ਲੰਡਨ,( 9 ਮਈ 2014):- ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਸਾਕਾ ਨੀਲਾ ਤਾਰਾ ਦੀ 30ਵੀਂ ਵਰ੍ਹੇਗੰਢ ਮੌਕੇ ਜੂਨ 1984 ਦੇ ਪੀੜਤ ਬਰਤਾਨਵੀ ਸਿੱਖਾਂ ਤੇ ਉਨ੍ਹਾਂ ਦੇ ਪੀੜਤ ਰਿਸ਼ਤੇਦਾਰਾਂ 
ਸਿੱਖ ਫੈਡਰੇਸ਼ਨ ਨੇ ਕਿਹਾ ਕਿ 1984 ‘ਚ ਬਰਤਾਨਵੀ ਸਰਕਾਰ ਆਪਣੇ ਸ਼ਹਿਰੀਆਂ ਨੂੰ ਬਚਾਉਣ ‘ਚ ਵੀ ਨਾਕਾਮਯਾਬ ਰਹੀ ਤੇ ਸਰਕਾਰ ਨੇ ਕਿਸੇ ਵੀ ਬਰਤਾਨਵੀ ਨਾਗਰਿਕ ਨੂੰ ਪੰਜਾਬ ਨਾ ਜਾਣ ਬਾਰੇ ਉਦੋਂ ਸਾਵਧਾਨ ਨਹੀਂ ਸੀ ਕੀਤਾ ਜਦੋਂ ਪੰਜਾਬ ‘ਚ 1 ਲੱਖ 50 ਹਜ਼ਾਰ ਦੇ ਕਰੀਬ ਭਾਰਤੀ ਫੌਜ ਤਾਇਨਾਤ ਸੀ |
ਸਿੱਖ ਫੈਡਰੇਸ਼ਨ ਯੂ. ਕੇ. ਨੇ ਬਰਤਾਨਵੀ ਸ਼ੈਡੋ ਵਿਦੇਸ਼ ਮੰਤਰੀ ਐਮ ਪੀ ਡੁਗਲਾਸ ਅਲੈਕਸਜ਼ੈਂਡਰ ਵਲੋਂ ਬਰਤਾਨਵੀ ਸਰਕਾਰ ਨੂੰ ਸਾਕਾ ਨੀਤਾ ਤਾਰਾ ‘ਚ ਬਰਤਾਨਵੀ ਭੂਮਿਕਾ ਬਾਰੇ ਜਨਤਕ ਜਾਂਚ ਕਰਵਾਉਣ ਦੀ ਮੰਗ ਕਰਨ ਦਾ ਸਵਾਗਤ ਕੀਤਾ ਹੈ |
ਡੁਗਲਾਸ ਅਲੈਕਸਜ਼ੈਂਡਰ ਵੱਲੋਂ ਸਰਕਾਰ ਨੂੰ ਲਿਖੇ ਗਏ ਪੱਤਰ ‘ਚ ਮੰਗ ਕੀਤੀ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਣਸੁਝਲੇ ਹੋਏ ਸਵਾਲਾਂ ਦਾ ਹੱਲ ਕਰੇ ਅਤੇ ਜਵਾਬ ਦੇਵੇ | ਬਰਤਾਨਵੀ ਸਰਕਾਰ ਦੀ ਭੂਮਿਕਾ ਬਾਰੇ ਰਿਪੋਰਟ ਜਨਤਕ ਹੋਵੇ |
ਡੁਗਲਾਸ ਅਲੈਕਸਜ਼ੈਂਡਰ ਨੇ ਸਵਾਲ ਉਠਾਇਆ ਕਿ ਇਸ ਰਿਪੋਰਟ ‘ਚ ਸਿਰਫ ਦਸੰਬਰ 1983 ਤੋਂ ਜੂਨ 1984 ਤੱਕ ਦਾ ਸਮਾਂ ਹੀ ਪੜਤਾਲ ‘ਚ ਸ਼ਾਮਿਲ ਕਿਉਂ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਤੇ ਬਾਅਦ ਵਾਲਾ ਸਮੇਂ ਨੂੰ ਵੀ ਜਾਂਚ ‘ਚ ਸ਼ਾਮਿਲ ਕਰਨਾ ਚਾਹੀਦਾ ਸੀ, ਕਿਉਂਕਿ ਇਹ ਘਟਨਾਵਾਂ ਇਸੇ ਕੜੀ ਨਾਲ ਸਬੰਧਿਤ ਹਨ |

