Site icon Sikh Siyasat News

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਲਈ ਸਿਆਸੀ ਇੱਛਾ ਸ਼ਕਤੀ ਦਾ ਪ੍ਰਗਟਾਅ ਸਮੇਂ ਦੀ ਲੋੜ

ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਕਰੀਬ ¾ ਸਾਲਾਂ ਤੋਂ ਵੱਖ-ਵੱਖ ਤਰ੍ਹਾਂ ਨਾਲ ਸੰਘਰਸ਼ ਚੱਲਿਆ ਅਤੇ ਕੁਝ ਜੇਲ੍ਹ ਤਬਦੀਲੀਆਂ, ਛੁੱਟੀਆਂ-ਪੈਰੋਲਾਂ ਅਤੇ ਰਿਹਾਈਆਂ ਵੀ ਹੋਈਆਂ ਪਰ ਸੰਗਤਾਂ ਦੇ ਪ੍ਰਭਾਵੀ ਹੱਲੇ ਦੇ ਬਾਵਜੂਦ ਕੋਈ ਸਾਰਥਕ ਤੇ ਠੋਸ ਪ੍ਰਾਪਤੀ ਨਹੀਂ ਹੋ ਸਕੀ ਪਰ ਇਹ ਗੱਲ ਸਪੱਸ਼ਟ ਹੋ ਗਈ ਕਿ ਪੰਥ ਆਪਣੇ ਜੁਝਾਰੂਆਂ ਨਾਲ ਖੜ੍ਹਿਆ ਅਤੇ ਬੰਦੀ ਸਿੰਘਾਂ ਸਬੰਧੀ ਕੌਮਾਂਤਰੀ ਪੱਧਰ ਉੱਪਰ ਗੱਲ ਹੋਈ ਅਤੇ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਵੀ ਜੁਆਬਦੇਹੀ ਦੇਣੀ ਪਈ ਅਤੇ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੌਮਾਂਤਰੀ ਪੱਧਰ ਉਪਰ ਪਰਗਟ ਹੋਣ ਕਾਰਨ ਇਹਨਾਂ ਰਿਹਾਈਆਂ ਦਾ ‘ਸਿਹਰਾ ਕਿਸ ਸਿਰ ਬੱਝਣਾ ਹੈ’ ਦੇ ਕਾਰਨ ਵੀ ਰਿਹਾਈਆਂ ਦੇ ਸਿਆਸੀ ਫੈਸਲੇ ਲੈਣ ਵਿਚ ਦੇਰੀ ਹੋ ਰਹੀ ਹੈ।

ਇਕ ਗੱਲ ਸਪੱਸ਼ਟ ਹੈ ਕਿ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਸਿਆਸੀ ਇੱਛਾ ਸ਼ਕਤੀ ਉਪਰ ਨਿਰਭਰ ਕਰਦਾ ਹੈ ਅਤੇ ਇਸ ਸਬੰਧੀ ਭਾਰਤੀ ਸੁਪਰੀਮ ਕੋਰਟ ਵਲੋਂ ਵੀ ਦਸੰਬਰ 2015 ਨੂੰ ਰਾਜੀਵ ਗਾਂਧੀ ਕਤਲ ਕੇਸ ਵਿਚ ਨਾਮਜ਼ਦ ਉਮਰ ਕੈਦੀਆਂ ਦੀ ਪਟੀਸ਼ਨ ਦੇ ਹੁਕਮ ਵਿਚ ਕੀਤਾ ਹੈ ਕਿ ਬੰਦੀਆਂ ਦੀ ਰਿਹਾਈ ਲਈ ਭਾਰਤੀ ਸੰਵਿਧਾਨ ਦੀ ਧਾਰਾ 72 ਵਿਚ ਭਾਰਤੀ ਰਾਸ਼ਟਰਪਤੀ, ਧਾਰਾ 161 ਵਿਚ ਪ੍ਰਾਂਤਕ ਗਵਰਨਰਾਂ ਅਤੇ ਫੌਜਦਾਰੀ ਜਾਬਤੇ ਦੀਆਂ ਧਾਰਾਵਾਂ 432/433 ਵਿਚ ਪ੍ਰਾਂਤਕ ਸਰਕਾਰਾਂ ਨੂੰ ਮਿਲੀਆਂ ਤਾਕਤਾਂ ਉਪਰ ਕੋਈ ਉਜਰ ਨਹੀਂ ਕੀਤਾ ਜਾ ਸਕਦਾ।

