ਲੰਡਨ ਸਥਿਤ ਭਾਰਤੀ ਦੂਤਾਘਰ ਸਾਹਮਣੇ ਸਿੱਖਾਂ ਨੇ ਕੀਤਾ ਰੋਸ ਮੁਜ਼ਾਹਰਾ

ਵਿਦੇਸ਼

ਭਾਰਤੀ ਸੰਵਿਧਾਨ ਨੂੰ ਰੱਦ ਕਰਦਿਆਂ ਸਿੱਖ ਜੱਥੇਬੰਦੀਆਂ ਨੇ ਲੰਡਨ ਵਿੱਚ ਕੀਤਾ ਰੋਸ ਮੁਜ਼ਾਹਰਾ

By ਸਿੱਖ ਸਿਆਸਤ ਬਿਊਰੋ

January 28, 2016

ਲੰਡਨ (27 ਜਨਵਰੀ, 2016): ਬਰਤਾਨੀਆ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਭਾਰਤ ਦੇ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਲੰਡਨ ਸਥਿਤ ਭਾਰਤੀ ਦੂਤਘਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ । ਇਸ ਰੋਸ ਮੁਜ਼ਾਹਰੇ ਵਿੱਚ ਸਿੱਖਾਂ ਤੋਂ ਇਲਾਵਾ ਕਸ਼ਮੀਰੀ ਅਜ਼ਾਦੀ ਦੀਆਂ ਸਮਰਥਕਾਂ ਕਸ਼ਮੀਰੀ ਜੱਥੇਬੰਦੀਆਂ ਨੇ ਵੀ ਹਿੱਸਾ ਲਿਆ।

ਭਾਰੀ ਮੀਂਹ ਦੇ ਬਾਵਜੂਦ ਯੂਨਾਈਟਿਡ ਖ਼ਾਲਸਾ ਦਲ ਯੂ.ਕੇ., ਕੌਾਸਲ ਆਫ਼ ਖਾਲਿਸਤਾਨ, ਸ੍ਰੋਮਣੀ ਅਕਾਲੀ ਦਲ ਯੂ.ਕੇ., ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ.ਕੇ. ਅਤੇ ਦਲ ਖ਼ਾਲਸਾ ਵਲੋਂ ਕੀਤੇ ਗਏ ਇਸ ਮੁਜ਼ਾਹਰੇ ਵਿਚ ਸਿੱਖ ਆਗੂਆਂ ਅਮਰੀਕ ਸਿੰਘ ਸਹੋਤਾ ਓ.ਬੀ.ਈ., ਰਣਜੀਤ ਸਿੰਘ ਸਰਾਏ, ਗੁਰਦੇਵ ਸਿੰਘ ਚੌਹਾਨ, ਲਵਸ਼ਿੰਦਰ ਸਿੰਘ ਡੱਲੇਵਾਲ, ਬਲਦੇਵ ਸਿੰਘ, ਮਨਮੋਹਣ ਸਿੰਘ ਖਾਲਸਾ, ਜਸਪਾਲ ਸਿੰਘ ਬੈਂਸ ਤੇ ਸੁਖਵਿੰਦਰ ਸਿੰਘ ਖਾਲਸਾ ਆਪਣੇ ਨੇ ਸਾਥੀਆਂ ਸਮੇਤ ਸ਼ਾਮਲ ਹੋ ਕੇ ਭਾਰਤ ਵਿਚ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਖਿ਼ਲਾਫ਼ ਆਵਾਜ਼ ਬੁਲੰਦ ਕਰਦਿਆਂ ਭਾਰਤੀ ਸੰਵਿਧਾਨ ਨੂੰ ਮੁੱਢੋਂ ਰੱਦ ਕੀਤਾ ।

ਇਸ ਮੌਕੇ ਮੌਜੂਦ ਸਿੱਖ ਆਗੂਆਂ ਨੇ ਮੁਜ਼ਾਹਰਿਆਂ ਦੀ ਲੜੀ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ । ਸਿੱਖਾਂ ਤੇ ਕਸ਼ਮੀਰੀਆਂ ‘ਤੇ ਹੋ ਰਹੇ ਅੱਤਿਆਚਾਰਾਂ ਦੇ ਬੈਨਰ ਰਾਹਗੀਰਾਂ ਲਈ ਖਾਸ ਖਿੱਚ ਦਾ ਕੇਂਦਰ ਬਣੇ ਰਹੇ । ਪੰਥਕ ਸੇਵਾਦਾਰ ਬਲਵੀਰ ਸਿੰਘ ਖੇਲਾ ਵਲੋਂ ਮੁਜ਼ਾਹਰੇ ਵਿਚ ਸ਼ਾਮਿਲ ਸਿੱਖਾਂ ਦੀ ਚਾਹ ਪਾਣੀ ਨਾਲ ਸੇਵਾ ਕੀਤੀ ਗਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: