Site icon Sikh Siyasat News

ਸਿੱਖ ਹੱਕਾਂ ਅਤੇ ਅਜ਼ਾਦੀ ਲਈ ਦਲ ਖ਼ਾਲਸਾ ਅਤੇ ਸਿੱਖ ਫੈਡਰੇਸ਼ਨ ਯੂ.ਕੇ. ਇਕੱਠਿਆਂ ਕੰਮ ਕਰਨਗੀਆਂ

ਅੰਮ੍ਰਿਤਸਰ: ਸਿੱਖ ਜਥੇਬੰਦੀ ਦਲ ਖ਼ਾਲਸਾ ਅਤੇ ਯੂ.ਕੇ. ਆਧਾਰਤ ਸਿੱਖ ਫੈਡਰੇਸ਼ਨ ਯੂ.ਕੇ. ਨੇ ਸਿੱਖ ਹੱਕਾਂ ਅਤੇ ਅਜ਼ਾਦੀ ਦੇ ਸੰਘਰਸ਼ ਵਿਚ ਭਾਰਤ ਅਤੇ ਕੌਮਾਂਤਰੀ ਪੱਧਰ ‘ਤੇ ਇਕੱਠਿਆਂ ਕੰਮ ਕਰਨ ਦਾ ਐਲਾਨ ਕੀਤਾ ਹੈ।

18 ਸਤੰਬਰ ਨੂੰ ਵੂਲਵਰਹੈਂਪਟਨ ਵਿਖੇ ਹੋਈ ਨੈਸ਼ਨਲ ਸਿੱਖ ਕਨਵੈਨਸ਼ਨ ‘ਚ ਇਹ ਮਤਾ ਪਾਸ ਕੀਤਾ ਗਿਆ ਕਿ ਦੋਵੇਂ ਜਥੇਬੰਦੀਆਂ ਪੰਜਾਬ ਦੇ ਲੋਕਾਂ ਦੀ ਖੁਦਮੁਖਤਿਆਰੀ ਦੇ ਹੱਕ ਲਈ ਇਕੱਠਿਆਂ ਕੰਮ ਕਰਨਗੀਆਂ।

ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਕਰਵਾਈ ਕਨਵੈਨਸ਼ਨ ‘ਚ ਹਾਜ਼ਰ ਸੰਗਤਾਂ

ਵੂਲਵਰਹੈਂਪਟਨ (ਯੂ.ਕੇ.) ‘ਚ ਹੋਈ ਕਨਵੈਨਸ਼ਨ ‘ਚ ਇਹ ਐਲਾਨ ਕੀਤਾ ਗਿਆ ਕਿ “ਇੰਟਰਨੈਸ਼ਨਲ ਸਿੱਖ ਗਵਰਨਿੰਗ ਕਾਉਂਸਲ” ਵਿਦੇਸ਼ੀ ਸਰਕਾਰਾਂ ਅੱਗੇ ਸਿੱਖ ਮਸਲਿਆਂ ਨੂੰ ਚੁੱਕੇਗੀ।

ਕਾਨਫਰੰਸ ‘ਚ ਯੂ.ਕੇ. ਅਤੇ ਹੋਰ ਥਾਵਾਂ ਤੋਂ ਕਰੀਬ 15,000 ਸਿੱਖਾਂ ਨੇ ਹਿੱਸਾ ਲਿਆ ਸੀ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਇਹ ਗਠਜੋੜ ਨੂੰ ਸਿੱਖ ਸੰਘਰਸ਼ ਨੂੰ ਅੱਗੇ ਲਿਜਾਣ ਲਈ ਮਹੱਤਵਪੂਰਨ ਦੱਸਿਆ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਅਮਰੀਕ ਸਿੰਘ ਗਿੱਲ ਅਤੇ ਮੀਤ ਚੇਅਰਮੈਨ ਕੁਲਦੀਪ ਸਿੰਘ ਨੇ ਐਲਾਨ ਕੀਤਾ ਕਿ ਜਥੇਬੰਦਕ ਢਾਂਚੇ ਨੂੰ ਯੂ.ਕੇ. ਤੋਂ ਵਧਾ ਕੇ ਸਾਰੇ ਯੌਰਪ ਤਲ ਲਿਜਾਇਆ ਜਾਵੇਗਾ। ਕਨਵੈਨਸ਼ਨ ‘ਚ ਬੁਲਾਰਿਆਂ ਨੇ 2017 ਦੀਆਂ ਪੰਜਾਬ ਚੋਣਾਂ ਬਾਰੇ ਵੀ ਵਿਚਾਰਾਂ ਕੀਤੀਆਂ।

ਦਲ ਖ਼ਾਲਸਾ ਦੇ ਬੁਲਾਰੇ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੋਵੇਂ ਜਥੇਬੰਦੀਆਂ ਦੇ ਇਕੱਠਿਆਂ ਕੰਮ ਕਰਨ ਨਾਲ ਅਸੀਂ ਕੌਮ ਨੂੰ ਵਧੀਆ ਨਤੀਜੇ ਦੇ ਸਕਦੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version