆਰਥੀ ਜਥੇਬੰਦੀ ਵੱਜੋਂ ਜੰਥੇਬੰਦ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨਾਲ ਸਿੱਖ ਸਟੂਡੈਂਟਸ ਫੈਡਰੇਸਨ ਵੱਲੋਂ ਪੰਜਾਬ ਦੇ ਦਰੀਆਈ ਪਾਣੀਆਂ, ਪੰਜਾਬੀ ਬੋਲੀ ਅਤੇ ਵਿਦਿਆਰਥੀ ਹੱਕਾਂ ਸਮੇਤ ਵੱਖ-ਵੱਖ ਮਸਲਿਆਂ ਸੰਬੰਧੀ ਕੀਤੀਆਂ ਗਈਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਸ.ਪਰਦੀਪ ਸਿੰਘ ਪੁਆਧੀ ਨੇ ਵਿਦਿਆਥੀਆ ਨੂੰ ਸਿੱਖ ਸਟੂਡੈਂਟਸ ਫੈਡਰੇਸਨ ਦੇ ਸੰਵਿਧਾਨ ਤੋ ਬਾਹਰ ਚੱਲ ਰਹੀ ਬਾਕੀ ਸਾਰੀਆਂ ਫੈਡਰੇਸਨਾਂ ਤੋਂ ਸੁਚੇਤ ਰਹਿਣ ਲਈ ਕਿਹਾ, ਕਿਉਂਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਇਕ ਨੌਜਵਾਨ ਵਿਦਿਆਥੀਆਂ ਦੀ ਹੀ ਜਥੇਬੰਦੀ ਹੈ।
ਸਿੱਖ ਸਟੂਡੈਂਟਸ ਫੈਡਰੇਸਨ ਦੀ ਕਾਲਜ ਇਕਾਈ ਦੇ ਪ੍ਰਧਾਨ ਸ. ਕਰਨਵੀਰ ਸਿੰਘ ਨੇ ਵਿਦਿਆਰਥੀਆ ਸੰਬੋਧਨ ਕੀਤਾ ਇਸ ਮੌਕੇ ਪਹੁੰਚੇ ਕੇਂਦਰੀ ਆਗੂ ਦਾ ਧੰਨਵਾਦ ਕੀਤਾ।
ਇਸ ਮੌਕੇ ‘ਤੇ ਅਰਪਿੰਦਰਜੀਤ ਸਿੰਘ (ਮੀਤ ਪ੍ਰਧਾਨ), ਦਲਵੀਰ ਸਿੰਘ ਕਾਨਪੁਰੀਆ (ਜਰਨਲ਼ ਸਕੱਤਰ), ਗੁਰਜੀਤ ਸਿਘ (ਸੰਯੁਕਤ ਸਕੱਤਰ), ਸੁਲਤਾਨ ਖਾਨ (ਖਜ਼ਾਨਚੀ), ਕਮਲਦੀਪ ਸਿੰਘ (ਜਥੇਬੰਦਕ ਸਕੱਤਰ), ਜਸਪ੍ਰੀਤ ਸਿੰਘ (ਪ੍ਰਚਾਰਕ), ਗਗਨਦੀਪ ਸਿੰਘ, ਪ੍ਰਭਜੋਤ ਸਿੰਘ, ਲਵਪ੍ਰੀਤ ਸਿੰਘ ਅਤੇ ਬਾਕੀ ਸਾਰੇ ਮੈਂਬਰ ਸ਼ਾਮਲ ਸਨ।