ਸੰਗਰੂਰ – ਬੀਤੇ ਦਿਨੀਂ ਸਿੱਖ ਸੰਗਤ ਦੇ ਸੱਦੇ ‘ਤੇ ਭਾਈ ਦਲਜੀਤ ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ ਵਿਖੇ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਅਤੇ ਸਰਾਂ ਦੇ ਸੋਹਣੇ ਪ੍ਰਬੰਧ ਦੀ ਅਤੇ ਸਿੱਖ ਜਥਾ ਮਾਲਵਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਜਿਸ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਕਿਤਾਬਘਰ, ਸਸਤ੍ਰ ਵਿਦਿਆ ਅਭਿਆਸ, ਸਿਹਤ ਸਹੂਲਤ ਅਤੇ ਇਲਾਕੇ ਵਿੱਚ ਕਰਵਾਏ ਜਾ ਰਹੇ ਗੁਰਮਿਤ ਸਮਾਗਮਾਂ ਦੀ ਸਰਾਹਣਾ ਕੀਤੀ।
ਭਾਈ ਦਲਜੀਤ ਸਿੰਘ ਹੁਰਾਂ ਨੇ ਕਿਹਾ ਕਿ ਸਾਨੂੰ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਬਿਹਤਰ ਕਰਨ ਲਈ ਹੋਰ ਉੱਦਮ ਕਰਨੇ ਚਾਹੀਦੇ ਹਨ ਅਤੇ ਸਿਰਫ ਗੱਲਾਂ ਦੀ ਬਜਾਏ ਅਮਲੀ ਰੂਪ ਵਿੱਚ ਉੱਦਮ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਗੁਰਦੁਆਰਾ ਪ੍ਰਬੰਧਕੀ ਜਥੇ ਵੱਲੋਂ ਭਾਈ ਦਲਜੀਤ ਸਿੰਘ, ਬੀਬੀ ਅੰਮ੍ਰਿਤ ਕੌਰ ਅਤੇ ਬੀਬੀ ਸਰਤਾਜ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਕਾਲਾਝਾੜ, ਭਾਈ ਬਿੰਦਰ ਸਿੰਘ ਛੰਨਾ, ਭਾਈ ਬਲਵਿੰਦਰ ਸਿੰਘ ਘਰਾਚੋਂ, ਭਾਈ ਗੁਰਜੀਤ ਸਿੰਘ ਦੁੱਗਾਂ, ਭਾਈ ਸਤਪਾਲ ਸਿੰਘ (ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ), ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਭਾਈ ਅਜੀਤਪਾਲ ਸਿੰਘ ਧੂਰੀ, ਭਾਈ ਜਗਤਾਰ ਸਿੰਘ ਦੁੱਗਾਂ, ਭਾਈ ਬੇਅੰਤ ਸਿੰਘ, ਭਾਈ ਮਨਦੀਪ ਸਿੰਘ, ਸ.ਧਰਮਵੀਰ ਸਿੰਘ, ਭਾਈ ਸੁਖਪਾਲ ਸਿੰਘ ਬਟੂਹਾਂ, ਭਾਈ ਰਣਜੀਤ ਸਿੰਘ (ਪੰਜਾਬੀ ਯੂਨੀਵਰਸਿਟੀ), ਭਾਈ ਰਵਿੰਦਰਪਾਲ ਸਿੰਘ (ਪੰਜਾਬੀ ਯੂਨੀਵਰਸਿਟੀ), ਭਾਈ ਸ਼ੁਤਰਾਣਾ ਸਿੰਘ, ਮਰਹੂਮ ਪੰਥ ਸੇਵਕ ਭਾਈ ਸੁਰਿੰਦਰ ਪਾਲ ਸਿੰਘ ਦੇ ਪੁੱਤਰ ਦਲਸ਼ੇਰ ਸਿੰਘ ਅਤੇ ਮੋਹਕਮ ਸਿੰਘ ਹਾਜ਼ਰ ਸਨ।