November 3, 2015 | By ਸਿੱਖ ਸਿਆਸਤ ਬਿਊਰੋ
ਲੰਡਨ (2 ਸਤੰਬਰ, 2015): ਵਿਦੇਸ਼ਾਂ ਦੀ ਧਰਤੀ ਤੇ ਪਹਿਲੀ ਵਾਰ ਇੰਗਲੈਂਡ ਵਿੱਚ 1 ਨਵੰਬਰ 2015 ਨੂੰ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਵਿਸ਼ਵ ਪੱਧਰ ਦਾ ਸਿੱਖ ਸੰਮੇਲਨ ਹੋਇਆ ।ਜਿਸ ਵਿੱਚ ਯੂਰਪ ਭਰ ਦੇ ਦੇਸ਼ਾਂ ਤੋਂ ਇਲਾਵਾ ,ਕੈਨੇਡਾ,,ਅਸਟਰੇਲੀਆ ,ਨਿਊਜੀ਼ਲੈਂਡ,ਅਮਰੀਕਾ ਸਮੇਤ ਵੀਹ ਦੇਸ਼ਾਂ ਤੋਂ ਸਿੱਖ ਪ੍ਰਤੀਨਿਧਾਂ ਨੇ ਹਿੱਸਾ ਲਿਆ ।
31 ਅਕਤੂਬਰ ਨੂੰ ਅੱਠ ਘੰਟੇ ਦਾ ਡੈਲੀਗੇਟਸ ਅਜਲਾਸ ਹੋਇਆ ਜਿਸ ਦੌਰਾਨ ਅੱਠ ਮਤਿਆਂ ਤੇ ਸਹਿਮਤੀ ਹੋਣ ਉਪਰੰਤ ਪਹਿਲੀ ਨਵੰਬਰ ਨੂੰ ਵਿਸ਼ਵ ਸਿੱਖ ਸੰਮੇਲਨ ਹੋਇਆ ਜਿਸ ਵਿੱਚ ਪਾਸ ਕੀਤੇ ਗਏ ਅੱਠ ਮਤਿਆਂ ਦੇ ਰੂਪ ਵਿੱਚ “ ਕੌਮੀ ਐਲਾਨ ਨਾਮਾ” ਜੈਕਾਰਿਆਂ ਦੀਆਂ ਗੂੰਜਾਂ ਵਿੱਚ ਪਾਸ ਕੀਤਾ ਗਿਆ ।
ਵਿਸ਼ਵ ਸਿੱਖ ਸੰਮੇਲਨ ਨੂੰ ਹੋਰਨਾਂ ਤੋਂ ਇਲਾਵਾ ਭਾਈ ਸ਼ਾਮ ਸਿੰਘ ਅਸਟਰੇਲੀਆ ,ਭਾਈ ਰਾਮ ਅਮਰੀਕਾ, ਭਾਈ ਗੁਰਿੰਦਰਪਾਲ ਸਿੰਘ ਨਿਊਜ਼ੀਲੈਂਡ, ਭਾਈ ਬਿਕਰਮਜੀਤ ਸਿੰਘ ਸਵਿਟਜ਼ਰਲੈਂਡ, ਭਾਈ ਮਲੂਕ ਸਿੰਘ ਬੈਲਜ਼ੀਅਮ ,ਭਾਈ ਜਸਵਿੰਦਰ ਸਿੰਘ ਹਾਲੈਂਡ , ਭਾਈ ਸੁਨੀਤ ਸਿੰਘ , ਭਾਈ ਮਨਵਿੰਦਰ ਸਿੰਘ ਕੈਨੇਡਾ ,ਸ੍ਰ, ਗੁਰਮੀਤ ਸਿੰਘ ਜਰਮਨੀ ,ਭਾਈ ਲਖਵਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ ਜਰਮਨੀ ,ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਗਿੱਲ ,ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ ,ਭਾਈ ਬਲਵੀਰ ਸਿੰਘ ਜਥੇਦਾਰ,ਭਾਈ ਗੁਰਦੇਵ ਸਿੰਘ ਚੌਹਾਨ ,ਭਾਈ ਗੁਰਮੇਜ ਸਿੰਘ ਗਿੱਲ ,ਭਾਈ ਕੁਲਵੰਤ ਸਿੰਘ ਢੇਸੀ ,ਭਾਈ ਜਗਵਿੰਦਰ ਸਿੰਘ ਲੈਸਟਰ ,ਭਾਈ ਨਿਰੰਜਨ ਸਿੰਘ ਬਾਸੀ ,ਭਾਈ ਚਰਨ ਸਿੰਘ , ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਮਲਕੀਤ ਸਿੰਘ ਤੇਹਿੰਗ ਅਤੇ ਭਾਈ ਕੁਲਵੰਤ ਸਿੰਘ ਮੁਠੱਡਾ ਆਦਿ ਨੇ ਸੰਬੋਧਨ ਕੀਤਾ ।ਕੌਮੀ ਐਲਾਨ ਨਾਮੇ ਦੇ ਰੂਪ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ।
ਇਸ ਸਮੇ ਪਾਸ ਕੀਤੇ ਪਹਿਲੇ ਮਤੇ ਵਿੱਚ ਕਿਹਾ ਗਿਆ ਹੈ ਕਿ ਅੱਜ ਦਾ ਇਹ ਇਕੱਠ ਤੇਰਾਂ ਅਪਰੈਲ 1978 ਦੇ ਸ਼ਹੀਦੀ ਸਾਕੇ, ਜੂਨ 1984 ਦੇ ਖੂਨੀ ਘੱਲੂਘਾਰੇ ਅਤੇ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੌਰਾਨ ਆਪਾ ਨਿਸ਼ਾਵਰ ਕਰਨ ਵਾਲੇ ਸਮੂਹ ਸਿੰਘ ਸਿੰਘਣੀਆਂ ਅਤੇ ਭੁਚੰਗੀਆਂ ਦੀ ਕੁਰਬਾਨੀ ਨੂੰ ਸੀਸ ਝੁਕਾਉਦਾ ਹੋਇਆ ਕੇਸਰੀ ਪ੍ਰਨਾਮ ਕਰਦਾ ਹੈ।ਸਿੱਖ ਕੌਮ ਵੱਲੋਂ ਸਿਰਜੇ ਕੌਮੀ ਨਿਸ਼ਾਨੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਪ੍ਰਤੀ ਦ੍ਰਿੜਤਾ ਸਾਹਿਤ ਵਚਨਬੱਧਤਾ ਦਾ ਪ੍ਰਗਟਾਵਾ ਕਰਦਾ ਹੋਇਆ ਆਖਰੀ ਦਮ ਤੱਕ ਉਸਾਰੂ ਅਤੇ ਸਾਰਥਕ ਯੌਗਦਾਨ ਪਾਉਣ ਦਾ ਪ੍ਰਣ ਕਰਦਾ ਹੈ।
ਦੁਸਰੇ ਮਤੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਾਤਰ ਸਿੰਘ ਮੱਕੜ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਜਾ ਰਹੀਆਂ ਬੇਵਫਾਈਆਂ (ਗਦਾਰੀਆਂ), ਧੱਕੇਸ਼ਾਹੀਆਂ ਅਤੇ ਹਰ ਵਾਰ ਸਿੱਖ ਦੁਸ਼ਮਣਾਂ ਦੇ ਹੱਕ ਵਿੱਚ ਭੁਗਤਣ ਦੇ ਵਰਤਾਰੇ ਨੂੰ ਮੱਦੇ ਨਜ਼ਰ ਰੱਖਦਿਆਂ ਇਨ੍ਹਾਂ ਦੇ ਨਾਵਾਂ ਨਾਲੋਂ ਸਿੰਘ ਸ਼ਬਦ ਹਟਾਉਣ ਦੀ ਗੱਲ ਕੀਤੀ ਗਈ ਹੈ ਅਤੇ ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਅੱਜ ਦਾ ਇਕੱਠ ਇਨ੍ਹਾਂ ਨੂੰ ਗਦਾਰ-ਏ-ਕੌਮ ਦੇ ਖਿਤਾਬ ਨਾਲ ਨਿਵਾਜ਼ਦਾ ਹੈ। ਪਿਛਲੇ ਸਮੇਂ ਵਿੱਚ ਇਨ੍ਹਾਂ ਨੂੰ ਦਿੱਤੇ ਗਏ “ਫਖਰ ਏ ਕੌਮ ਅਤੇ ਸ਼੍ਰੋਮਣੀ ਸੇਵਕ” ਦੇ ਅਖੌਤੀ ਖਿਤਾਬਾਂ ਨੂੰ ਰੱਦ ਕਰਦਾ ਹੈ।
