ਪਟਿਆਲਾ: ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਆਪਣੀ ਲਿਖੀ ਨਵੀਂ ਕਿਤਾਬ “ਤੂਫਾਨਾਂ ਦਾ ਸ਼ਾਹ-ਅਸਵਾਰ: ਸ਼ਹੀਦ ਕਰਤਾਰ ਸਿੰਘ ਸਰਾਭਾ” ਬਾਰੇ 9 ਮਾਰਚ, 2017 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਜਾਣਕਾਰੀ ਦੇਣਗੇ। ਇਹ ਕਿਤਾਬ ਆਉਂਦੇ ਦਿਨਾਂ ਵਿਚ ਜਾਰੀ ਹੋਵੇਗੀ।
ਇਸ ਕਿਤਾਬ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਵਿਸਥਾਰ ‘ਚ ਦੱਸਿਆ ਗਿਆ ਹੈ। ਇਸ ਕਿਤਾਬ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਸੰਘਰਸ਼ ਦੇ ਉਨ੍ਹਾਂ ਪਹਿਲੂਆਂ ‘ਤੇ ਚਾਨਣਾ ਪਾਇਆ ਗਿਆ ਹੈ ਜਿਹੜਾ ਕਿ ਪਹਿਲਾਂ ਦੇ ਲਿਖਾਰੀਆਂ ਅਤੇ ਇਤਿਹਾਸਕਾਰਾਂ ਨੇ ਵਿਸਾਰ ਦਿੱਤਾ ਸੀ। ਲੇਖਕ ਨੇ ਇਸ ਕਿਤਾਬ ਲਈ ਇਤਿਹਾਸਕ ਦਸਤਾਵੇਜ਼ਾਂ ਅਤੇ ਸਬੂਤਾਂ ਦਾ ਡੂੰਘਾਈ ਨਾਲ ਅਧਿਐਨ ਅਤੇ ਪਹਿਲਾਂ ਦੇ ਇਤਿਹਾਸਕਾਰਾਂ ਦੇ ਕੰਮ ਦਾ ਵਿਸ਼ਲੇਸ਼ਣ ਕੀਤਾ ਹੈ।
ਪ੍ਰਬੰਧਕਾਂ ਵਿਚੋਂ ਇਕ, ਰਣਜੀਤ ਸਿੰਘ, ਜੋ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਹਨ, ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਫੋਨ ‘ਤੇ ਦੱਸਿਆ ਕਿ ਭਾਈ ਅਜਮੇਰ ਸਿੰਘ ਵਲੋਂ ਵਖਿਆਨ ਦਾ ਪ੍ਰਬੰਧ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
ਭਾਈ ਅਜਮੇਰ ਸਿੰਘ ਦਾ ਭਾਸ਼ਣ ਪੰਜਾਬੀ ਯੂਨੀਵਰਸਿਟੀ ਕੈਂਪਸ ਸਥਿਤ ਕਲਾ ਭਵਨ ਵਿਖੇ 09 ਮਾਰਚ (ਵੀਰਵਾਰ) ਨੂੰ ਸਵੇਰੇ 10:30 ਵਜੇ ਹੋਏਗਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੀ ਇਸ ਮੌਕੇ ਮੌਜੂਦ ਹੋਣਗੇ।
ਇਸ ਕਿਤਾਬ ਨੂੰ ਆਨ ਲਾਈਨ ਖਰੀਦੋ