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਭ ਤੋਂ ਵੱਡਾ ਰੋੜਾ ਅਟਕਾੳੇੂ ਬਹਾਨਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਉਮਰ ਕੈਦ ਹੁੰਦਾ ਹੈ ਅਤੇ ਇਸ ਸਬੰਧੀ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਕਤਲ ਵਿਚ ਨਾਮਜ਼ਦ ਨੱਥੂ ਰਾਮ ਗੋਂਡਸੇ ਦੇ ਭਰਾ ਗੋਪਾਲ ਵਿਨਾਇਕ ਗੋਡਸੇ ਦੀ ਉਮਰ ਕੈਦ ਸਬੰਧੀ 1961 ਵਿਚ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਧਾਰ ਬਣਾਇਆ ਜਾਂਦਾ ਹੈ ਜਦਕਿ ਸੱਚਾਈ ਇਹ ਹੈ ਕਿ ਗੋਪਾਲ ਵਿਨਾਇਕ ਗੋਂਡਸੇ ਨੂੰ 16 ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ ਪਰ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਨੂੰ 20/25/28 ਸਾਲਾਂ ਦੀ ਕੈਦ ਦੇ ਬਾਵਜੂਦ ਰਿਹਾਈ ਦਾ ਸਿਆਸੀ ਫੈਸਲਾ ਨਹੀਂ ਲਿਆ ਜਾ ਰਿਹਾ।

ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘ ਵੱਖ-ਵੱਖ ਜੇਲ੍ਹਾਂ ਵਿਚ ਬੰਦ ਹਨ ਅਤੇ ਉਹਨਾਂ ਦੇ ਕੇਸਾਂ ਸਬੰਧੀ ਹੇਠ ਲਿਖੇ ਅਨੁਸਾਰ ਜਾਣਕਾਰੀ ਹੈ:-

  1. ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ ਪੁੱਤਰ ਸ. ਭਾਗ ਸਿੰਘ ਵਾਸੀ ਪਿੰਡ ਅਕਾਲਗੜ੍ਹ, ਥਾਣਾ ਸਦਰ ਫਗਵਾੜਾ, ਜਿਲ੍ਹਾ ਕਪੂਰਥਲਾ1992 ਤੋਂ ਗੁਜਰਾਤ ਪ੍ਰਾਂਤ ਦੇ ਅਸਲਾ-ਬਾਰੂਦ ਦੀ ਬਰਾਮਦਗੀ ਤੇ ਟਾਡਾ ਐਕਟ ਅਧੀਨ ਇਸ ਸਮੇਂ ਬਤੌਰ ਉਮਰ ਕੈਦੀਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਹਨ ਅਤੇ 1999 ਵਿਚ ਗੁਜਰਾਤ ਜੇਲ੍ਹ ਤੋਂ ਪਹਿਲਾਂ ਜਲੰਧਰ ਜੇਲ੍ਹ ਅਤੇ ਬਾਅਦ ਵਿਚ ਮੈਕਸੀਮਮ ਸਕਿਓਰਟੀ ਜੇਲ੍ਹ ਵਿਚ ਤਬਦੀਲ ਹੋਏ ਅਤੇ ਪਿਛਲੇ 18 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ।ਉਹ ਗੁਜਰਾਤ ਸਰਕਾਰ ਦੇ ਉਮਰ ਕੈਦੀ ਹਨ। ਉਹਨਾਂ ਦੀ ਰਿਹਾਈ ਸਬੰਧੀ ਫਾਈਲ ਕੇਂਦਰ ਸਰਕਾਰ ਕੋਲ ਪਿਛਲੇ ਕਰੀਬ 7/8 ਮਹੀਨਿਆਂ ਤੋਂ ਪਈ ਹੈ। ਕੇਂਦਰ ਸਰਕਾਰ ਜਦੋਂ ਚਾਹੇ ਉਹਨਾਂ ਦੀ ਰਿਹਾਈ ਦਾ ਫੈਸਲਾ ਲੈ ਸਕਦੀ ਹੈ। ਜਿਕਰਯੋਗ ਹੈ ਕਿ ਭਾਈ ਲਾਲ ਸਿੰਘ ਦਾ ਕੇਸ ਭਾਰਤ ਵਿਚ ਇਕ ਮਾਤਰ ਅਜਿਹਾ ਕੇਸ ਹੈ ਜਿਸ ਵਿਚ ਕੋਈ ਬਰਾਮਦਗੀ ਕੇਸ ਵਿਚ ਐਨੀ ਲੰਬੀ ਉਮਰ ਕੈਦ ਕੱਟ ਰਿਹਾ ਹੈ।ਭਾਈ ਲਾਲ ਸਿੰਘ ਦਾ ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ। ਅਗੇਤੀ ਰਿਹਾਈ ਲਈ ਸਫਲ ਕੇਸ ਹੈ।

