ਸਿੱਖ ਖਬਰਾਂ

ਸ਼ਹੀਦ ਗੈਲਰੀ ਕੌਮ ਨੂੰ ਸਮਰਪਿਤ ਕੀਤੀ ਜਾਵੇ: ਪੰਚ ਪ੍ਰਧਾਨੀ

By ਸਿੱਖ ਸਿਆਸਤ ਬਿਊਰੋ

May 26, 2010

ਜਲੰਧਰ, ਮਈ 21 (ਪੰਜਾਬ ਨਿਊਜ਼ ਨੈਟਵਰਕ): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮੌਜੂਦਾ ਇਮਾਰਤ ਵਿੱਚ ਬਣਾਈ ਗਈ “ਸ਼ਹੀਦ ਗੈਲਰੀ” ਖੋਲ੍ਹਣ ਦਾ ਮੁੱਦਾ ਉਠਾਉਂਦਿਆਂ ਕਿਹਾ ਹੈ ਕਿ ਹੁਣ ਬਿਨਾ ਦੇਰੀ ਤੋਂ ਇਸ ਗੈਲਰੀ ਵਿੱਚ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਇਸ ਨੂੰ ਸੰਗਤਾਂ ਲਈ ਖੋਲ੍ਹਿਆ ਜਾਵੇ।

ਇਸ ਸਬੰਧੀ ਗੱਲ ਕਰਦਿਆਂ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 26 ਸਾਲ ਤੱਕ ਇਸ ਗੈਲਰੀ ਨੂੰ ਬੰਦ ਰੱਖਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਕੌਮ ਪ੍ਰਤੀ ਵਚਨਬੱਧਤਾ ਉੱਤੇ ਪ੍ਰਸ਼ਨ ਚਿਨ੍ਹ ਲਗਾਉਂਦਾ ਹੈ। ਭਾਈ ਚੀਮਾ ਨੇ ਕਿਹਾ ਕਿ ਜੇਕਰ 6 ਜੂਨ ਤੱਕ ਸ਼ਹੀਦੀ ਗੈਲਰੀ ਸਿੱਖ ਸੰਗਤਾਂ ਲਈ ਨਹੀਂ ਖੋਲ੍ਹੀ ਜਾਂਦੀ ਤਾਂ ਇਸ ਸਬੰਧੀ ਜਿੱਥੇ ਮੁਢਲੇ ਤੌਰ ਉੱਤੇ ਤਖ਼ਤ ਸਾਹਿਬ ਵਿਖੇ ਅਤੇ ਸ਼੍ਰੋਮਣੀ ਕਮੇਟੀ ਨੂੰ ਇੱਕ ‘ਯਾਦ-ਪੱਤਰ’ ਦਿੱਤਾ ਜਾਵੇਗਾ; ਅਤੇ ਹੋਰਨਾਂ ਪੰਥਕ ਧਿਰਾਂ ਨਾਲ ਰਲ ਕੇ ਅਗਲੀ ਰਣਨੀਤੀ ਘੜੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: