ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ

ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਲਈ ਮਾਰਚ, ਡੀ. ਸੀ ਨੂੰ ਸੌਪਿਆ ਮੰਗ ਪੱਤਰ

By ਸਿੱਖ ਸਿਆਸਤ ਬਿਊਰੋ

May 16, 2014

ਅੰਮ੍ਰਿਤਸਰ,(15 ਮਈ 2014):-ਸਿੱਖਾਂ ਵੱਲੋਂ ਆਪਣੇ ਕੇਂਦਰੀ ਧਾਰਮਕਿ ਅਸਥਾਨ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਲਈ ਲੰਮੇ ਸਮੇਂ ਤੋਂ ਮੰਗ

ਕੀਤੀ ਜਾ ਰਹੀ ਹੈ. ਪਰ ਸਿੱਖਾਂ ਦੀ ਇਸ ਮੰਗ ਵੱਲ ਸਮੇਂ ਦੀਆਂ ਸਰਕਾਰਾਂ ਵੱਲੋਂ ਹਮੇਸ਼ਾਂ ਅਣਗੋਲਿਆ ਕੀਤਾ ਜਾਦਾਂ ਰਿਹਾ ਹੈ। ਲਗਾਤਾਰ ਦੂਜੀ ਵਾਰ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਵਾਲੀ ਅਤੇ ਪੰਥ ਦੇ ਨਾਮ ‘ਤੇ ਸਿੱਖਾਂ ਦੀਆਂ ਵੋਟਾਂ ਲੈਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਨੇ ਵੀ ਸਿੱਖਾਂ ਦੀ ਇਸ ਮੰਗ ਵੱਲ ਕਦੇ ਗੌਰ ਨਹੀਂ ਕੀਤਾ।ਪਰ ਸਮੇਂ ਸਮੇਂ ਸਿੱਖ ਜੱਥੈਬੰਦੀਆਂ ਇਸ ਮਸਲੇ ਨੂੰ ਲੈ ਕੇ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਯਤਨ ਕਰਦੀਆਂ ਰਹਿੰਦੀਆਂ ਹਨ । ਅਜਿਹਾ ਹੀ ਇੱਕ ਯਤਨ ਅੱਜ  ਸਿੱਖ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਫਿਰ ਕੀਤਾ ਗਿਆ।

 ਅੱਜ ਸਵੇਰੇ 9 ਵਜੇ ਦੇ ਕਰੀਬ ਚਾਟੀਵਿੰਡ ਗੇਟ ਸਥਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਸਿੱਖ ਜੱਥੇਬੰਦੀਆਂ ਦੀ ਅਗਵਾਈ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ,ਨੌਜੁਆਨ ਤੇ ਸਕੂਲੀ ਬੱਚੇ ਇਕੱਤਰ ਹੋਏ ।ਇਥੇ ਅਰਦਾਸ ਉਪਰਂੰਤ ਸੰਗਤਾਂ ਦਾ ਇਹ ਵਿਸ਼ਾਲ ਮਾਰਚ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਹਿਰ ਦੀ ਘੇਰੇ ਵਾਲੀ ਸੜਕ ਰਸਤੇ ਸੁਲਤਾਨ ਵਿੰਡ ਗੇਟ,ਘਿਉ ਮੰਡੀ,ਸ਼ੇਰਾਂਵਾਲਾ ਗੇਟ,ਰਾਮਬਾਗ ਚੌਕ ਹੁੰਦੇ ਹੋਏ ਸਥਾਨਕ ਹਾਲ ਗੇਟ ਪੁਜਾ। ਹਾਲਗੇਟ ਵਿਖੇ ਹੀ ਡਿਪਟੀ ਕਮਿਸ਼ਨਰ ਦੇ ਇਕ ਨੁਮਾਇੰਦੇ ਨੂੰ, ਅੰਮ੍ਰਿਤਸਰ ਸ਼ਹਿਰ ਪਵਿੱਤਰ ਕਰਾਰ ਦੇਣ ਬਾਰੇ ਇਕ ਮੰਗ ਪੱਤਰ ਸੌਪਿਆ ਗਿਆ ।