    ਸਿੱਖ ਸਿਆਸੀ ਕੈਦੀ ਭਾਈ ਲਾਲ ਸਿੰਘ ਜੀ ਦੀ ਤਸਵੀਰ।

     

  2.  ਭਾਈ ਗੁਰਦੀਪ ਸਿੰਘ ਖੈੜਾ ਪੁੱਤਰ ਸ. ਬੰਤਾ ਸਿੰਘ ਵਾਸੀ ਪਿੰਡ ਜੱਲੂਪਰ ਖੈੜਾ, ਜੰਡਿਆਲਾ ਗੁਰੂ, ਜਿਲ੍ਹਾ ਅੰਮ੍ਰਿਤਸਰ 1990 ਤੋਂ ਕਰਨਾਟਕਾ ਪ੍ਰਾਂਤ ਦੇ ਬੰਬ ਧਮਾਕੇ ਤੇ ਟਾਡਾ ਐਕਟ ਅਧੀਨ ਇਸ ਸਮੇਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ ਅਤੇ 2015 ਵਿਚ ਕਰਨਾਟਕਾ ਜੇਲ੍ਹ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਤਬਦੀਲ ਹੋਏ ਅਤੇ ਪਿਛਲੇ 3 ਸਾਲਾਂ ਤੋਂ ਪੈਰੋਲ ਛੁੱਟੀਆਂ ਅਤੇ ਫਰਲੋ ਛੁੱਟੀ ਵੀ ਕੱਟ ਰਹੇ ਹਨ। ਉਹ ਕਰਨਾਟਕ ਸਰਕਾਰ ਦੇ ਉਮਰ ਕੈਦੀ ਹਨ।ਉਹਨਾਂ ਦੀ ਰਿਹਾਈ ਸਬੰਧੀ ਫਾਈਲ ਪੰਜਾਬ ਸਰਕਾਰ ਵਲੋਂ ਕਰਨਾਟਕਾ ਤੇ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ।ਜਿਕਰਯੋਗ ਹੈ ਕਿ ਭਾਈ ਗੁਰਦੀਪ ਸਿੰਘ ਖੈੜਾ ਨੂੰ ਦਿੱਲੀ ਦੀ ਸ਼ੀਲਾ ਦੀਕਸ਼ਤ ਸਰਕਾਰ ਵਲੋਂ ਇਕ ਹੋਰ ਬੰਬ ਧਮਾਕੇ ਤੇ ਟਾਡਾ ਐਕਟ ਅਧੀਨ ਕੇਸ ਵਿਚ ਹੋਈ ਉਮਰ ਕੈਦ ਵਿਚ ਪਹਿਲਾਂ ਹੀ ਅਗੇਤੀ ਰਿਹਾਈ ਦਿੱਤੀ ਜਾ ਚੁੱਕੀ ਹੈ।ਹੋਰ ਕੋਈ ਕੇਸ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਗੁਰਦੀਪ ਸਿੰਘ ਖੇੜਾ ਜੀ ਦੀ ਤਸਵੀਰ।

 

3. ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਪੁੱਤਰ ਸ. ਬਲਵੰਤ ਸਿੰਘ ਵਾਸੀ ਪਿੰਡ ਦਿਆਲਪੁਰਾ ਭਾਈ ਕਾ, ਜਿਲ੍ਹਾ ਬਠਿੰਡਾ 1995 ਤੋਂ ਦਿੱਲੀ ਦੇ ਬੰਬ ਧਮਾਕੇ ਤੇ ਟਾਡਾ ਐਕਟ ਅਧੀਨ ਬਤੌਰ ਉਮਰ ਕੈਦੀ ਇਸ ਸਮੇਂ ਕੇਂਦਰ ਜੇਲ੍ਹ ਅੰਮ੍ਰਿਤਸਰ ਵਲੋਂ ਗੁਰੁ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਸੈਂਟਰ ਵਿਚ ਨਜ਼ਰਬੰਦ ਹਨ ਅਤੇ 2015 ਵਿਚ ਤਿਹਾੜ ਦਿੱਲੀ ਜੇਲ੍ਹ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਤਬਦੀਲ ਹੋਏ ਅਤੇ ਪਿਛਲੇ 3 ਸਾਲਾਂ ਤੋਂ ਸਲਾਨਾ ਦੋ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ।ਉਹ ਦਿੱਲੀ ਸਰਕਾਰ ਦੇ ਉਮਰ ਕੈਦੀ ਹਨ। ਉਹਨਾਂ ਦੀ ਰਿਹਾਈ ਸਬੰਧੀ ਫਾਈਲ ਪੰਜਾਬ ਸਰਕਾਰ ਵਲੋਂ ਦਿੱਲੀ ਤੇ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ।ਜਿਕਰਯੋਗ ਹੈ ਕਿ ਪ੍ਰੋ. ਭੁੱਲਰ 2010 ਤੋਂ ਲਗਾਤਰ ਜੇਲ੍ਹ ਵਲੋਂ ਪਹਿਲਾਂ ਦਿੱਲੀ ਤੇ ਹੁਣ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ ਹਨ। ਇਕ ਕੇਸ ਗਾਜ਼ੀਆਬਾਦ ਸੈਸ਼ਨ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਜਮਾਨਤ ਹੋ ਚੁੱਕੀ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਤਸਵੀਰ।

4. ਭਾਈ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੁਰੂ ਨਾਨਕ ਨਗਰ, ਪਟਿਆਲਾ 1995 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਪਿਛਲੇ 5 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ। ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ। ਕੇਸ ਦੀ ਅਪੀਲ ਭਾਰਤੀ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ। ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਲਖਵਿੰਦਰ ਸਿੰਘ ਜੀ ਦੀ ਤਸਵੀਰ।

5. ਭਾਈ ਸਮਸ਼ੇਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਉਕਾਸੀ ਜੱਟਾਂ, ਜਿਲ੍ਹਾ ਪਟਿਆਲਾ 1995 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਪਿਛਲੇ 5 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ। ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਸ਼ਮਸ਼ੇਰ ਸਿੰਘ ਜੀ ਦੀ ਤਸਵੀਰ।

6. ਭਾਈ ਗੁਰਮੀਤ ਸਿੰਘ ਪੁੱਤਰ ਸ. ਜਸਵਿੰਦਰ ਸਿੰਘ ਵਾਸੀ ਗੁਰੁ ਨਾਨਕ ਨਗਰ, ਪਟਿਆਲਾ 1995 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਪਿਛਲੇ 5 ਸਾਲਾਂ ਤੋਂ ਪੈਰੋਲ ਛੁੱਟੀਆਂ ਵੀ ਕੱਟ ਰਹੇ ਹਨ।ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਗੁਰਮੀਤ ਸਿੰਘ ਜੀ ਦੀ ਤਸਵੀਰ।

7. ਭਾਈ ਪਰਮਜੀਤ ਸਿੰਘ ਭਿਓਰਾ ਪੁੱਤਰ ਸ. ਜਗਜੀਤ ਸਿੰਘ ਵਾਸੀ ਪਿੰਡ ਡੇਕਵਾਲਾ, ਜਿਲ੍ਹਾ ਰੋਪੜ 1997 ਤੋਂ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਉਹਨਾਂ ਨੂੰ ਕੋਈ ਵੀ ਪੈਰੋਲ ਛੁੱਟੀ ਨਹੀਂ ਦਿੱਤੀ ਗਈ।ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

ਸਿੱਖ ਸਿਆਸੀ ਕੈਦੀ ਭਾਈ ਪਰਮਜੀਤ ਸਿੰਘ ਭਿਉਰਾ ਜੀ ਦੀ ਤਸਵੀਰ।

8. ਭਾਈ ਨੰਦ ਸਿੰਘ ਪੁੱਤਰ ਸ. ਖੁਸ਼ਹਾਲ ਸਿੰਘ ਵਾਸੀ ਰਾਜਪੁਰਾ, ਜਿਲ੍ਹਾ ਪਟਿਆਲਾ ਇਸ ਸਮੇਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਇਕ ਕਤਲ ਕੇਸ ਵਿਚ 1995 ਤੋਂ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਪਿਛਲੇ ਕਈ ਸਾਲਾਂ ਤੋਂ ਪੈਰੋਲ ਛੱਟੀਆਂ ਮਿਲ ਰਹੀਆਂ ਹਨ। ਨੰਦ ਸਿੰਘ ਦਾ ਕਤਲ ਕੇਸ ਸਿੱਖ ਖਾੜਕੂਧਾਰਾ ਵਿਚ ਸ਼ਾਮਲ ਨਹੀਂ ਸੀ ਪਰ ਉਹਨਾਂ ਦਾ ਨਾਮ ਬੁੜੈਲ ਜੇਲ੍ਹ ਬਰੇਕ ਕੇਸ ਵਿਚ ਆਉਂਣ ਕਾਰਨ ਉਹਨਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਅਗੇਤੀ ਰਿਹਾਈ ਨਹੀਂ ਦਿੱਤੀ ਗਈ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

