June 9, 2014 | By ਸਿੱਖ ਸਿਆਸਤ ਬਿਊਰੋ
ਨਿਊਯਾਰਕ (7 ਜੂਨ 2014): ਸਿੱਖਜ਼ ਫਾਰ ਜਸਟਿਸ (ਐਮਐਫਜੇ), ਨਾਮੀ ਜਥੇਬੰਦੀ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਸੰਸਥਾ ਕੋਲ ਸ਼ਿਕਾਇਤ ਦਰਜ ਕਰਾਉਂਦਿਆਂ ਸੰਯੁਕਤ ਰਾਸ਼ਟਰ ਨੂੰ ਕਿਹਾ ਕਿ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਫੌਜੀ ਕਾਰਵਾਈ ਦੌਰਾਨ ਹੋਏ ਅਪਰਾਧਾਂ ਦੀ ਜਾਂਚ ਅਤੇ ਸਜ਼ਾ ਦੇਣ ਲਈ ਇਕ ਟ੍ਰਿਬਿਊਨਲ ਕਾਇਮ ਕੀਤਾ ਜਾਵੇ।
ਦਰਬਾਰ ਸਾਹਿਬ ‘ਤੇ ਫੌਜੀ ਹਮਲੇਦੀ 30ਵੀਂ ਬਰਸੀ ਮੌਕੇ ਸਿੱਖ ਸੰਗਤ ਅਤੇ ਪੰਥਕ ਜਥੇਬੰਦੀਆਂ ਅਤੇ ਸਮੂਹ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਸਿੱਖਸ ਫਾਰ ਜਸਟਿਸ ਦੀ ਰਹਿਨੁਮਾਈ ਹੇਠ ਨਿਊਯਾਰਕ ਵਿਖੇ ਸਿੱਖ ਪ੍ਰਭੂਸੱਤਾ ਮਾਰਚ ਕੱਢਿਆ ਗਿਆ । ਇਸਦੇ ਨਾਲ ਹੀ ਸਿੱਖ ਸੰਗਤ ਨੇ ਅੱਜ ਸੰਯੁਕਤ ਰਾਸ਼ਟਰ ਸਾਹਮਣੇ ਮੁਜ਼ਾਹਰਾ ਕੀਤਾ, ਜਿਸ ਮੌਕੇ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਅਤੇ ਐਲਾਨ ਕੀਤਾ ਕਿ ਆਤਮ-ਨਿਰਣੇ ਦੇ ਹੱਕ ਬਾਰੇ 2020 ਵਿੱਚ ਪਰਵਾਸੀ ਸਿੱਖ ਭਾਈਚਾਰੇ ਵਿੱਚ ਰਾਇਸ਼ੁਮਾਰੀ ਕਰਵਾਈ ਜਾਵੇਗ।
‘ਐਸ ਐਫ ਜੇ’ ਨੇ ਸੰਯੁਕਤ ਰਾਸ਼ਟਰ ਨੂੰ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਭਾਈਚਾਰੇ ’ਤੇ ਹੋਈਆਂ ਵਧੀਕੀਆਂ ਦੀ ਨਿਖੇਧੀ ਕਰਨ ਦੀ ਅਪੀਲ ਕੀਤੀ। ਜਥੇਬੰਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਇਸ ਗੱਲ ਨੂੰ ਮਾਨਤਾ ਦੇਵੇ ਕਿ ਸੰਯੁਕਤ ਰਾਸ਼ਟਰ ਸ਼ਹਿਰੀ ਅਤੇ ਸਿਆਸੀ ਹੱਕਾਂ ਬਾਰੇ ਕੌਮਾਂਤਰੀ ਅਹਿਦਨਾਮੇ ਤਹਿਤ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਮਿਲੇ।
ਐਸ ਐਫ ਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ 2020 ਵਿੱਚ ਦੁਨੀਆਂ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਅੰਦਰ ਸਵੈ-ਨਿਰਣੇ ਦੇ ਸੁਆਲ ’ਤੇ ਰਾਇਸ਼ੁਮਾਰੀ ਕਰਵਾਈ ਜਾਵੇਗੀ।
Related Topics: Attack on Darbar Sahib, Jun 84 Protest, Sikhs For Justice (SFJ), Sikhs in America, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)