ਜਰਮਨ (11 ਦਸੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਤੇ ਭਾਈ ਜਸਕਰਣ ਸਿੰਘ ਅਤੇ ਦਲ ਖਾਲਸਾ ਇੰਟਰਨੈਸ਼ਨਲ ਦੇ ਭਾਈ ਅੰਗਰੇਜ਼ ਸਿੰਘ ਤੇ ਸ੍ਰ ਹਰਮੀਤ ਸਿੰਘ ਨੇ ਬਿਜਲ ਸੁਨੇਹੇ ਰਾਹੀਂ ਭੇਜੇ ਇੱਕ ਬਿਆਨ ਵਿੱਚ ਜਾਣਕਾਰੀ ਦਿੱਤੀ ਹੈ ਕਿ ਸੰਯਕੁਤ ਰਾਸ਼ਟਰ ਵੱਲੋਂ 10 ਦਸਬੰਰ 1948 ਵਿੱਚ ਪ੍ਰਵਾਣ ਕੀਤੇ ਮਨੁੱਖੀ ਹੱਕਾਂ ਦੇ ਐਲਾਨਨਾਮੇ ਦੀ ਹਿੰਦੋਸਤਾਨ ਦੀ ਹਕੂਮਤ ਵੱਲੋਂ ਹੋ ਰਹੀ ਬੇਹੁਰਮਤੀ ਸਬੰਧੀ ਇੱਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਰਾਹੀਂ ਦੁਨੀਆ ਦੇ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਗਿਆ ਕਿ ਹਿੰਦ ਹਕੂਮਤ ਕਿਸ ਤਰ੍ਹਾਂ ਇਸ ਐਲਾਨਨਾਮੇ ਦੀ ਪ੍ਰਵਾਹ ਕੀਤੇ ਬਿਨ੍ਹਾਂ ਉਥੇ ਵੱਸਣ ਵਾਲੀਆਂ ਕੌਮਾਂ ਤੇ ਜ਼ੁਲਮ ਢਾਹ ਰਹੀ ਹੈ, ਜਿਸ ਦੀਆਂ ਮਿਸਾਲਾਂ 84 ਵਿੱਚ ਸਿੱਖਾਂ ਤੇ 1992 ਤੇ 2002 ਵਿੱਚ ਮੁਸਲਮਾਨਾਂ ਤੇ ਆਧਾਰਾਂ ਪ੍ਰਦੇਸ਼ ਵਿੱਚ 2008 ਨੂੰ ਈਸਾਈਆਂ ਦਲਿਤਾਂ ਤੇ ਲਗਾਤਾਰ ਕੀਤੇ ਜਾ ਰਹੇ ਜ਼ੁਲਮ ਹਨ। ਉਨ੍ਹਾਂ ਦੱਸਿਆ ਕਿ ਜਰਮਨ ਲੋਕਾਂ ਨੂੰ ਜ਼ੁਲਮਾਂ ਵਾਲੀਆਂ ਤਸਵੀਰਾਂ ਤੇ ਜਰਮਨ ਭਾਸ਼ਾਂ ਵਿੱਚ ਹਿੰਦੋਸਤਾਨ ਦੇ ਧਰਮ ਨਿਰਪੱਖ ਲੋਕਤੰਤਰ ਦੇ ਪਹਿਨੇ ਹੋਏ ਬੁਰਕੇ ਨੂੰ ਨੰਗਾ ਕਰਦਾ ਪੇਪਰ ਵੰਡਿਆਂ ਗਿਆ ਤੇ ਜਰਮਨ ਵਿੱਚ ਮਨੁੱਖੀ ਹੱਕਾਂ ਵਾਸਤੇ ਕੰਮ ਕਰਦੀਆਂ ਸੰਸਥਾਵਾਂ ਤੱਕ ਵੀ ਪੰਹੁਚ ਕੀਤੀ ਜਾ ਰਹੀ ਹੈ ਤਾਂ ਜੋ ਕਿ ਸੰਯਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਥਾਈ ਮੈਬਰੀ ਦੇ ਸੁਪਨੇ ਲੈ ਰਹੇ ਹਿੰਦੋਸਤਾਨ ਦੀ ਹਕੂਮਤ ਕੋਲੋ ਇਹਨਾਂ ਜ਼ੁਲਮਾਂ ਦਾ ਹਿਸਾਬ ਪੁਛਿਆਂ ਜਾਵੇ।ਆਗੂਆਂ ਨੇ ਦੱਸਿਆ ਹੈ ਕਿ ਪ੍ਰਦਾਰਸ਼ਨੀ ਫਰੈਕਫਰਟ ਦੇ ਮੈਨ ਬਜ਼ਾਰ ਹਾਪਟਵਾਕ (ਰੋਸਮਾਰਕਿਟ) ਤੇ 13 ਵਜੇ ਤੋਂ ਲੈਕੇ 17 ਵਜੇ ਤੱਕ ਲਾਈ ਗਈ।
ਉਨ੍ਹਾਂ ਹੋਰ ਜਾਣਕਾਰੀ ਦਿੱਤੀ ਹੈ ਕਿ 20 ਦਸਬੰਰ ਨੂੰ ਦਲ ਖਾਲਸਾ ਇੰਟਰਨੈਸ਼ਨਲ ਜਰਮਨੀ ਵੱਲੋ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਸ਼ਹੀਦ ਹੋ ਗਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਵਿੱਚ ਕੌਮ ਦੇ ਸ਼ਹੀਦਾਂ ਨਾਲ ਪਿਆਰ ਰੱਖਣ ਵਾਲੇ ਵੀਰਾਂ ਨੂੰ ਵੱਧ ਤੋਂ ਵੱਧ ਪੰਹੁਚਣ ਦੀ ਬੇਨਤੀ ਕੀਤੀ ਜਾਦੀ ਹੈ ਇਸ ਦਿਨ ਮੀਰੀ ਪੀਰੀ ਦੇ ਤਰਜ਼ਮਾਨ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਸ਼ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋ ਕਰਵਾਏ ਸੈਮੀਨਾਰ ਦੀ ਕਿਤਾਬ ਰਲੀਜ਼ ਕੀਤੀ ਜਾਵੇਗੀ ।