ਸਿੱਖ ਸਿਆਸੀ ਕੈਦੀ ਭਾਈ ਨੰਦ ਸਿੰਘ ਜੀ ਦੀ ਤਸਵੀਰ।

9. ਭਾਈ ਸੁਬੇਗ ਸਿੰਘ ਪੁੱਤਰ ਸ. ਸੇਵਾ ਸਿੰਘ ਵਾਸੀ ਪਿੰਡ ਸੂਰੋਂ, ਜਿਲ੍ਹਾ ਪਟਿਆਲਾ ਇਸ ਸਮੇਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਇਕ ਕਤਲ ਕੇਸ ਵਿਚ 1995 ਤੋਂ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਪਿਛਲੇ ਕਈ ਸਾਲਾਂ ਤੋਂ ਪੈਰੋਲ ਛੱਟੀਆਂ ਮਿਲ ਰਹੀਆਂ ਹਨ। ਨੰਦ ਸਿੰਘ ਦਾ ਕਤਲ ਕੇਸ ਸਿੱਖ ਖਾੜਕੂਧਾਰਾ ਵਿਚ ਸ਼ਾਮਲ ਨਹੀਂ ਸੀ ਪਰ ਉਹਨਾਂ ਦਾ ਨਾਮ ਬੁੜੈਲ ਜੇਲ੍ਹ ਬਰੇਕ ਕੇਸ ਵਿਚ ਆਉਂਣ ਕਾਰਨ ਉਹਨਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਅਗੇਤੀ ਰਿਹਾਈ ਨਹੀਂ ਦਿੱਤੀ ਗਈ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ।ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

ਸਿੱਖ ਸਿਆਸੀ ਕੈਦੀ ਭਾਈ ਸੁਬੇਗ ਸਿੰਘ ਜੀ ਦੀ ਤਸਵੀਰ।

10.ਭਾਈ ਹਰਨੇਕ ਸਿੰਘ ਭੱਪ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਬੁਟਾਹਰੀ, ਥਾਣਾ ਡੇਹਲੋ, ਜਿਲ੍ਹਾ ਲੁਧਿਆਣਾ 2004 ਤੋਂ ਇਸ ਸਮੇਂ ਕੇਂਦਰੀ ਜੇਲ੍ਹ ਜੈਪੁਰ (ਰਾਜਸਥਾਨ) ਵਿਚ ਅਗਵਾ ਦੇ ਇਕ ਕੇਸ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ। ਉਹ ਰਾਜਸਥਾਨ ਸਰਕਾਰ ਦੇ ਉਮਰ ਕੈਦੀ ਹਨ ਅਤੇ ਹੋਰ ਕੋਈ ਕੇਸ ਦਰਜ਼ ਨਹੀਂ ਹੈ ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ। ਭਾਈ ਭੱਪ ਦੀ ਪੰਜਾਬ ਵਿਚ ਜੇਲ੍ਹ ਤਬਦੀਲੀ ਪਹਿਲਾਂ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਸੀ ਕਿ ਉਹਨਾਂ ਵਲੋਂ ਰਾਜਸਥਾਨ ਹਾਈ ਕੋਰਟ ਵਿਚ ਲਾਈ ਅਪੀਲ ਵਿਚਾਰ ਅਧੀਨ ਹੈ ਪਰ ਅਸਲ ਵਿਚ ਹਾਈ ਕੋਰਟ ਵਿਚ ਕੋਈ ਅਪੀਲ ਨਾ ਤਾਂ ਪਹਿਲਾਂ ਲਗਾਈ ਗਈ ਸੀ ਅਤੇ ਨਾ ਹੀ ਭਵਿੱਖ ਵਿਚ ਲਗਾਈ ਜਾਵੇਗੀ ਅਤੇ ਜਦੋਂ ਇਹ ਗੱਲ ਜੇਲ੍ਹ ਸੁਪਰਡੈਂਟ ਨੂੰ ਦੱਸੀ ਗਈ ਤਾਂ ਉਸਨੇ ਭਾਈ ਭੱਪ ਦੀ ਜੈਪੁਰ ਜੇਲ੍ਹ ਰਾਜਸਥਾਨ ਤੋਂ ਨਾਭਾ ਜੇਲ੍ਹ ਪੰਜਾਬ ਵਿਚ ਤਬਦੀਲ ਕਰਨ ਦੀ ਸਿਫਾਰਸ ਡਿਸਪੈਚ ਨੰਬਰ 10623 ਤਰੀਕ 4-9-2018 ਨੂੰ ਕੀਤੀ ਜਾ ਚੁੱਕੀ ਹੈ ਪਰ ਡੀ. ਜੀ. ਪੁਲਿਸ (ਜੇਲ੍ਹਾਂ) ਜੈਪੁਰ ਰਾਜਸਥਾਨ ਦੇ ਦਫਤਰ ਵਿਚ ਰੋਕੀ ਹੋਈ ਹੈ।

ਸਿੱਖ ਸਿਆਸੀ ਕੈਦੀ ਭਾਈ ਹਰਨੇਕ ਸਿੰਘ ਭੱਪ ਜੀ ਦੀ ਤਸਵੀਰ।

11. ਭਾਈ ਜਗਤਾਰ ਸਿੰਘ ਤਾਰਾ ਪੁੱਤਰ ਸ. ਸਾਧੂ ਸਿੰਘ ਵਾਸੀ ਪਿੰਡ ਡੇਕਵਾਲਾ, ਜਿਲ੍ਹਾ ਰੋਪੜ ਇਸ ਸਮੇਂ ਮਾਡਲ ਜੇਲ੍ਹ ਬੁੜੈਲ, ਚੰਡੀਗੜ੍ਹ ਵਿਚ ਬਤੌਰ ਉਮਰ ਕੈਦੀ 1995 ਤੋਂ 2004 ਅਤੇ 2015 ਤੋਂ ਹੁਣ ਤੱਕ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਭਾਈ ਤਾਰੇ ਦਾ 1-1 ਕੇਸ ਬਠਿੰਡੇ ਤੇ ਪਟਿਆਲੇ ਅਤੇ 2 ਕੇਸ ਜਲੰਧਰ ਵਿਚ ਵਿਚਾਰ ਅਧੀਨ ਹਨ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਚੱਲਦੇ ਕੇਸਾਂ ਦੇ ਮੁੱਕਣ ਤੋਂ ਬਾਅਦ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।

ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਜੀ ਦੀ ਤਸਵੀਰ।

12. ਭਾਈ ਬਲਵੰਤ ਸਿੰਘ ਰਾਜੋਆਣਾ ਪੁੱਤਰ ਮਲਕੀਅਤ ਸਿੰਘ ਵਾਸੀ ਰਤਨ ਨਗਰ, ਪਟਿਆਲਾ ਇਸ ਸਮੇਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜ਼ਰਬੰਦ ਹਨ ਅਤੇ 1995 ਤੋਂ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਨਜ਼ਰਬੰਦ ਹਨ।ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ।ਹੋਰ ਕੋਈ ਵੀ ਕੇਸ ਦਰਜ਼ ਨਹੀਂ ਹੈ। 28-03-2012 ਨੂੰ ਕੇਂਦਰੀ ਗ੍ਰਹਿ ਮਹਿਕਮੇ ਵਲੋਂ ਭਾਈ ਰਾਜੋਆਣਾ ਦੀ ਫਾਂਸੀ ਉਪਰ ਰੋਕ ਲਗਾ ਦਿੱਤੀ ਸੀ।ਫਾਂਸੀ ਦੀ ਸਜ਼ਾ ਖਤਮ ਕਰਕੇ ਅਗੇਤੀ ਰਿਹਾਈ ਦਿੱਤੀ ਜਾ ਸਕਦੀ ਹੈ ਜਾਂ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਕੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਬਲਵੰਤ ਸਿੰਘ ਰਾਜੋਵਾਣਾ ਜੀ ਦੀ ਤਸਵੀਰ।

13. ਭਾਈ ਜਗਤਾਰ ਸਿੰਘ ਹਵਾਰਾ ਪੁੱਤਰ ਸ਼ੇਰ ਸਿੰਘ ਵਾਸੀ ਹਵਾਰਾ ਕਲਾਂ, ਥਾਣਾ ਖਮਾਣੋ, ਜਿਲ੍ਹਾ ਫਤਿਹਗੜ੍ਹ ਸਾਹਿਬ 1995 ਤੋਂ ਇਸ ਸਮੇਂ ਕੇਂਦਰੀ ਜੇਲ੍ਹ, ਤਿਹਾੜ ਦਿੱਲੀ ਵਿਚ ਮੁੱਖ ਮੰਤਰੀ ਪੰਜਾਬ ਬੇਅੰਤ ਕਤਲ ਕੇਸ ਅਧੀਨ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਉਹ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਉਮਰ ਕੈਦੀ ਹਨ। ਅਪੀਲ ਭਾਰਤੀ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ।2 ਕੇਸ ਤੇ 1 ਅਪੀਲ ਲੁਧਿਆਣਾ ਵਿਚ ਵਿਚਾਰ ਅਧੀਨ ਹਨ। ਭਾਈ ਹਵਾਰਾ ਨਾ ਤਾਂ ਦਿੱਲੀ ਦੇ ਕੈਦੀ ਹਨ ਅਤੇ ਨਾ ਹੀ ਹਵਾਲਾਤੀ ਪਰ ਫਿਰ ਵੀ ਨਿਯਮਾਂ ਤੋਂ ਉਲਟ ਜਾ ਕੇ ਦਿੱਲੀ ਜੇਲ੍ਹ ਵਿਚ ਰੱਖਿਆ ਗਿਆ ਹੈ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਚੱਲਦੇ ਕੇਸਾਂ ਦੇ ਮੁੱਕਣ ਤੋਂ ਬਾਅਦ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਤਸਵੀਰ।

14. ਭਾਈ ਦਇਆ ਸਿੰਘ ਲਾਹੌਰੀਆਂ ਪੁੱਤਰ ਸ. ਕਿਰਪਾਲ ਸਿੰਘ ਵਾਸੀ ਪਿੰਡ ਕਸਬਾ ਭਰਾਲ, ਜਿਲ੍ਹਾ ਸੰਗਰੂਰ 1995 ਤੋਂ ਇਸ ਸਮੇਂ ਕੇਂਦਰੀ ਜੇਲ੍ਹ, ਤਿਹਾੜ ਦਿੱਲੀ ਵਿਚ ਅਗਵਾ ਦੇ ਇਕ ਕੇਸ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ।ਉਹ ਰਾਜਸਥਾਨ ਸਰਕਾਰ ਦੇ ਉਮਰ ਕੈਦੀ ਹਨ। 1 ਕੇਸ ਦਿੱਲੀ ਤੇ 1 ਕੇਸ ਲੁਧਿਆਣਾ ਵਿਚ ਵਿਚਾਰ ਅਧੀਨ ਹਨ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਚੱਲਦੇ ਕੇਸਾਂ ਦੇ ਮੁੱਕਣ ਤੋਂ ਬਾਅਦ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਹੌਰੀਆ ਜੀ ਦੀ ਤਸਵੀਰ।

15. ਭਾਈ ਬਲਬੀਰ ਸਿੰਘ ਬੀਰਾ ਪੁੱਤਰ ਬਾਘ ਰਾਮ ਵਾਸੀ ਪਿੰਡ ਮੌਲਵੀਵਾਲਾ (ਟਾਹਲੀਵਾਲਾ) ਜਿਲ੍ਹਾ ਫਿਰੋਜ਼ਪੁਰ 2009 ਤੋਂ ਇਸ ਸਮੇਂ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਕਤਲ ਦੇ ਇਕ ਕੇਸ ਵਿਚ ਬਤੌਰ ਉਮਰ ਕੈਦੀ ਨਜ਼ਰਬੰਦ ਹਨ ਅਤੇ ਉਹ ਪੰਜਾਬ ਸਰਕਾਰ ਦੇ ਉਮਰ ਕੈਦੀ ਹਨ।ਅਪੀਲ ਪੰਜਾਬ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ। ਉਹਨਾਂ ਦੀ ਪੈਰੋਲ ਛੁੱਟੀ ਜਨਵਰੀ 2018 ਵਿਚ ਝੂਠਾ ਕੇਸ ਪਾ ਕੇ ਇਕ ਸਾਲ ਲਈ ਬੰਦ ਕਰ ਦਿੱਤੀ ਗਈ ਸੀ।ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਬਲਬੀਰ ਸਿੰਘ ਬੀਰਾ ਜੀ ਦੀ ਤਸਵੀਰ।

16. ਭਾਈ ਸੁਰਿੰਦਰ ਸਿੰਘ ਛਿੰਦਾ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਮੀਰਾਂਪੁਰ ਸੀਕਰੀ, ਤਹਿਸੀਲ ਚਾਂਦਪੁਰ ਜਿਲ੍ਹਾ ਬਿਜਨੌਰ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ

ਸਿੱਖ ਸਿਆਸੀ ਕੈਦੀ ਭਾਈ ਸੁਰਿੰਦਰ ਸਿੰਘ ਛਿੰਦਾ ਜੀ ਦੀ ਤਸਵੀਰ।

17. ਭਾਈ ਸਤਨਾਮ ਸਿੰਘ ਪੁੱਤਰ ਪਰਤਾਪ ਸਿੰਘ ਵਾਸੀ ਪਿੰਡ ਆਰਕਪੁਰ ਖਾਲਸਾ, ਤਹਿਸੀਲ ਮੰਡੀ ਧਨੌਰਾ ਜਿਲ੍ਹਾ ਅਮਰੋਹਾ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਸਤਨਾਮ ਸਿੰਘ ਜੀ ਦੀ ਤਸਵੀਰ।

 

