ਸਿੱਖ ਖਬਰਾਂ

ਬਰਤਾਨੀਆ ਵਿੱਚ ਸਿੱਖ ਹਿੱਤਾਂ ਦੀ ਰੱਖਿਆ ਲਈ ਸਿੱਖ ਫੈਡਰੇਸ਼ਨ ਯੁਕੇ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ ਜਾਰੀ

By ਸਿੱਖ ਸਿਆਸਤ ਬਿਊਰੋ

February 02, 2015

ਲੰਡਨ (1 ਫਰਵਰੀ, 2015): ਬਰਤਾਨੀਆਂ ਵਿੱਚ ਜਾਗਰੂਕ ਸਿੱਖਾਂ ਨੇ ਆਪਣੇ ਹਿੱਤਾਂ ਦੀ ਰੱਖਿਆ ਲਈ ਰਾਜਸੀ ਸਰਗਮੀਆਂ ਤੇਜ ਕਰ ਦਿੱਤੀਆਂ ਹਨ। ਬਰਤਾਨੀਆਂ ਵਿੱਚ 7 ਮਈ 2015 ਨੂਮ ਆਮ ਚੋਣਾਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਵਿੱਚ ਸਿੱਖਾਂ ਵੱਲੋਂ ਵੀ ਆਪਣੇ ਧਾਰਮਕਿ, ਰਾਜਸੀ ਅਤੇ ਪਛਾਣ ਸਬੰਧੀ ਮੁੱਦਿਆਂ ਬੜੈ ਯੋਜਨਾਬੱਧ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ।

ਸਿੱਖ ਹਿੱਤਾਂ ਲਈ ਸਰਗਰਮ ਸੰਸਥਾ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਕੱਲ੍ਹ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਕਈ ਹਲਕਿਆਂ ਦੇ ਸੰਸਦ ਉਮੀਦਵਾਰ ਸ਼ਾਮਿਲ ਹੋਏ, ਜਦਕਿ ਇਸ ਮੌਕੇ ਕੋਈ ਵੀ ਮੌਜੂਦਾ ਸੰਸਦ ਮੈਂਬਰ ਹਾਜ਼ਰ ਨਹੀਂ ਹੋਇਆ।

ਸਿੱਖਾਂ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਵਿਚ ਸਿੱਖਾਂ ਦੇ 10 ਮਾਮਲਿਆਂ ਨੂੰ ਉਭਾਰਿਆ ਗਿਆ ਹੈ, ਜਿਨ੍ਹਾਂ ਵਿਚ ਪਾਰਲੀਮੈਂਟ ਵਿਚ ਸਿੱਖਾਂ ਦੀ ਹੋਂਦ, ਜਨਗਣਨਾ ਵਿਚ ਸਿੱਖ, ਸਿੱਖ ਕਕਾਰ ਅਤੇ ਦਸਤਾਰ ਹਰ ਜਗ੍ਹਾ ਪਹਿਨਣ ਦੀ ਇਜਾਜ਼ਤ, ਜਬਰੀ ਧਰਮ ਬਦਲੀ ਅਤੇ ਗੁੰਮਰਾਹ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ, ਸਿੱਖ ਸਕੂਲਾਂ ਲਈ ਫੰਡ, ਸੰਸਾਰ ਜੰਗ ਦੇ ਸਿੱਖ ਸ਼ਹੀਦਾਂ ਦੀ ਲੰਡਨ ਵਿਚ ਯਾਦਗਾਰ, ਫਰਾਂਸ ਵਿਚ ਦਸਤਾਰ ‘ਤੇ ਪਾਬੰਦੀ ਖਿਲਾਫ ਕਾਰਵਾਈ, ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਵੱਲੋਂ ਭੂਮਿਕਾ ਦੀ ਨਿਰਪੱਖ ਜਾਂਚ, 1984 ਦੀ ਸਿੱਖ ਨਸਲਕੁਸ਼ੀ ਦੀ ਯੂ. ਐਨ. ਓ. ਤੋਂ ਜਾਂਚ, ਸਿੱਖਾਂ ਦੀ ਖੁਦਮੁਖਤਿਆਰੀ ਦੀ ਮੰਗ ਦੀ ਹਮਾਇਤ ਆਦਿ ਸ਼ਾਮਿਲ ਹਨ।

ਸਭਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਮੌਕੇ ਬੋਲਦਿਆਂ ਸਾਬਕਾ ਸਿੱਖ ਮਨਿਸਟਰਾਂ ਅਤੇ ਸਿੱਖ ਰਾਜਸੀ ਆਗੂਆਂ ਸਮੇਤ ਪਰਲਸ ਲਿਊਸ ਸੰਸਦ ਉਮੀਦਵਾਰ ਕੰਜ਼ਰਵੇਟਿਵ ਪਾਰਟੀ ਹੇਜ਼, ਜੇਮਜ਼ ਸੇਮਸ ਸੰਸਦ ਉਮੀਦਵਾਰ ਕੰਜ਼ਰਵੇਟਿਵ ਪਾਰਟੀ ਈਲਿੰਗ ਸਾਊਥਾਲ, ਗੁਰਚਰਨ ਸਿੰਘ ਸੰਸਦ ਉਮੀਦਵਾਰ ਕੰਜ਼ਰਵੇਟਿਵ ਪਾਰਟੀ ਸਲੋਹ ਨੇ ਸੰਬੋਧਨ ਕਰਦਿਆਂ ਸਿੱਖ ਚੋਣ ਮੈਨੀਫੈਸਟੋ ਦੀ ਹਮਾਇਤ ਕੀਤੀ।

ਇਸ ਮੌਕੇ ਰੁਥ ਕੈਡਬਰੀ ਸੰਸਦ ਉਮੀਦਵਾਰ ਲੇਬਰ ਬਰੰਟ ਫੋਰਡ ਵੀ ਹਾਜ਼ਰ ਸੀ। ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਉਨ੍ਹਾਂ ਉਮੀਦਵਾਰਾਂ ਦਾ ਡਟ ਕੇ ਸਾਥ ਦੇਵਾਂਗੇ ਜੋ ਸਿੱਖ ਮੰਗਾਂ ਦੀ ਹਮਾਇਤ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: