Site icon Sikh Siyasat News

ਅਮਰੀਕਾ ਵਿਚ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਵੱਡੇ ਇਨਾਮ ਦੀ ਦੌੜ ਵਿਚ

ਚੰਡੀਗੜ੍ਹ: ਅਮਰੀਕਾ ਵਿਚ ਸਿੱਖ ਪਛਾਣ ਪ੍ਰਤੀ ਲੋਕਾਂ ਨੂੰ ਜਾਗਰੁੱਕ ਕਰਨ ਲਈ ਨੈਸ਼ਨਲ ਸਿੱਖ ਕੈਂਪੇਨ (ਐਨਐਸਸੀ) ਵਲੋਂ ਚਲਾਈ ਜਾ ਰਹੀ ਮੁਹਿੰਮ ‘ਵੀ ਆਰ ਸਿੱਖ’ ਨੂੰ ਪੀਆਰ ਵੀਕ ਯੂਐਸ ਅਵਾਰਡ 2018 ਲਈ ਆਖਰੀ 5 ਮੁਹਿੰਮਾਂ ਵਿਚ ਚੁਣਿਆ ਗਿਆ ਹੈ ਜਿਹਨਾਂ ਵਿਚੋਂ ਇਕ ਨੂੰ ਇਹ ਐਵਾਰਡ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਇਨਾਮ ਨੂੰ ਅਮਰੀਕਾ ਦੀ ਲੋਕ ਸੰਪਰਕ ਇੰਡਸਟਰੀ ਦਾ ਓਸਕਰ ਇਨਾਮ ਕਿਹਾ ਜਾਂਦਾ ਹੈ।

ਐਨਐਸਸੀ ਵਲੋਂ ਸਿੱਖਿਆ ਅਤੇ ਜਾਣਕਾਰੀ ਜਰੀਏ ਅਮਰੀਕਨ ਸਿੱਖਾਂ ਦੀਆਂ ਕਹਾਣੀਆਂ ਰਾਹੀਂ ਸਿੱਖ ਪਛਾਣ ਬਾਰੇ ਬਣੇ ਭੁਲੇਖਿਆਂ ਨੂੰ ਦੂਰ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ।

ਐਨਐਸਸੀ ਦੇ ਪ੍ਰਮੁੱਖ ਮੈਂਬਰ ਰਾਜਵੰਤ ਸਿੰਘ ਨੇ ਦੱਸਿਆ ਕਿ 2017 ਵਿਚ ਅਮਰੀਕਨ ਸਿੱਖਾਂ ਬਾਰੇ ਅਮਰੀਕਨ ਮੀਡੀਆ ਵਿਚ ਸਭ ਤੋਂ ਵੱਧ ਕਵਰੇਜ ਹੋਈ ਹੈ। ਉਹਨਾਂ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਵਲੋਂ ਕੀਤੀ ਕੋਸ਼ਿਸ਼ ਨੂੰ ਦੁਨੀਆ ਸਰਾਹ ਰਹੀ ਹੈ।

ਉਹਨਾਂ ਕਿਹਾ ਕਿ ਭਾਵੇਂ ਕਿ 2017 ਵਿਚ ਹੋਏ ਯਤਨਾਂ ਨੇ ਬਹੁਤ ਫਰਕ ਪਾਇਆ ਹੈ ਪਰ ਸਿੱਖ ਪਛਾਣ ਬਾਰੇ ਬਣੇ ਭੁਲੇਖਿਆਂ ਨੂੰ ਖਤਮ ਕਰਨ ਲਈ ਅਜੇ ਹੋਰ ਯਤਨ ਹੋਣੇ ਜਰੂਰੀ ਹਨ, ਜਿਹਨਾਂ ਲਈ 2018 ਵਿਚ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version