18. ਭਾਈ ਦਿਆਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਰਸੂਲਪੁਰ ਬਾਵਰ, ਤਹਿਸੀਲ ਮੰਡੀ ਧਨੌਰਾ ਜਿਲ੍ਹਾ ਅਮਰੋਹਾ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਦਿਆਲ ਸਿੰਘ ਜੀ ਦੀ ਤਸਵੀਰ।

19. ਭਾਈ ਸੁੱਚਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਰਸੂਲਪੁਰ ਬਾਵਰ, ਤਹਿਸੀਲ ਮੰਡੀ ਧਨੌਰਾ ਜਿਲ੍ਹਾ ਅਮਰੋਹਾ (ਉੱਤਰ ਪ੍ਰਦੇਸ਼) ਕਤਲ ਤੇ ਟਾਡਾ ਦੇ 3 ਕੇਸਾਂ ਵਿਚ 5 ਸਾਲ ਪਹਿਲਾਂ ਬਤੌਰ ਹਵਾਲਾਤੀ ਤੇ 22 ਮਾਰਚ 2017 ਤੋਂ ਬਤੌਰ ਉਮਰ ਕੈਦੀ ਇਸ ਸਮੇਂ ਜਿਲ੍ਹਾ ਜੇਲ੍ਹ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਚ ਨਜ਼ਰਬੰਦ ਹਨ। ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਉਮਰ ਕੈਦੀ ਹਨ। ਭਾਰਤੀ ਸੁਪਰੀਮ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੈ। ਹੋਰ ਕੋਈ ਕੇਸ ਵਿਚਾਰ ਅਧੀਨ ਨਹੀਂ ਹੈ।ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਨਾ ਚਾਹੀਦਾ ਹੈ ਅਤੇ ਪੈਰੋਲ ਛੁੱਟੀ ਦੇਣ ਤੋਂ ਬਾਅਦ ਅਗੇਤੀ ਰਿਹਾਈ ਲਈ ਸਫਲ ਕੇਸ ਹੈ।

ਸਿੱਖ ਸਿਆਸੀ ਕੈਦੀ ਭਾਈ ਸੁੱਚਾ ਸਿੰਘ ਜੀ ਦੀ ਤਸਵੀਰ।

 

ਜਿਕਰਯੋਗ ਹੈ ਕਿ ਪਹਿਲਾਂ 20 ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿਚ ਭਾਈ ਦਿਲਬਾਗ ਸਿੰਘ ਬਾਘਾ ਪੁੱਤਰ ਕੇਹਰ ਸਿੰਘ ਵਾਸੀ ਪਿੰਡ ਅਤਾਲਾਂ ਤਹਿਸੀਲ ਸਮਾਣਾ ਜਿਲ੍ਹਾ ਪਟਿਆਲਾ ਜੋ ਕਿ ਪੰਜਾਬ ਸਰਕਾਰ ਦੇ ਕਤਲ ਤੇ ਟਾਡਾ ਕੇਸ ਦੇ ਉਮਰ ਕੈਦੀ ਸਨ ਨੂੰ 17 ਸਾਲ ਕੈਦ ਤੋਂ ਬਾਅਦ ਪਿਛਲੇ ਦਿਨੀਂ ਅਗੇਤੀ ਰਿਹਾਈ ਦੇ ਦਿੱਤੀ ਗਈ ਸੀ।

ਸਿੱਖ ਸਿਆਸੀ ਕੈਦੀ ਭਾਈ ਦਿਲਬਾਗ ਸਿੰਘ ਬਾਘਾ ਜੀ ਦੀ ਤਸਵੀਰ।

ਸੋ ਆਖਰ ਵਿਚ ਇਹੀ ਕਹਾਂਗਾ ਕਿ ਇਹਨਾਂ ਸਿੱਖ ਸਿਆਸੀ ਉਮਰ ਕੈਦੀ ਬੰਦੀ ਸਿੰਘਾਂ ਦੀ ਰਿਹਾਈ ਜਾਂ ਜੇਲ੍ਹ ਤਬਦੀਲੀਆਂ ਸਿਆਸੀ ਫੈਸਲੇ ਹਨ ਅਤੇ ਸਿਆਸੀ ਇੱਛਾ ਸ਼ਕਤੀ ਨਾਲ ਹੀ ਇਹ ਫੈਸਲੇ ਲਏ ਜਾ ਸਕਦੇ ਹਨ। ਅਕਾਲ ਪੁਰਖ ਵਾਹਿਗੁਰੂ ਸਿਆਸੀ ਲੋਕਾਂ ਨੂੰ ਫੈਸਲੇ ਲੈਣ ਲਈ ਬਲ-ਬੁੱਧੀ ਬਖਸ਼ੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version