ਹਾਲ ਬਾਜਰ ਰਸਤੇ ਗੁਜਰਦਿਆਂ ਸਰਦਾਰ ਪੱਗੜੀ ਹਾਊਸ ਦੇ ਮਾਲਕਾਂ ਵਲੋਂ ਵਿਸ਼ਾਲ ਮਾਰਚ ਦੀ ਅਗਵਾਈ ਕਰਨ ਵਾਲੀਆਂ ਪ੍ਰਮੁਖ ਸ਼ਖਸ਼ੀਅਤਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ ।ਬਾਅਦ ਦੁਪਿਹਰ 1 ਵਜੇ ਦੇ ਕਰੀਬ ਇਹ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਪੁਜਾ ਜਿਥੇ ਭਾਈ ਕੁਲਵਿੰਦਰ ਸਿੰਘ ਨੇ ਮਾਰਚ ਦੀ ਸਮਾਪਤੀ ਅਤੇ ਮਕਸਦ ਦੀ ਪੂਰਤੀ ਲਈ ਗੁਰੂ ਚਰਣਾਂ ਵਿਚ ਅਰਦਾਸ ਕੀਤੀ ।

ਗੁਰੂ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਕਰਾਰ ਦਿਵਾਉਣ ਅਤੇ ਪੰਜਾਬ ਵਿਚੋਂ ਨਸ਼ਿਆਂ ਦਾ ਕਾਰੋਬਾਰ ਬੰਦ ਕਰਾਉਣ ਦੀ ਮੰਗ ਨੂੰ ਲੈਕੇ ਅੰਮ੍ਰਿਤਸਰ ਸ਼ਹਿਰ ਵਿਚ ਕਿ ਵਿਸ਼ਾਲ ਮਾਰਚ ਕੱਢਿਆ ਗਿਆ ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਇਆ। ਮਾਰਚ ਦੇ ਸਮੁਚੇ ਰਸਤੇ ਨੌਜੁਆਨਾਂ ਨੇ ਪੰਜਾਬ ਵਿਚੋਂ ਨਸ਼ੇ ਖਤਮ ਕਰਨ,ਨਸ਼ਿਆਂ ਦੇ ਕਾਰੋਬਾਰੀਆਂ ਦਾ ਬਾਈਕਾਟ ਕੀਤੇ ਜਾਣ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਮਾਸ ,ਸ਼ਰਾਬ ,ਸਿਗਰੇਟ ਬੀੜੀ ਤੋਂ ਮੁਕਤ ਕਰਨ ਦੇ ਨਾਅਰਿਆਂ ਵਾਲੇ ਬੈਨਰ ਚੁਕੇ ਹੋਏ ਸਨ ।

 ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੈਰ ਮੌਜੂਦਗੀ ਵਿਚ ਮੰਗ ਪੱਤਰ ,ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਕਲਰਕ ਸ੍ਰ ਜਸਬੀਰ ਸਿੰਘ ਨੂੰ ਸੌਪਿਆ ਗਿਆ ।ਮਾਰਚ ਦੇ ਸਮੁਚੇ ਰਸਤੇ ਨੋਜੁਆਨ ਪ੍ਰਬੰਧਕਾਂ ਦਾ ਆਪਣਾ ਸੁਰੱਖਿਆ ਦਸਤਾ ਚਲ ਰਿਹਾ ਸੀ ਜੋ ਰਸਤੇ ਵਿਚ ਟਰੈਫਿਕ ਤੇ ਸੰਗਤਾਂ ਦੀ ਦੇਖ ਭਾਲ ਕਰ ਰਿਹਾ ਸੀ ।ਇਸ ਮਾਰਚ ਵਿਚ ,ਸ਼ਹੀਦ ਭਾਈ ਸਤਵੰਤ ਸਿੰਘ ਦੇ ਭਰਾਤਾ ਵਰਿਆਮ ਸਿੰਘ ,ਅਮਰਬੀਰ ਸਿੰਘ ਢੋਟ ਕੌਂਸਲਰ ,ਭਾਈ ਸੁਖਚੈਨ ਸਿੰਘ ਕਥਾਵਾਚਕ ,ਭਾਈ ਗੁਰਪ੍ਰੀਤ ਸਿੰਘ ,ਭਾਈ ਰਣਜੀਤ ਸਿੰਘ ,ਭਾਈ ਕਰਤਾਰ ਸਿੰਘ ,ਭਾਈ ਗੁਰਦੀਪ ਸਿੰਘ ,ਭਾਈ ਹਰਪ੍ਰੀਤ ਸਿੰਘ ਭਗਤ ,ਮਲਕੀਤ ਸਿੰਘ ਭੱਟੀ,ਰਣਜੀਤ ਸਿੰਘ ਭੋਮਾ,ਗੁਰਮੀਤ ਸਿੰਘ ਬਾਬਾ ਪ੍ਰਮੁਖ ਤੌਰ ਤੇ ਹਾਜਰ ਸਨ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਦੁਹਰਾਇਆ ਕਿ ਧਾਰਮਿਕ ਅਸਥਾਨ ਕਿਸੇ ਵੀ ਧਰਮ ਨਾਲ ਸਬੰਦਤ ਹੋਵੇ ਸਤਿਕਾਰਤ ਹੈ ,ਉਸ ਸ਼ਹਿਰ ਨੂੰ ਪਵਿਤਰਤ ਕਰਾਰ ੇਕੇ ਸਰਕਾਰਾਂ ਨੂੰ ਸ਼ਹਿਰ ਦਾ ਸਤਿਕਾਰ ਵਧਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਨੂੰ ਪਵਿਤਰ ਕਰਾਰ ਦੇਣ ਦੀ ਮੰਗ ਤਾਂ ਚਿਰੋਕਣੀ ਹੈ ਲੇਕਿਨ ਕਿਸੇ ਸਰਕਾਰ ਨੇ ਧਿਆਨ ਨਹੀ ਦਿੱਤਾ ।

ਉਨ੍ਹਾਂ ਕਿਹਾ ਕਿ ਅੱਜ ਇਸ ਵਿਸ਼ਾਲ ਮਾਰਚ ਵਿਚ ਸਿੱਖ ਸੰਗਤ ਦੀ ਵਡ ਗਿਣਤੀ ਸ਼ਮੂਲੀਅਤ ਨੇ ਜਾਹਿਰ ਕਰ ਦਿੱਤਾ ਹੈ ਕਿ ਸਿੱਖ ਸੰਗਤ ਇਸ ਸ਼ਹਿਰ ਨੂੰ ਪਵਿਤਰ ਸ਼ਹਿਰ ਵਜੋਂ ਵੇਖਣਾ ਚਾਹੁੰਦੀ ਹੈ। ਵਿਸ਼ਾਲ ਮਾਰਚ ਦੌਰਾਨ ਜੱਥੇਬੰਦੀਆਂ ‘ਚ ਸੱਚਖੰਡ ਹਰਿਮੰਦਰ ਸਾਹਿਬ ਸੇਵਕ ਜਥਾ ਇਸ਼ਨਾਨ ਅੰਮ੍ਰਿਤਸਰ ਪਿੰਡ ਬਹਿਲਾ ਸਿੱਖ ਸੰਗਤ, ਸ੍ਰੀ ਗੁਰੂ ਰਾਮਦਾਸ ਸੇਵਕ ਸਭਾ, ਵਡਾਲਾ ਡਿੱਟੇਵੱਡ, ਸਿੱਖ ਸੰਗਤ ਵੀਰਮ, ਨਿਸ਼ਕਾਮ ਸੇਵਾ ਜਥਾ ਰਾਮਪੁਰ ਯੂ.ਪੀ., ਧੰਨ-ਧੰਨ ਬਾਬਾ ਦੀਪ ਨਿਸ਼ਕਾਮ ਸੇਵਕ ਸੁਸਾਇਟੀ ਮਜੀਠਾ, ਮਹਾਕਵੀ ਸੰਤੋਖ ਸਿੰਘ ਸੇਵਾ ਸੰਭਾਲ ਸੰਸਥਾ, ਜੋੜਾਘਰ ਸੁਸਾਇਟੀ ਤਰਨਤਾਰਨ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਹਿਸਾਰ, ਹਰਿਆਣਾ ਬਾਬਾ ਦੀਪ ਸਿੰਘ ਸੁਸਾਇਟੀ ਅੰਮ੍ਰਿਤਸਰ, ਜਵੱਦੀ ਕਲਾਂ ਟਕਸਾਲ ਲੁਧਿਆਣਾ, ਅੰਮ੍ਰਿਤਸਰ ਦੀ ਸਮੂਹ ਸੰਗਤ ਅਤੇ ਕੁੱਝ ਵਿਸ਼ੇਸ਼ ਸਖਸ਼ੀਅਤ ਸ਼ਾਮਿਲ ਹੋਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: