ਚੰਡੀਗੜ੍ਹ: ਜੈਪੁਰ ਦੇ ਮਹਾਂਵੀਰ ਪਬਲਿਕ ਸਕੂਲ ਵਿੱਚ ਆਈਆਈਟੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਜਸਵਿੰਦਰ ਸਿੰਘ ਨਾਂ ਦੇ ਗੁਰਸਿੱਖ ਨੌਜਵਾਨ ਨੂੰ ਕਕਾਰ ਉਤਾਰਨ ਲਈ ਮਜਬੂਰ ਕੀਤਾ ਗਿਆ।
ਸਿੱਖ ਜਥੇਬੰਦੀਆਂ ਦੇ ਦਖ਼ਲ ਬਾਅਦ ਇਹ ਨੌਜਵਾਨ ਕਕਾਰਾਂ ਸਮੇਤ ਪ੍ਰੀਖਿਆ ਵਿੱਚ ਬੈਠ ਸਕਿਆ। ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਪੱਤਰ ਲਿਖ ਕੇ ਇਹ ਵਧੀਕੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਆਈ.ਆਈ.ਟੀ. ਦੀ ਪ੍ਰੀਖਿਆ ਦੌਰਾਨ ਮਹਾਂਵੀਰ ਪਬਲਿਕ ਸਕੂਲ, ਜੈਪੁਰ ਦੇ ਅਮਲੇ ਨੇ ਰਾਏਪੁਰ (ਛੱਤੀਸਗੜ੍ਹ) ਵਾਸੀ ਅੰਮ੍ਰਿਤਧਾਰੀ ਜਸਵਿੰਦਰ ਸਿੰਘ ਨੂੰ ਕਕਾਰਾਂ ਕਾਰਨ ਪੇਪਰ ਦੇਣ ਤੋਂ ਰੋਕ ਦਿੱਤਾ। ਕਕਾਰ ਉਤਾਰ ਕੇ ਪ੍ਰੀਖਿਆ ਵਿੱਚ ਜਾਣ ਲਈ ਮਜਬੂਰ ਕਰਨ ’ਤੇ ਉਸ ਵੱਲੋਂ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਕੀਤਾ ਗਿਆ।
ਸਥਾਨਕ ਸਿੱਖਾਂ ਦੇ ਦਖ਼ਲ ਨਾਲ ਪ੍ਰੀਖਿਆਰਥੀ ਨੂੰ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਗਈ।
ਸਬੰਧਤ ਖ਼ਬਰ: ਅੰਬਾਲਾ ਵਿਖੇ ਚਾਰਟਡ ਅਕਾਊਂਟੈਂਟ ਦੀ ਪ੍ਰੀਖਿਆ ਲਈ ਸਿੱਖ ਵਿਦਿਆਰਥੀਆਂ ਦੇ ਕੜੇ ਉਤਰਵਾਏ …