Site icon Sikh Siyasat News

ਅਮਰੀਕਾ ਵਿੱਚ ਸਿੱਖਾਂ ਨੂੰ ਚੌਕਸ ਰਹਿਣ ਦੀ ਸਿੱਖ ਕੁਲੀਸ਼ਨ ਨੇ ਦਿੱਤੀ ਚੇਤਾਵਨੀ

ਨਿਊਯਾਰਕ (17 ਜੁਲਾਈ, 2015): ਅਮਰੀਕਾ ਦੇ ਟੇਨੇਸੀ ਵਿਚ ਸੈਨਿਕ ਟਿਕਾਣਿਆਂ ‘ਤੇ ਦਾੜ੍ਹੀ ਵਾਲੇ ਇਕ ਮੁਸਲਿਮ ਨੌਜਵਾਨ ਵਲੋਂ ਗੋਲੀਬਾਰੀ ਕਰਕੇ ਚਾਰ ਸੈਨਿਕਾਂ ਨੂੰ ਮਾਰਨ ਦੀ ਘਟਨਾ ਤੋਂ ਬਾਅਦ ਸਿੱਖ ਜੱਥੇਬੰਦੀ “ਸਿੱਖ ਕੁਲੀਸ਼ਨ” ਨੇ ਅਮਰੀਕਾ ਰਹਿੰਦੇ ਸਿੱਖਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੰਦਿਆਂ ਕਿਇਸ ਤਰਾਂ ਦੀ ਘਟਨਾ ਪਿੱਛੋਂ ਉਹ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਸਕਦੇ ਹਨ ।

ਸਿੱਖ ਕੁਲੀਸ਼ਨ

ਕੱਲ੍ਹ ਟੇਨੇਸੀ ਵਿਚ ਇਕ 24 ਸਾਲਾ ਨੌਜਵਾਨ ਨੇ ਦੋ ਅਮਰੀਕੀ ਸੈਨਿਕ ਟਿਕਾਣਿਆਂ ‘ਤੇ ਗੋਲੀ ਚਲਾ ਕੇ ਚਾਰ ਸੈਨਿਕਾਂ ਨੂੰ ਮਾਰ ਦਿੱਤਾ ਸੀ । ਅਧਿਕਾਰੀਆਂ ਨੇ ਦੱਸਿਆ ਕਿ ਉਹ ਘਰੇਲੂ ਅੱਤਵਾਦ ਦੀ ਘਟਨਾ ਵਜੋਂ ਇਸ ਦੀ ਜਾਂਚ ਕਰ ਰਹੇ ਹਨ । ਐਫ. ਬੀ. ਆਈ. ਨੇ ਹਮਲਾਵਰ ਦੀ ਪਛਾਣ ਮੁਹੰਮਦ ਯੂਸਫ ਅਬਦੁਲਅਜ਼ੀਜ਼ ਵਜੋਂ ਕੀਤੀ ਹੈ ।

ਸਿੱਖ ਕੁਲੀਸ਼ਨ ਨੇ ਚਤਨੂਗਾ ਵਿਚ ਸੈਨਿਕ ਟਿਕਾਣਿਆਂ ‘ਤੇ ਗੋਲੀਬਾਰੀ ਵਿਚ ਚਾਰ ਸੈਨਿਕਾਂ ਦੇ ਮਾਰੇ ਜਾਣ ਪਿੱਛੋਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ । ਸਿੱਖ ਕੁਲੀਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਿੰਸਾ ਦੇ ਕਿਸੇ ਵੀ ਖਤਰੇ ਕਾਰਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੂਚਨਾ ਦੇਣ ਅਤੇ ਸਹਾਇਤਾ ਲਈ ਸਿੱਖ ਕੁਲੀਸ਼ਨ ਤਕ ਪਹੁੰਚ ਕਰਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version