ਜਰਮਨ (26 ਦਸੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਜਤਿੰਦਰਬੀਰ ਸਿੰਘ, ਭਾਈ ਜਸਕਰਣ ਸਿੰਘ ,ਭਾਈ ਰਸ਼ਪਾਲ ਸਿੰਘ ਬੀਰਪਿੰਡ, ਨੇ ਪ੍ਰੈਸ ਦੇ ਜਾਰੀ ਬਿਆਨ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ਕਰਦਿਆਂ ਹੋਇਆ ਕਿਹਾ ਕਿ ਅੱਜ ਇਹਨਾਂ ਮਹਾਨ ਆਤਮਾਵਾਂ ਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਵਿੱਚੋ ਧਰਮ ਪ੍ਰਤੀ ਅਡੋਲਤਾ , ਹਕੂਮਤ ਦੇ ਕਿਸੇ ਜ਼ੁਲਮ ਜਾਂ ਲਾਲਚ ਅੱਗੇ ਨਾ ਝੁਕਣਾਂ ਤੇ ਹੱਸ ਹੱਸ ਕੇ ਸ਼ਹਾਦਤ ਨੂੰ ਗਲੇ ਲਗਾਉਣ ਵਾਲੇ ਸਦੇਸ਼ ਨੂੰ ਭੁਲਾਕੇ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਇਸ ਸ਼ਹੀਦੀ ਦਿਹਾੜੇ ਨੂੰ ਜੋੜ ਮੇਲਾ ਤੇ ਰਾਜਸੀ ਲੀਡਰ, ਲੋਕਾਂ ਦੇ ਇੱਕਠ ਨੂੰ ਆਪਣੀਆਂ ਪਾਰਟੀਆਂ ਦੇ ਪ੍ਰਚਾਰ ਤੇ ਇੱਕ ਦੂਜੇ ਤੇ ਚਿੱਕੜ ਸਿੱਟਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੀ ਬਜਾਏ ਉਹਨਾਂ ਸ਼ਹੀਦਾਂ ਦਾ ਨਿਰਾਦਰ ਕਰਨ ਦੇ ਭਾਗੀਦਾਰ ਬਣਦੇ ਹਨ ।
ਸਿੱਖ ਕੌਮ ਇਹਨਾਂ ਮਹਾਨ ਸ਼ਹਾਦਤਾਂ ਦੇ ਅਸਲ ਸਨੇਹੇ ਤੋਂ ਪ੍ਰੇਣਨਾਂ ਲਵੇ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਏ ਦੀ ਪਾਲਣਾ ਕਰਦੇ ਹੋਏ ਹੋਰ ਕਿਸੇ ਅੱਗੇ ਸਿਰ ਨਾ ਝੁਕਾਵੇ ,ਖਾਲਸੇ ਦੇ ਰਾਜ ਲਈ ਕਿਸੇ ਵੀ ਹਕੂਮਤ ਦੇ ਜ਼ੁਲਮ ਤੇ ਲਾਲਚ ਅੱਗੇ ਗੋਡੇ ਨਾ ਟੇਕੇ ਇਹ ਹੀ ਉਹਨਾਂ ਮਹਾਨ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾਂ ਹੈ । ਸਾਹਿਬਜ਼ਾਦਿਆਂ ਨੂੰ ਵਜ਼ੀਦੇ ਕੋਲ ਫੜਵਾਉਣ ਵਾਲਾ ਗੰਗੂ ਬ੍ਰਹਮਣ ਤੇ ਸਜ਼ਾ ਦਿਵਾਉਣ ਵਿੱਚ ਭਾਗੀਦਾਰ ਸੁੱਚਾ ਨੰਦ ਸੀ । ਪਰ ਅੱਜ ਸਿੱਖ ਕੌਮ ਦੀ ਅਣਖ , ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੁਨਹਿਰੀ ਸਿਧਾਤ, ਸਿੱਖੀ ਦਾ ਨਿਰਾਲਾਪਨ ,ਸਿੱਖੀ ਸਪਿਰਟ, ਸਿੱਖ ਸੱਭਿਆਚਾਰ, ਪੰਜਾਬ, ਪੰਜਾਬੀ ਬੋਲੀ ਸਭ ਕੁਰਸੀ ਦੇ ਲਾਲਚ ਵਿੱਚ ਗੰਗੂ ਤੇ ਸੁਚੇ ਨੰਦ ਦੀ ਰੂਹ ਵਾਲਾ ਪ੍ਰਕਾਸ਼ ਸਿੰਘ ਬਾਦਲ ਬ੍ਰਹਮਵਾਦ ਦੀ ਝੋਲੀ ਵਿੱਚ ਪਾ ਰਿਹਾ ਹੈ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਇਹ ਸਭ ਕੁਝ ਜਾਣਦਾ ਹੋਇਆ ਅਗਿਆਣਤਾ ਜਾਂ ਫਿਰ ਨਿੱਜ ਸਵਾਰਥਾਂ ਕਰਕੇ ਇਸ ਬੱਜਰ ਗੁਨਾਹਾਂ ਵਿੱਚ ਬਰਾਬਰ ਦਾ ਭਾਗੀਦਾਰ ਬਣ ਰਿਹਾ ਹੈ ।
ਸਿੱਖ ਕੌਮ ਸਿੱਖੀ ਦਾ ਘਾਣ ਕਰਨ ਵਾਲੇ ਕੌਮ ਘਾਤਕਾਂ ਤੋਂ ਕਿਨਾਰਾ ਕਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਣਨਾ ਲੈਕੇ ਕਿਸੇ ਜ਼ੁਲਮੀ ਹਕੂਮਤ ਅੱਗੇ ਲਾਲਚ ਜਾਂ ਡਰਾਵਿਆਂ ਅੱਗੇ ਨਾ ਝੁਕਣ ਵਾਲੇ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਸੰਘਰਸ਼ ਕਰ ਰਹੇ ਸੂਰਬੀਰ ਯੋਧਿਆਂ ਦਾ ਸਾਥ ਦੇਵੇ ਇਹ ਹੀ ਉਹਨਾਂ ਮਹਾਨ ਆਤਮਾਵਾਂ ਪ੍ਰਤੀ ਸੱਚੀ ਸ਼ਰਧਾਂ ਹੈ ।