ਬਠਿੰਡਾ (7 ਦਸੰਬਰ, 2014): ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿਚ ਆਰ.ਐਸ.ਐਸ. ਦੀਆਂ ਵਧੀਆਂ ਸਰਗਰਮੀਆਂ ਨੂੰ ਖਤਰਨਾਕ ਕਰਾਰ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਇਥੇ ਸ਼ੋ੍ਰਮਣੀ ਅਕਾਲੀ ਦਲ ਸਮੇਤ ਸਮੁੱਚੀਆਂ ਪੰਥਕ ਧਿਰਾਂ ਨੂੰ ਆਰ.ਐਸ.ਐਸ. ਨਾਲ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਾ ਕਰਨ ਤੇ ਇਸ ਤੋਂ ਬਰਾਬਰ ਦੀ ਦੂਰੀ ਰੱਖਣ ਦੀ ਸਲਾਹ ਦਿੱਤੀ ਹੈ ।
ਗੁਰਦੁਆਰਾ ਸ੍ਰੀ ਹਾਜੀਰਤਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇ. ਨੰਦਗੜ੍ਹ ਨੇ ਕਿਹਾ ਕਿ ਉਨ੍ਹਾਂ ਦੇ ਰਾਇ ਵਿਚ ਅਕਾਲੀ ਦਲ ਨੂੰ ਭਾਜਪਾ ਨਾਲ ਮਿਲ ਕੇ ਦਿੱਲੀ ਵਿਧਾਨ ਸਭਾ ਤੇ ਪੰਜਾਬ ਮਿਊਾਸਪਲ ਚੋਣਾਂ ਨਹੀਂ ਲੜਣੀਆਂ ਚਾਹੀਦੀਆਂ ।
ਸਾਰੇ ਹੀ ਡੇਰੇ ਆਰ. ਆਰ. ਐੱਸ ਅਤੇ ਹੋਰ ਹਿੰਦੂਤਵੀ ਜੱਥੇਬੰਦੀਆਂ ਦੀ ਨ੍ਹਾਂ ਦੀ ਉਪਜ ਹਨ।ਉਨ੍ਹਾਂ 8 ਸਾਲ ਪਹਿਲਾਂ ਵੀ ਅਕਾਲੀ ਆਗੂਆਂ ਨੂੰ ਆਰ.ਐਸ.ਐਸ. ਤੇ ਭਾਜਪਾ ਤੋਂ ਦੂਰੀ ਬਣਾਉਣ ਲਈ ਕਿਹਾ ਸੀ।ਸਿੰਘ ਸਾਹਿਬ ਨੇ ਕਿਹਾ ਕਿ ਗੁਰਦੁਆਰਾ ਗੁਰੂ ਨਾਨਕ ਗਿਆਨ ਗੋਦੜੀ ਹਰਿਦੁਆਰ ਦੀ ਕਾਰ ਸੇਵਾ ਸ਼ੋ੍ਰਮਣੀ ਕਮੇਟੀ ਹਵਾਲੇ ਕਰਨੀ ਚਾਹੀਦੀ ਹੈ।