ਤੀਜੇ ਮਤੇ ਵਿੱਚ ਬਾਦਲ ਦਲ ਨਾਲ ਸਬੰਧਿਤ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਮੈਂਬਰਾਂ ਦਾ ਮੁਕੰਮਲ ਬਾਈਕਾਟ ਦਾ ਐਲਾਨ ਕਰਦਿਆਂ ਪੰਜਾਬ ਦੇ ਮੂੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਅਤੇ ਜੱਥੇਦਾਰਾਂ ਸਬੰਧੀ ਪੰਜ ਪਿਆਰਿਆਂ ਦੇ ਫੈਸਲੇ ਦੀ ਪ੍ਰੋੜਤਾ ਕੀਤੀ ਗਈ ਹੈ।
ਇਸਦੇ ਨਾਲ ਹੀ ਇਸ ਮਤੇ ਵਿੱਚ ਸਿੱਖ ਕੌਮ ਦੇ ਦੋਸ਼ੀ ਜਥੇਦਾਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਖਾਰਜ਼ ਕੀਤਾ ਗਿਆ ੍ਹੇ ਇਨ੍ਹਾਂ ਦੇ ਸਮਾਜਿੱਕ ਬਾਈਕਾਟ ਕਰਨ ਦੀ ਅਪੀਲ਼ ਕੀਤੀ ਗਈ ਹੈ।
ਚੌਥੇ ਮਤੇ ਵਿੱਚ ਸੰਸਾਰ ਭਰ ਦੀਆਂ ਖਾਲਿਸਤਾਨੀ ਜੱਥੇਬੰਦੀਆਂ ਨੂੰ ਇੱਕ ਲੜੀ ਵਿੱਚ ਪਰੋਣ ਲਈ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂਕੇ ਵਾਂਗ ਸਮੂਹ ਦੇਸ਼ਾਂ ਜਾਂ ਮਹਾਂਦੀਪਾਂ ਵਿੱਚ ਅਜਿਹੇ ਸੰਗਠਨ ਬਣਾਉਣ, ਸੰਸਾਰ ਭਰ ਦੇ ਸਿੱਖਾਂ ਨੂੰ ਸਾਂਝਾ ਅਤੇ ਮਜਬੂਤ ਪਲੇਟਫਾਰਮ ਮੁਹੱਈਆ ਕਰਵਾਉਣ ਲਈ “ਸਿੱਖ ਪਾਰਲੀਮੈਂਟ” ਸਥਾਪਤ ਕਰਨ ਅਤੇ ਵਰਲਡ ਸਿੱਖ ਬੈਂਕ” ਨੂੰ ਹੋਂਦ ਵਿੱਚ ਲ਼ਿਆਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਵੇਂ ਮਤੇ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਸਮੇਤ ਕੇਵਲ ਕੁਝ ਗੁਆਂਢੀ ਰਾਜਾਂ ਦੇ ਕੁਝ ਗੁਰਦਆਰਿਆਂ ਦਾ ਪ੍ਰਬੰਧ ਸੰਭਾਲ ਰਹੀ ਹੈ, ਇਹ ਸੰਸਾਰ ਭਰ ਦੇ ਸਿੱਖਾਂ ਦੀ ਨੁਮਾਂਇੰਦਗੀ ਨਹੀਂ ਕਰਦੀ।ਇਸ ਕਰਕੇ ਜੱਥੇਦਾਰਾਂ ਦੀ ਨਿਯੂਕਤੀ ਸ਼੍ਰੋਮਣੀ ਕਮੇਟੀ ਦੀ ਬਜ਼ਾਏ ਸਰਬੱਤ ਖਾਲਸਾ ਵੱਲੋਂ ਸੰਸਾਰ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਅਤੇ ਰਾਇ ਨੂੰ ਮੁੱਖ ਰੱਖਕੇ ਕੀਤੀ ਜਾਵੇ।
