ਬਾਪੂ ਆਸਾ ਸਿੰਘ (ਫਾਈਲ ਫੋਟੋ: 2012)

ਸਿੱਖ ਖਬਰਾਂ

ਸਿੱਖ ਸੰਘਰਸ਼ ਦੇ ਹਮਦਰਦ ਬਾਪੂ ਆਸਾ ਸਿੰਘ ਦਾ 99 ਸਾਲ ਦੀ ਉਮਰ ‘ਚ ਅਕਾਲ ਚਲਾਣਾ

By ਸਿੱਖ ਸਿਆਸਤ ਬਿਊਰੋ

July 01, 2017

ਹੁਸ਼ਿਆਰਪੁਰ: ਬਾਪੂ ਆਸਾ ਸਿੰਘ, ਜੋ ਕਿ ਸਾਰੀ ਜ਼ਿੰਦਗੀ ਸਿੱਖ ਸੰਘਰਸ਼ ਦੇ ਹਮਾਇਤੀ ਰਹੇ, 99 ਸਾਲ ਦੀ ਉਮਰ ‘ਚ ਅਕਾਲ ਚਲਾਣਾ ਕਰ ਗਏ।

ਬਾਪੂ ਆਸਾ ਸਿੰਘ ਦਾ ਅੰਤਮ ਸੰਸਕਾਰ ਅੱਜ ਸ਼ਾਮ (ਸ਼ਨੀਵਾਰ, 1 ਜੁਲਾਈ) ਨੂੰ ਉਨ੍ਹਾਂ ਦੇ ਜੱਦੀ ਪਿੰਡ ਵਡਾਲਾ ਮਾਹੀ, ਨੇੜੇ ਸ਼ਾਮ ਚੁਰਾਸੀ, ਹੁਸ਼ਿਆਰਪੁਰ ‘ਚ ਹੋਣਾ ਹੈ।

ਬਾਪੂ ਆਸਾ ਸਿੰਘ ਉਨ੍ਹਾਂ ਸਿੱਖਾਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਬਹੁਚਰਚਿਤ ਲੁਧਿਆਣਾ ਬੈਂਕ ਡਕੈਤੀ (1987) ‘ਚ ਟਾਡਾ ਅਧੀਨ 2012 ‘ਚ 10 ਸਾਲ ਦੀ ਸਜ਼ਾ ਹੋਈ ਸੀ। ਬਾਪੂ ਆਸਾ ਸਿੰਘ ਨੂੰ 10 ਜਨਵਰੀ, 2017 ‘ਚ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਸੀ।

ਸਬੰਧਤ ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: