ਸਿੱਖ ਖਬਰਾਂ

ਭਾਈ ਹਾਵਾਰਾ ਦੇ ਇਲਾਜ਼ ਲਈ ਵਫਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਿਲਿਆ

June 25, 2014 | By

ਅੰਮ੍ਰਿਤਸਰ (24 ਜੂਨ 2014): ਤਿਹਾੜ ਦੀ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਾਵਾਰਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਰੀੜ ਦੀ ਹੱਡੀ ਅਤੇ ਲੱਤ ਦੇ ਦਰਦ ਤੋਂ ਪੀੜਤ ਹਨ, ਦਾ ਇਲਾਜ਼ ਕਰਵਾਉਣ ਤੋਂ ਜੇਲ ਪ੍ਰਸ਼ਾਸ਼ਨ ਲਗਾਤਾਰ ਟਾਲ ਮਟੋਲ ਕਰਦਾ ਆ ਰਿਹਾ, ਜਿਸ ਕਰਕੇ ਚਿੰਤਤ ਸਿੱਖ ਜੱਥੇਬੰਦੀਆਂ ਦਾ ਅਗੂਆਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਮਲਾਕਾਤ ਕਰਕੇ ਭਾਈ ਹਵਾਰਾ ਦੇ ਇਲਾਜ ਲਈ ਯੋਗ ਉਪਰਾਲਾ ਕਰਨ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਲੇ  ਵਫ਼ਦ  ਵਿੱਚ ਬਲਜੀਤ ਸਿੰਘ ਖ਼ਾਲਸਾ ,ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਸੁਖਜਿੰਦਰ ਸਿੰਘ ਜੌੜਾ, ਭਾਈ ਕੰਵਰਬੀਰ ਸਿੰਘ ਗਿੱਲ (ਇੰਟਰਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ), ਬੀਬੀ ਸੰਦੀਪ ਕੌਰ (ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ, ਅੰਮ੍ਰਿਤਸਰ), ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲ਼ ਕੇ ਅਪੀਲ ਕੀਤੀ ਕਿ ਉਹ ਸਿੱਖ ਪੰਥ ਦੀ ਸੁਪਰੀਮ ਪਾਵਰ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਭਾਈ ਜਗਤਾਰ ਸਿੰਘ ਹਵਾਰਾ ਨਾਲ਼ ਹੋ ਰਹੇ ਧੱਕੇ ਨੂੰ ਰੋਕਣ ਅਤੇ ਉਹਨਾਂ ਦਾ ਇਲਾਜ ਕਰਵਾਉਣ ਦਾ ਫ਼ੌਰੀ ਪ੍ਰਬੰਧ ਕਰਵਾਉਣ।

ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਈ ਹਵਾਰਾ ਦਾ ਇਲਾਜ ਕਰਵਾਉਣ ਦੇ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਫ਼ੌਰੀ ਕਦਮ ਚੁੱਕੇ ਜਾਣਗੇ। ਯਾਦ ਰਹੇ ਕਿ ਇਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨਾਲ਼ ਫ਼ੋਨ ਤੇ ਵੀ ਗੱਲ ਕੀਤੀ ਹੈ, ਤੇ ਉਹਨਾਂ ਦਾ ਇੱਕ ਵਫ਼ਦ ਪ੍ਰੋ. ਮਹਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਨੂੰ ਮਿਲ਼ ਕੇ ਵੀ ਆਇਆ ਹੈ। ਉਸ ਵਫ਼ਦ ਨੂੰ ਗਵਰਨਰ ਨੇ ਅੱਜ (ਮਿਤੀ 24 ਜੂਨ 2014) ਸ਼ਾਮ ਤਕ ਇਸ ਸੰਬੰਧੀ ਫ਼ੈਸਲਾ ਲੈਣ ਦਾ ਭਰੋਸਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਵੀ ਭਾਈ ਹਵਾਰਾ ਦੀ ਸਿਹਤ ਬਾਰੇ ਨਾ ਤੇ ਕੇਂਦਰ ਸਰਕਾਰ, ਨਾ ਦਿੱਲੀ ਦਾ ਗਵਰਨਰ ਅਤੇ ਨਾ ਹੀ ਜੇਲ੍ਹ ਪ੍ਰਸ਼ਾਸਨ ਗੰਭੀਰ ਦਿਸਦਾ ਹੈ।

ਸਿੱਖ ਜਥੇਬੰਦੀਆਂ ਦੇ ਨੁੰਮਾਇੰਦਿਆਂ ਦਾ ਸਮੂਹਿਕ ਵਿਚਾਰ ਸੀ ਕਿ ਜੇਕਰ ਹੁਣ ਵੀ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ ਕਰਵਾਉਣ ਲਈ ਗੰਭੀਰ ਨਹੀਂ ਹੁੰਦੀ ਤਾਂ ਸਾਂਝੇ ਤੌਰ ਤੇ ਕੋਈ ਰਣਨੀਤੀ ਉਲੀਕ ਕੇ ਅਗਲਾ ਕਦਮ ਪੁੱਟਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,