Site icon Sikh Siyasat News

ਕੈਪਟਨ ਦੇ ਅਮਰੀਕਾ ਦੌਰੇ ਦੌਰਾਨ ਸਿੱਖ ਜੱਥੇਬੰਦੀਆਂ ਨੇ ਕੀਤਾ ਰੋਸ ਮੁਜ਼ਾਹਰਾ

ਕੈਲੀਫੋਰਨੀਆ: ਸਿੱਖ ਫਾਰ ਜਸਟਿਸ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਤੇ ਹੋਰ ਪੰਥਕ ਜਥੇਬੰਦੀਆਂ ਵੱਲੋ ਸ਼ਿਕਾਂਗੋ ਦੀਆਂ ਪੰਥਕ ਧਿਰਾਂ ਦੇ ਸਹਿਯੋਗ ਨਾਲ ਵੱਡੀ ਗਿਣਤੀ ‘ਚ ਇੱਕਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ।

ਮੁਜ਼ਹਾਰੇ ਦੌਰਾਨ ਸਿੱ ਕੈਪਟਨ ਦੇ ਸਿੱਖ ਪੰਥ ਵਿਰੋਧੀ ਰੂਪਾਂ ਨੂੰ ਨੰਗਿਆ ਕਰਦੇ ਹੋਏ ਬੈਨਰ ਫੜੇ ਹੋਏ ਸਨ । ਸਿੱਖ ਕੌਮ ਦੇ ਵਿਰੋਧੀ ਡੇਰੇਦਾਰਾਂ ਦੇ ਡੇਰਿਆਂ ਤੇ ਜਾ ਕੇ ਨਤਮਸਤਕ ਹੋਣਾ, ਇੰਦਰਾ ਗਾਂਧੀ ਵੱਲੋਂ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦਿੱਤੇ ਜਾਣ ਨੂੰ ਸਹੀ ਠਹਿਰਾਉਣਾ, ਸਿੱਖ ਨੌਜਵਾਨਾਂ ਦੇ ਕਾਤਲਾਂ ਐਸ.ਐਸ. ਵਿਰਕ ਨੂੰ ਆਪਣੀ ਸਰਕਾਰ ਸਮੇਂ ਪੰਜਾਬ ਦਾ ਡੀ.ਜੀ.ਪੀ ਲਾਉਣਾ, 1984 ਦੇ ਕਤਲੇਆਮ ‘ਚ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣਾ ਤੇ 1984 ਨੂੰ ਭੁੱਲ ਜਾਣ ਦੀਆਂ ਨਸੀਹਤਾਂ ਜਾਣਾ ਦਰਸਾਉਂਦੇ ਬੈਨਰ ਤੇ ਪੋਸਟਰ ਮੁਜਾਹਰਾਕਾਰੀਆ ਨੇ ਹੱਥਾਂ ‘ਚ ਫੜੇ ਹੋਏ ਸਨ ।

ਕੈਪਟਨ ਦੇ ਅਮਰੀਕਾ ਦੌਰੇ ਦੌਰਾਨ ਸਿੱਖ ਜੱਥੇਬੰਦੀਆਂ ਨੇ ਕੀਤਾ ਰੋਸ ਮੁਜ਼ਾਹਰਾ

ਕੰਨਵੈਨਸ਼ਨ ਸੈਂਟਰ ਵਿਚ ਸ਼ਿਕਾਂਗੋ ਦੇ ਕਾਂਗਰਸੀਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਆਮਦ ‘ਤੇ ਇਕ ਜਲਸਾ ਕੀਤਾ ਗਿਆ, ਜਿਸ ਨੂੰ ਸਫਲ ਬਣਾਉਣ ਲਈ ਸ਼ਿਕਾਂਗੋ ਦੇ ਕਾਂਗਰਸੀ ਵਰਕਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ।

ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਨੁਮਾਇੰਦੇ ਬੂਟਾ ਸਿੰਘ, ਜੀਤ ਸਿੰਘ, ਜੋਗਾ ਸਿੰਘ ਤੇ ਸਿੱਖ ਫਾਰ ਜਸਟਿਸ ਵੱਲੋਂ ਅਮਰਦੀਪ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ ਨੇ ਕੈਪਟਨ ਤੇ ਕਾਂਗਰਸ ਪਾਰਟੀ ਦੇ ਕਾਲੇ ਕਾਰਨਾਮਿਆਂ ਦਾ ਜ਼ਿਕਰ ਕੀਤਾ । ਸਿੱਖ ਫਾਰ ਜਸਟਿਸ ਦੇ ਅਮਰਦੀਪ ਸਿੰਘ ਨੇ ਸੰਗਤਾਂ ਨੂੰ ਦੱਸਿਆ ਕਿ ਸਿਖ ਕੌਮ ਦੇ ਕਾਤਲਾਂ ਨੂੰ ਅਸੀਂ ਹਰ ਮੋੜ ‘ਤੇ ਇਸੇ ਤਰੀਕੇ ਨਾਲ ਮਿਲਾਂਗੇ । ਰੋਸ ਮੁਜਾਹਰੇ ‘ਚ ਭਾਰੀ ਗਿਣਤੀ ‘ਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਿਲ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version