October 26, 2023 | By ਸਿੱਖ ਸਿਆਸਤ ਬਿਊਰੋ
ਕਾਹਨੂੰਵਾਨ 25 ਨਵੰਬਰ ( ) ਗੁਰਦਾਸਪੁਰ ਜਿਲ੍ਹੇ ਦੀਆਂ ਕੁਝ ਅਹਿਮ ਸਿੱਖ ਸ਼ਖਸੀਅਤਾਂ ਅਤੇ ਪੰਥਕ ਧਿਰਾਂ ਦੀ ਗੁਰਦਾਸਪੁਰ ਵਿਖੇ ਮੀਟਿੰਗ ਹੋਈ। ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਸ਼ੁਰੂ ਹੋਈ ਪ੍ਰਕ੍ਰਿਆ ਦਾ ਮੁੱਦਾ ਵਿਚਾਰਿਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਵੋਟਰ ਬਣਨ ਦੇ ਯੋਗ ਹਰ ਸਿੱਖ ਦੀ ਵੋਟ ਬਣਨੀ ਯਕੀਨੀ ਬਣਾਈ ਜਾਵੇ ਅਤੇ ਵੋਟ ਬਣਾਉਣ ਦੇ ਅਯੋਗ ਵਿਅਕਤੀਆਂ ਦੀ ਵੋਟ ਬਣਨ ਤੋਂ ਰੋਕਿਆ ਜਾਵੇ।
ਸ਼ੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਾਉਣ ਲਈ ਇਕ ਦੇ ਮੁਕਾਬਲੇ ਇਕ ਉਮੀਦਵਾਰ ਖੜ੍ਹਾ ਕੀਤਾ ਜਾਵੇ, ਜਿਸ ਦੀ ਚੋਣ ਪੰਥ ਨੂੰ ਸਮਰਪਿਤ ਧਿਰਾਂ ਸੰਗਤ ਦੀ ਭਾਵਨਾ ਅਨੁਸਾਰ ਆਪਸੀ ਵਿਚਾਰ ਵਟਾਂਦਰਾ ਕਰਕੇ ਗੁਰਮਤਿ ਦੀ ਸੀਲੈਕਸ਼ਨ ਪ੍ਰਣਾਲੀ ਅਨੁਸਾਰ ਯੋਗਤਾ ਨੂੰ ਮੁਖ ਰਖ ਕੇ ਕਰਨ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕਮੇਟੀ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਪੰਥਕ ਜਥੇਬੰਦੀਆਂ ਤੇ ਪਾਰਟੀਆਂ ਦੇ ਮੁਖੀਆਂ ਨੂੰ ਮਿਲਕੇ ਉਹਨਾਂ ਦੀ ਮੀਟਿੰਗ ਕਰਾਉਣ ਦਾ ਦਿਨ ਨਿਸਚਿਤ ਕੀਤਾ ਜਾਵੇ ਤਾਂ ਜੋ ਸਰਬ ਪ੍ਰਵਾਨਤ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ ਅਤੇ ਗੁਰਦੁਆਰਾ ਪ੍ਰਬੰਧ ਨੂੰ ਸਰਕਾਰੀ ਪ੍ਰਭਾਵ ਤੇ ਬਾਦਲ ਪਰਿਵਾਰ ਤੋਂ ਮੁਕਤ ਕਰਾਇਆ ਜਾ ਸਕੇ।
ਇਸ ਸਮੇਂ ਭਾਈ ਨਾਰਾਇਣ ਸਿੰਘ ਚੋੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਸ਼ਾਹਪੁਰ, ਸ:ਗੁਰਿੰਦਰ ਸਿੰਘ ਬਾਜਵਾ, ਦਿਲਬਾਗ ਸਿੰਘ ਦਲ ਖ਼ਾਲਸਾ ਜ਼ਿਲ੍ਹਾ ਜਥੇਦਾਰ, ਬਲਜੀਤ ਸਿੰਘ ਸਿੱਖ ਸਦਭਾਵਨਾ ਦਲ ਜਨਰਲ ਸਕੱਤਰ,ਕਥਾਵਾਚਕ ਜਸਵਿੰਦਰ ਸਿੰਘ ਕਾਹਨੂੰਵਾਨ, ਹਰਵਿੰਦਰ ਸਿੰਘ ਅਕਾਲ ਪੁਰਖ ਕੀ ਫੌਜ, ਗੁਰਮੇਜ ਸਿੰਘ ਦਾਬੇਵਾਲ,ਬੀਬੀ ਕੁਲਵਿੰਦਰ ਕੌਰ ਤੁਗਲਵਾਲ,ਮੋਹਨ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ ਗੁਰਦਾਸਪੁਰ, ਸਤਨਾਮ ਸਿੰਘ ਗੁਰਦਾਸਪੁਰ, ਗੁਰਵਿੰਦਰ ਸਿੰਘ ਗੁਰਬਚਨ ਸਿੰਘ,ਅਤਿਨੇਕ ਸਹੋਤਾ, ਬਲਵੰਤ ਸਿੰਘ, ਰਣਜੀਤ ਸਿੰਘ, ਦਿਲਬਾਗ ਸਿੰਘ ਹਾਜ਼ਰ ਸਨ।
Related Topics: SGPC, SGPC Elections, Shiromani Gurdwara Parbandhak Committee (SGPC)