Site icon Sikh Siyasat News

ਸਿੱਖ ਬਾਸਕਟਬਾਲ ਖਿਡਾਰੀਆਂ ਨੂੰ ਅਮਰੀਕੀ ਸੰਸਦ ਮੈਂਬਰਾਂ ਦੀ ਮਿਲੀ ਹਮਾਇਤ, ਫੀਬਾ ਆਪਣੀ ਸਪੇਨ ਮੀਟਿੰਗ ‘ਚ ਕਰੇਗਾ ਪਟਕਾ ਬੰਨ ਕੇ ਖੇਡਣ ‘ਤੇ ਵਿਚਾਰ

ਵਾਸ਼ਿੰਗਟਨ (20 ਅਗਸਤ 2014): ਸਿੱਖ ਖਿਡਾਰੀ ਜੋ ਕਿ ਆਪਣੀ ਵੱਖਰੀ ਪਛਾਣ ਅਤੇ ਦਸਤਾਰ ਕਰਕੇ ਕਈ ਵਾਰ ਭੇਦਭਾਵ ਦਾ ਸ਼ਿਕਾਰ ਹੋ ਜਾਂਦੇ ਹਨ।ਇਸ ਭੇਦਭਾਵ ਨੂੰ ਖਤਮ ਕਰਨ ਲਈ ਅਮਰੀਕੀ ਸੰਸਦ ਮੈਂਬਰ ਸਿੱਖ ਖਿਡਾਰੀਆਂ ਦੀ ਪਿੱਠ ‘ਤੇ ਆ ਖੜੇ ਹੋਏ ਹਨ।

ਅਮਰੀਕਾ ਵਿਚ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਬਾਸਕਿਟਬਾਲ ਮਹਾਂਸੰਘ (ਫੀਬਾ) ਨੂੰ ਭੇਦਭਾਵ ਖਤਮ ਕੀਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਖਿਡਾਰੀਆਂ ਦੇ ਪੱਗੜੀ ਪਹਿਣ ਕੇ ਖੇਡਣ ‘ਤੇ ਲਾਈ ਪਾਬੰਦੀ ਨੂੰ ਖਤਮ ਕੀਤਾ ਜਾਵੇ।


ਡੈਮੋਕ੍ਰੇਟਿਕ ਪਾਰਟੀ ਦੇ ਐਮੀ ਬੋਰਾ ਸਣੇ ਕਾਂਗਰਸ ਦੇ 21 ਮੈਂਬਰਾਂ ਨੇ ਫੀਬਾ ਦੇ ਪ੍ਰਧਾਨ ਯਮਾਨ ਮਾਯਨਿਨੀ ਨੂੰ ਚਿੱਠੀ ਲਿਖ ਕੇ ਸਿੱਖ ਖਿਡਾਰੀਆਂ ਦੀ ਤਰਫੋਂ ਪਾਬੰਦੀ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ। ਬੇਰਾ ਅਮਰੀਕੀ ਕਾਂਗਰਸ ਵਿਚ ਇਕੱਲੇ ਭਾਰਤੀ ਹਨ।

ਬੇਰਾ ਤੋਂ ਬਿਨਾਂ 21 ਮੈਂਬਰਾਂ ਵਿਚ ਅਮਰੀਕਾ ਵਿਚ ਭਾਰਤੀ ਗੁੱਟ ਦੇ ਸਾਬਕਾ ਪ੍ਰਧਾਨ ਜੋਏ ਕ੍ਰਾਊਲਰ ਵੀ ਸ਼ਾਮਿਲ ਸਨ। ਸੰਸਦ ਮੈਂਬਰਾਂ ਨੇ ਇਸ ਭੇਦਭਾਵ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਾਲੀਆ ਖ਼ਬਰਾਂ ਅਨੁਸਾਰ ਸਿੱਖ ਖਿਡਾਰੀਆਂ ਨੂੰ ਪੱਗੜੀ ਪਹਿਨ ਕੇ ਫੀਬਾ ਵਲੋਂ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਖੇਡਣ ਤੋਂ ਰੋਕ ਦਿੱਤਾ ਸੀ ਜਦਕਿ ਪੱਗੜੀ ਉਨ੍ਹਾਂ ਦੀ ਧਾਰਮਿਕ ਆਸਥਾ ਨਾਲ ਜੁੜੀ ਹੈ।

ਉਨ੍ਹਾਂ ਨੇ ਫੀਬਾ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਪੱਗੜੀ ਪਹਿਣ ਕੇ ਖੇਡਣ ਨਾਲ ਵਿਰੋਧੀ ਖਿਡਾਰੀਆਂ ਨੂੰ ਕੋਈ ਨੁਕਸਾਨ ਹੋਇਆ ਹੋਵੇ ਸਗੋਂ ਅਨੇਕਾਂ ਵਾਰ ਪੱਗੜੀ ਪਹਿਣ ਕੇ ਖੇਡਣ ਵਾਲੇ ਸਿੱਖ ਖਿਡਾਰੀਆਂ ਨੇ ਸੁਰੱਖਿਅਤ ਬਾਸਕਿਟਬਾਲ ਖੇਡਿਆ।

ਅੰਤਰਰਾਸ਼ਟਰੀ ਪੱਧਰ ‘ਤੇ ਕਈ ਖੇਡ ਸੰਸਥਾਵਾਂ ਨੇ ਖਿਡਾਰੀਆਂ ਨੂੰ ਪੱਗੜੀ ਪਹਿਣ ਕੇ ਖੇਡਣ ਦੀ ਆਗਿਆ ਦਿੱਤੀ ਹੋਈ ਹੈ ਜਿਨ੍ਹਾਂ ਵਿਚ ਫੀਫਾ, ਐੱਨ. ਸੀ. ਏ. ਏ. ਵੀ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਜਾਲ ਹੀ ਵਿੱਚ ਚੀਨ ਵਿੱਚ ਹੋਏ ਬਾਸਕਟਬਾਲ ਟੂਰਨਾਮੈਂਟ ਵਿੱਚ ਭਾਰਤ ਦੀ ਤਰਫੋਂ ਖੇਡ ਰਹੇ ਸਿੱਖ ਖਿਡਾਰੀਆਂ ਨੂੰ ਮੈਚ ਦੇ ਰੈਫਰੀ ਨੇ ਪਟਕੇ ਸਮੇਤ ਖੇਡਣ ਦੀ ਇਣਾਣਤ ਨਹੀਂ ਸੀ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ 27 ਤਰੀਕ ਨੂੰ ਸਪੇਨ ਵਿੱਚ ਹੋਣ ਵਾਲੀ ਫੀਬਾ ਦੀ ਮੀਟਿੰਗ ਵਿੱਚ ਇਸ ਮੁੱਦੇ ‘ਤੇ ਵੀਚਾਰ ਕੀਤੀ ਜਾਵੇਗੀ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ

Sikh Basketball Players Receive U.S. Congressional Backing; FIBA may discuss Turban Ban in upcoming Spain meet

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version