ਅੰਮ੍ਰਿਤਸਰ : ਪੰਜਾਬ ਡੇਅ ਮੌਕੇ ਨਵੰਬਰ 1984 ਕਤਲੇਆਮ ਤੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੱਕ ਹੱਕ ਤੇ ਇਨਸਾਫ ਲੈਣ ਅਤੇ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਦਾ ਹੋਕਾ ਦੇਣ ਲਈ ਦਲ ਖਾਲਸਾ ਵੱਲੋਂ ਕੱਢੇ ਗਏ ਆਜ਼ਾਦੀ ਮਾਰਚ ਵਿੱਚ ਪਾਣੀਆਂ, ਐਸ.ਵਾਈ.ਐਲ ਨੂੰ ਬੰਨ੍ਹ ਮਾਰਨ ਵਾਲੇ ਜੁਝਾਰੂ ਬਲਵਿੰਦਰ ਸਿੰਘ ਜਟਾਣਾ, ਨਿੱਝਰ ਕਤਲ ਨੂੰ ਲੈ ਕੇ ਭਾਰਤ-ਕੈਨੇਡਾ ਦਰਮਿਆਨ ਕਸ਼ੀਦਗੀ, ਰੈਫਰੈਂਡਮ ਆਦਿ ਮੁੱਦੇ ਹਾਵੀ ਰਹੇ ਅਤੇ ਸ਼ਹਿਰ ਅੰਦਰ ਖਾਲਿਸਤਾਨ ਜ਼ਿੰਦਾਬਾਦ ਅਤੇ ਪੰਜਾਬ ਇਜ ਨੌਟ ਇੰਡੀਆ ਦੇ ਜ਼ੋਰਦਾਰ ਨਾਹਰੇ ਲੱਗੇ।
ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਦੀ ਅਗਵਾਈ ਹੇਠ ਹਜ਼ਾਰਾਂ ਨੌਜਵਾਨਾਂ ਨੇ ਹੱਥਾ ਵਿੱਚ ਭਾਈ ਜਟਾਣਾ ਦੀ ਤਸਵੀਰਾਂ ਵਾਲ਼ੇ ਬੈਨਰ ਫੜੇ ਸਨ ਜਿਸ ਉਤੇ ਲਿਖਿਆ ਸੀ ਐਸ.ਵਾਈ.ਐਲ ਰੋਕਣ ਲਈ ਸਾਡਾ ਖੂਨ ਡੁੱਲਿਆ ਹੈ, ਇਸ ਵਿੱਚੋਂ ਹੁਣ ਪਾਣੀ ਨਹੀਂ ਵੱਗ ਸਕਦਾ। ਵਿਵਾਦਿਤ ਨਹਿਰ ਨੂੰ ਮੁੜ ਪੁੱਟਣ ਵਿਰੁੱਧ ਸਰਕਾਰ ਤੇ ਅਦਾਲਤਾਂ ਨੂੰ ਸਖ਼ਤ ਚੇਤਾਵਨੀ ਦੇਣ ਲਈ ਨੌਜਵਾਨ ਨੇ ਮੈਂ ਵੀ ਹਾਂ ਜਟਾਣਾ ਵਾਲ਼ੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
ਇਸ ਮੌਕੇ ਕੰਵਰਪਾਲ ਸਿੰਘ, ਸਕੱਤਰ ਪਰਮਜੀਤ ਸਿੰਘ ਟਾਂਡਾ, ਜਸਵੀਰ ਸਿੰਘ ਖੰਡੂਰ, ਸਰਬਜੀਤ ਸਿੰਘ ਘੁਮਾਣ, ਬੀਬੀ ਸੰਦੀਪ ਕੌਰ, ਗੁਰਨਾਮ ਸਿੰਘ ਮੂਨਕਾਂ, ਰਣਵੀਰ ਸਿੰਘ, ਸੁਰਜੀਤ ਸਿੰਘ ਖਾਲਿਸਤਾਨੀ, ਦਿਲਬਾਗ ਸਿੰਘ ਗੁਰਦਾਸਪੁਰ, ਗੁਰਵਿੰਦਰ ਸਿੰਘ ਬਠਿੰਡਾ, ਜਗਜੀਤ ਸਿੰਘ ਖੋਸਾ, ਰਾਜਵਿੰਦਰ ਸਿੰਘ ਮਾਨਸਾ, ਬਾਬਾ ਬਖਸ਼ੀਸ਼ ਸਿਂਘ , ਭਾਈ ਰਣਜੀਤ ਸਿੰਘ, ਭਾਈ ਭੁਪਿੰਦਰ ਸਿੰਘ ਆਦਿ ਨੇ ਮਾਰਚ ਵਿੱਚ ਸ਼ਮੂਲੀਅਤ ਕੀਤੀ।