ਸਿੱਖ ਖਬਰਾਂ

ਸਿੱਖ ਹੱਕਾਂ ਦੀ ਜੱਥੇਬੰਦੀ ਨੇ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲੇ ਰੋਕਣ ਲਈ ਨਿਊਯਾਰਕ ਮੇਅਰ ਨੂੰ ਕੀਤੀ ਅਪੀਲ

By ਸਿੱਖ ਸਿਆਸਤ ਬਿਊਰੋ

August 13, 2014

ਨਿਊਯਾਰਕ (12 ਅਗਸਤ 2014): ਅਮਰੀਕਾ ਦੇ ਸ਼ਹਿਰ ਨਿਊਯਾਰਕ ਵਾਸੀ ਸਿੱਖ ਭਾਈਚਾਰੇ ਨੇ ਸ਼ਹਿਰ ਦੇ ਮੇਅਰ ਡੀ ਬਲਾਸਿਓ ਨੂੰ ਇਕ ਚਿੱਠੀ ਲਿਖ ਕੇ ਨਿਊਯਾਰਕ ‘ਚ ਸਿੱਖ ਭਾਈਚਾਰੇ ‘ਤੇ ਹੋ ਰਹੇ ਨਸਲੀ ਹਮਲੇ ਰੋਕੇ ਜਾਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਲਈ ਕਿਹਾ ਹੈ।

ਇਸ ਮਹੀਨੇ ‘ਚ ਦੋ ਵਾਰ ਹੋਏ ਸਿੱਖ ਨਸਲੀ ਹਮਲਿਆਂ ਦੀ ਨਿਖੇਧੀ ਕਰਦਿਆਂ ਨਿਊਯਾਰਕ ਦੇ ਸਿੱਖ ਰਾਈਟ ਗਰੁੱਪ ਨੇ ਨਿਊਯਾਰਕ ਦੇ ਮੇਅਰ ਬਿਲ ਡੀ ਬਲਾਸਿਓ ਕੋਲ ਇਹ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਘੱਟ ਗਿਣਤੀ ਕੌਮ ਨਾਲ ਹੋ ਰਹੇ ਵਿਤਕਰੇ ਸਬੰਧੀ ਉਹ ਛੇਤੀ ਹੀ ਕੋਈ ਕਦਮ ਚੁੱਕਣ ਇਸ ਮੁੱਦੇ ਨੂੰ ਲੈ ਕੇ ਸਿੱਖ ਭਾਈਚਾਰੇ ਨੇ ਸ਼ਹਿਰੀ ਪ੍ਰਸਾਸ਼ਨ ਕੋਲ ਵੀ ਪਹੁੰਚ ਕੀਤੀ।

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ‘ਚ 29 ਸਾਲਾ ਸੰਦੀਪ ਸਿੰਘ ਨਸਲੀ ਹਮਲੇ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ ਉਸ ਨੂੰ ਇਕ ਟਰੱਕ ਡਰਾਈਵਰ ਨੇ ਟੱਕਰ ਮਾਰੀ ਤੇ ਉਸ ਨੂੰ 30 ਫੁੱਟ ਤੱਕ ਘਸੀਟਦਾ ਲੈ ਗਿਆ ਤੇ ਉਸ ਨੂੰ ਅੱਤਵਾਦੀ ਤੇ ਆਪਣੇ ਦੇਸ਼ ਵਾਪਸ ਜਾਣ ਲਈ ਉਸ ਟਰੱਕ ਡਰਾਈਵਰ ਨੇ ਕਿਹਾ।

ਇਸ ਦੌਰਾਨ ਪਿਛਲੇ ਹਫ਼ਤੇ ਜਸਪ੍ਰੀਤ ਸਿੰਘ ਬੱਤਰਾ ਤੇ ਉਸ ਦੀ ਮਾਂ ‘ਤੇ ਕੁਝ ਨੌਜਵਾਨਾਂ ਵਲੋਂ ਨਸਲੀ ਹਮਲਾ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਓਸਾਮਾ ਬਿਨ ਲਾਦੇਨ ਵੀ ਕਿਹਾ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: