ਮੈਲਬਰਨ:(16 ਫਰਵਰੀ 19) ਆਸਟ੍ਰੇਲੀਅਨ ਸਿੱਖ ਖੇਡਾਂ ਦੇ ਅਹਿਮ ਅੰਗ ਸਿੱਖ ਫੋਰਮ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਅਤੇ ਮੈਲਬਰਨ ਦੇ ਸਿੱਖ ਨੌਜਵਾਨਾਂ ਵਿੱਚ ਇਸ ਸਾਲ ਫੋਰਮ ਨੂੰ ਵਧੀਆ ਬਣਾਉਣ ਲਈ ਕਾਫ਼ੀ ਜੋਸ਼ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਸਿੱਖ ਖੇਡਾਂ ਮੈਲਬਰਨ ਵਿੱਚ ਹੋਣ ਜਾ ਰਹੀਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਤੇ ਬਾਕੀ ਭਾਈਚਾਰੇ ਇਨ੍ਹਾਂ ਖੇਡਾਂ ਨੂੰ ਆਸਟ੍ਰੇਲੀਆ ਭਰ ਤੋਂ ਦੇਖਣ ਲਈ ਪਹੁੰਚਦੇ ਹਨ, ਜੋ ਕਿ 32 ਸਾਲ ਪਹਿਲਾਂ, ਸਿੱਖ ਕੌਮ ਦੇ ਮੁੱਦਿਆਂ ਨੂੰ ਵਿਚਾਰਨ ਲਈ ਸਿੱਖ ਫੋਰਮ ਤੋਂ ਸ਼ੁਰੂ ਹੋਈਆਂ ਸਨ। ਸਿੱਖ ਦੇ ਫੋਰਮ ਪ੍ਰਬੰਧਕ ਬੀਰੇਂਦਰ ਸਿੰਘ ਨੇ ਦੱਸਿਆ ਕਿ ਫੋਰਮ ਕਮੇਟੀ ਵਲੋਂ ਇਸ ਸਾਲ ਕਾਫੀ ਨਿਵੇਕਲੇ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਸਭ ਉਮਰ ਦੇ ਵਰਗਾਂ ਲਈ ਵੰਨਗੀਆਂ ਹੋਣਗੀਆਂ।
ਉਹਨਾਂ ਕਿਹਾ ਕਿ ਸਿੱਖ ਫੋਰਮ ਵਿਚ ਹਿੱਸਾ ਲੈਣ ਲਈ ਅਤੇ ਹੋਰ ਸੇਵਾਵਾਂ ਜਾਂ ਸੁਝਾਵਾਂ ਲਈ ਸਿੱਖ ਫੌਰਮ ਦੇ ਕੁਆਡੀਨੇਟਰ ਕੁਲਵੰਤ ਸਿੰਘ ਨੂੰ ਸੰਪਰਕ ਕੀਤਾ ਕੀਤਾ ਜਾ ਸਕਦਾ ਹੈ ।