ਅੰਮ੍ਰਿਤਸਰ ( 29 ਦਸੰਬਰ, 2015): ਸਿੱਖ ਕੌਮ ਦੇ ਸਿਧਾਂਤਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤਾ ਆਰ ਐੱਸ ਐੱਸ ਅਤੇ ਅਕਾਲੀ ਭਾਜਪਾ ਨੂੰ ਖੁਸ ਕਰਨ ਵਾਲਾ ਨਕਲੀ ਨਾਨਕਸਾਹੀ ਕਲੰਡਰ ਰੱਦ ਕਰ ਕੇ ਸਾਰੇ ਦਿਹਾੜੇ ਮੂਲ ਨਾਨਕਸਾਹੀ ਕਲੰਡਰ ਅਨੁਸਾਰ ਹੀ ਮਨਾਏ ਜਾਣ ਤਾ ਜੋ ਕੌਮ ਵਿਚ ਪੈਦਾ ਹੋ ਰਹੀ ਦੁਬਿਧਾ ਨੂੰ ਖਤਮ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖ ਕੌਮ ਦੇ ਮਹਾਨ ਪਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਭਾਈ ਬਖਤੌਰ ਵਾਲਿਆ ਨੇ ਵਿਸੇਸ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੋਮਣੀ ਕਮੇਟੀ ਅਤੇ ਤਖਤਾ ਦੇ ਆਪੂ ਬਣੇ ਜੱਥੇਦਾਰਾ ਦਾ ਫਰਜ ਬਣਦਾ ਸੀ ਕਿ ਉਹ ਕੌਮ ਵਿਚ ਹਰ ਸਾਲ ਪੈਦਾ ਹੋ ਰਹੀ ਦੁਬਿਧਾ ਨੂੰ ਜਲਦੀ ਤੋ ਜਲਦੀ ਹੱਲ ਕਰਦੇ ।ਪਰ ਸਿਆਸੀ ਰੰਗਤ ਵਿਚ ਰੰਗ ਚੁੱਕੀ ਸ੍ਰੋਮਣੀ ਕਮੇਟੀ ਅਤੇ ਜੱਥੇਦਾਰ ਬਿਲਕੁਲ ਹੀ ਆਪਣੇ ਅਸਲੀ ਮਨੋਰਥ ਤੋ ਭੱਜ ਗਏ ਹਨ ਅਤੇ ਇਸਦੇ ਉਲਟ ਕੌਮ ਵਿਰੋਧੀ ਫੈਂਸਲੇ ਕਰਨ ਲੱਗ ਗਏ ਹਨ।
ਉਹਨਾ ਕਿਹਾ ਕਿ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਵਲੋਂ ਕਈ ਸਾਲਾ ਦੀ ਸਖਤ ਮਿਹਨਤ ਨਾਲ ਤਿਆਰ ਕੀਤਾ ਮੂਲ ਨਾਨਕਸਾਹੀ ਕਲੰਡਰ ਸਾਡੀ ਵੱਖਰੀ ਹੋਂਦ ਦਾ ਪ੍ਰਤੀਕ ਹੈ ਜਿਸ ਵਿਚ ਸਾਡੀ ਕੌਮ ਦੇ ਸਾਰੇ ਦਿਹਾੜਿਆ ਦੀਆ ਹਰ ਸਾਲ ਲਈ ਤਰੀਕਾ ਪੱਕੀਆ ਹੋ ਗਈਆ ਸਨ, ਜਿਵੇ ਹਿੰਦੂਆ ਲਈ ਬਿਕਰਮੀ ਕਲੰਡਰ ਅਤੇ ਮੁਸਲਮਾਨਾ ਲਈ ਹਿਜੜੀ ਕਲੰਡਰ ਵਿਚ ਉਹਨਾ ਦੇ ਧਰਮਾ ਦੇ ਹਿਸਾਬ ਨਾਲ ਹਰ ਸਾਲ ਲਈ ਤਰੀਕਾ ਪੱਕੀਆ ਹਨ ਬਿਲਕੁਲ ਉਸੇ ਤਰਾ ਮੂਲ ਨਾਨਕਸਾਹੀ ਕਲੰਡਰ ਵਿਚ ਸਿੱਖ ਕੌਮ ਦੇ ਸਾਰੇ ਦਿਹਾੜਿਆ ਦੀਆ ਤਰੀਕਾ ਪੱਕੀਆ ਹਨ ।
ਉਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਵਲੋਂ ਇਹ ਕਲੰਡਰ ਸੰਨ 2003 ਵਿਚ ਤਖਤ ਸਾਹਿਬ ਤੋ ਲਾਗੂ ਕਰ ਦਿੱਤਾ ਗਿਆ ਸੀ, ਸਿੱਖਾ ਦਾ ਵੱਖਰਾ ਕਲੰਡਰ ਹੋਂਦ ਵਿਚ ਆਉਣ ਕਾਰਣ ਸਿੱਖਾ ਦੀਆ ਵਿਰੋਧੀ ਅਤੇ ਸਿੱਖਾ ਨੂੰ ਕੇਸਾਧਾਰੀ ਹਿੰਦੂ ਕਹਿਣ ਵਾਲੀਆ ਆਰ ਐੱਸ ਐੱਸ ਅਤੇ ਭਾਜਪਾ ਵਰਗੀਆ ਕੱਟੜ ਹਿੰਦੂ ਜੱਥੇਬੰਦੀਆ ਨੂੰ ਪਹਿਲੇ ਦਿਨ ਤੋ ਹੀ ਇਹ ਕਲੰਡਰ ਬਹੁਤ ਬੁਰਾ ਲੱਗ ਰਿਹਾ ਸੀ।
ਇਸੇ ਕਾਰਣ ਉਹਨਾ ਨੇ ਪੰਜਾਬ ਸਰਕਾਰ ਤੇ ਸਿਆਸੀ ਜੋਰ ਪਵਾ ਕੇ ਸ੍ਰੋਮਣੀ ਕਮੇਟੀ ਵਲੋਂ ਸੰਨ 2011 ਵਿਚ ਅਸਲੀ ਮੂਲ ਨਾਨਕਸਾਹੀ ਕਲੰਡਰ ਦਾ ਕਤਲ ਕਰਵਾ ਕੇ ਆਰ ਐੱਸ ਐੱਸ ਦੀ ਪਸੰਦੀ ਦਾ ਨਕਲੀ ਨਾਨਕਸਾਹੀ ਕਲੰਡਰ ਬਣਾ ਕੇ ਲਾਗੂ ਕਰਵਾ ਦਿੱਤਾ ਸੀ ਜਿਸ ਕਾਰਣ ਸਿੱਖ ਕੌਮ ਵਿਚ ਦਿਹਾੜਿਆ ਨੂੰ ਲੈ ਕੇ ਫਿਰ ਤੋ ਦੁਬਿਧਾ ਸੁਰੂ ਹੋ ਗਈ ਸੀ ਜੋ ਹੁਣ ਤੱਕ ਲਗਾਤਾਰ ਜਾਰੀ ਹੈ ।
ਉਹਨਾ ਕਿਹਾ ਕਿ ਦਿਹਾੜਿਆ ਵਿਚ ਪਈ ਹੋਈ ਦੁਬਿਧਾ ਦੀ ਮੌਜੂਦਾ ਮਿਸਾਲ ਹੁਣ ਦਸਮੇਸ ਪਿਤਾ ਦੇ ਜਨਮ ਦਿਹਾੜੇ ਤੋ ਵੀ ਮਿਲਦੀ ਹੈ ਜੋ ਕੇ ਇਸ ਮੌਜੂਦਾ ਸਾਲ ਵਿਚ ਇੱਕ ਵਾਰ ਵੀ ਨਹੀ ਆਇਆ ਤੇ ਕਈ ਸਾਲਾ ਵਿਚ ਦੋ ਦੋ ਵਾਰ ਵੀ ਆ ਰਿਹਾ ਹੈ।