ਛੇਵੇਂ ਮਤੇ ਵਿੱਚ ਪੰਜਾਬ ਵਿੱਚ ਹੋਣ ਵਾਲੇ ਸੰਭਾਵੀ “ਸਰਬੱਤ ਖਾਲਸੇ” ਪ੍ਰਤੀ ਇਸ ਗੱਲ ਦੀ ਜ਼ੋਰਦਾਰ ਵਕਾਲਤ ਕੀਤੀ ਗਈ ਹੈ ਕਿ ਸਰਬੱਤ ਖਾਲਸਾ ਸਮੂਹ ਸਿੱਖ ਸੰਪਰਦਾਵਾਂ ਅਤੇ ਸਿੱਖ ਜੱਥੇਬੰਦੀਆਂ ਦੀ ਸਾਂਝੀ ਰਾਇ ਅਤੇ ਸਹਿਮਤੀ ਨਾਲ ਸੱਦਿਆ ਅਤੇ ਅਮਲ ਵਿੱਚ ਲ਼ਿਆਂਦਾ ਜਾਵੇ।ਇਸ ਵਿੱਚ ਹੋਣ ਵਾਲੇ ਫੈਸਲਿਆਂ ਨੂੰ ਅਮਲੀ ਤੌਰ ‘ਤੇ ਲਾਗੂ ਕਰਨ ਲਈ ਯੋਗ ਸਾਧਨਾਂ ਦਾ ਪ੍ਰਬੰਧ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ।
ਸੱਤਵੇਂ ਮਤੇ ਵਿੱਚ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ, ਗੁਰੂ ਸਾਹਿਬ ਦੀ ਬੇਅਦਬੀ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀ ਪੁਲਿਸੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਾਜ਼ਵਾਂ ਦੇਣ ਦੀ ਮੰਗ ਅਤੇ ਨਿਰਦੋਸ਼ ਸਿੱਖਾਂ ਦੀ ਤਰੰਤ ਰਿਹਾਈ ਦੀ ਮੰਗ ਕੀਤੀ ਗਈ ਹੈ।
ਅੱਠਵੇਂ ਅਤੇ ਆਖਰੀ ਮਤੇ ਵਿੱਚ 29 ਅਪ੍ਰੈਲ 1986 ਨੂੰ ਕੀਤੇ ਗਏ ਖਾਲਿਸਤਾਨ ਦੇ ਐਲਾਨਨਾਮੇ ਨੂੰ ਲਾਗੂ ਕਰਨ ਅਤੇ ਇਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਸਿੱਖ ਜਗਤ ਨੂੰ ਸਨਿਮਰ ਅਪੀਲ ਕੀਤੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸੇ ਅਤੇ ਖਾਲਿਸਤਾਨ ਦੇ ਐਲਾਨ ਨਾਮੇ ਦੀ 30ਵੀਂ ਵਰੇਗੰਢ ਨੂੰ ਦੁਨੀਆਂ ਭਰ ਵਿੱਚ ਪੂਰੇ ਜਹੋ ਜਲਾਲ ਨਾਲ ਮਨਾਉਣ ਦਾ ਸਿੱਖ ਜਗਤ ਨੂੰ ਸੱਦਾ ਦਿੱਤਾ ਹੈ।
Related Topics: Federation Of Sikh Organizations UK, Sikh Diaspora, World Sikh Samelan UK