ਪੰਜਗਰਾਂਈ ( 25 ਅਕਤੂਬਰ, 2015): ਪਿਛਲੇ ਦਿਨੀ ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਵਿਰੁੱਧ ਰੋਸ ਪ੍ਰਗਟ ਕਰ ਰਹੇ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਪੰਜਾਬ ਪੁਲਿਸ ਵੱਲੋਂ ਚਲਾਈ ਗੋਲੀਆਂ ਨਾਲ ਸ਼ਹੀਦ ਹੋਏ ਸਿੰਘਾਂ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਅੰਤਿਮ ਅਰਦਾਸ ਸਮੇਂ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋਇਆ। ਸੰਗਤਾਂ ਦੇ ਬਾਰੀ ਇਕੱਠ ਵਿੱਚ ਸਿੱਖ ਜੱਥੇਬੰਦੀਆਂ ਅਤੇ ਵੱਲੋਂ 9 ਮਤੇ ਪਾਸ ਕੀਤੇ ਗਏ:
ਪੇਸ਼ ਕੀਤੇ ਮਤੇ:
ਪਹਿਲੇ ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਦਾ ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੇ ਖੁਨ ਦਾ ਪਿਆਸਾ ਹੋ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋਸ਼ੀਆਂ ਨੂੰ ਨਾ ਫੜਨ ਦੇ ਰੋਸ ਵਜੋਂ ਸਿੱਖ ਪ੍ਰਚਾਰਕ 30 ਅਕਤੂਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘੇਰਾਓੁ ਕਰਨ ਲਈ ਵੱਲ ਰਵਾਨਾ ਹੋਣਗੇ।
ਦੂਜੇ ਮਤੇ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਸਿੱਖ ਸੰਗਤਾਂ ਵੱਲੋਂ 27 ਅਕਤੂਬਰ ਨੂੰ ਪੰਜਾਬ ਦੇ ਹਰ ਪਿੰਡ, ਕਸਬੇ, ਸ਼ਹਿਰ ਅਤੇ ਸੰਸਾਰ ਭਰ ਵਿੱਚ ਆਰੰਭ ਕਰ ਕੇ 29 ਅਕਤੂਬਰ ਨੂੰ ਭੋਗ ਪਾਏ ਜਾਣ।
ਤੀਜ਼ੇ ਮਤੇ ਵਿੱਚ ਇਹ ਕਿਹਾ ਗਿਆ ਕਿ ਸਿੱਖ ਸੰਗਤਾਂ ਵੱਲੋਂ 3 ਨਵੰਬਰ ਨੂੰ ਕਾਲੇ ਝੰਡਿਆਂ ਨਾਲ 12 ਤੋਂ 3 ਵਜੇ ਤੱਕ ਰੋਸ ਪੁਰਅਮਨ ਤਰੀਕੇ ਨਾਲ ਬਿਨ੍ਹਾਂ ਬੰਦ ਦੇ ਕੀਤਾ ਜਾਵੇਗਾ । ਸੰਗਤਾਂ ਬਿਨ੍ਹਾਂ ਆਵਾਜ਼ਾਈ ਜਾਮ ਕੀਤਿਆਂ ਕਾਲੀਆਂ ਝੰਡੀਆਂ ਫੜਕੇ ਸੜਕਾਂ ਦੇ ਦੋਹਾਂ ਪਾਸੇ ਤੁਰ ਕੇ ਰੋਸ ਪ੍ਰਗਟਾਉਣਗੀਆਂ
ਚੌਥੇ ਮਤੇ ਵਿੱਚ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਕਾਲੀ ਦਿਵਾਲੀ ਮਨਾਈ ਜਾਵੇ ਅਤੇ ਘਰਾਂ ਤੇ ਕਾਲੇ ਝੰਡੇ ਲਾਏ ਜਾਣ।
ਪੰਜਵੇਂ ਮਤੇ ਵਿੱਚ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ ਸਾਰੇ ਸਿੱਖ ਕੈਦੀ ਰਿਹਾਅ ਕੀਤੇ ਜਾਣ । ਪ੍ਰਕਾਸ਼ ਸਿੰਘ ਬਾਦਲ ਤੋਂ ਸਪੱਸ਼ਟੀ ਕਰਨ ਮੰਗਿਆ ਜਾਵੇ ਕਿ ਜੇਕਰ ਭਾਈ ਵਰਿਆਮ ਨੂੰ ਸਿੰਘ ਬਰੇਲੀ ਯੂਪੀ ਦੀ ਜੇਲ ਵਿੱਚੋਂ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਬਾਕੀ ਸਿੱਖ ਸਿਆਸੀ ਕੈਦੀਆਂ ਨੂੰ ਕਿਉਂ ਨਹੀਂ।ਬਾਪੂ ਸੁਰਤ ਸਿੰਘ ਖਾਲਸਾ ਦੀ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਸਬੰਧੀ ਸੰਘਰਸ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਪੂ ਸੂਰਤ ਸਿੰਘ ਦੀ ਸ਼ਹੀਦੀ ਲਈ ਵੀ ਬਾਦਲ ਜ਼ਿਮੇਵਾਰ ਹੋਵੇਗਾ।
ਸੱਤਵੇਂ ਮਤੇ ਵਿੱਚ ਭਾਰਤੀ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਰੱਦ ਕਰਨ ਦੀ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਕਿ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ।
ਅੱਠਵੇਂ ਮਤੇ ਵਿੱਚ ਪੰਜਾਬ ਦੀ ਸਮਾਜਿੱਕ ਅਤੇ ਆਰਥਿਕ ਹਾਲਾਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਕਾਰੋਬਾਰ ਅਤੇ ਕਿਸਾਨੀ ਮਸਲ਼ਿਆਂ ਦਾ ਤੁਰੰਤ ਹੱਲ ਕੀਤਾ ਜਾਵੇ।ਨਸ਼ਿਆਂ ਦੇ ਕਾਰੋਬਾਰ ਅਤੇ ਖੇਤੀਬਾੜੀ ਦੇ ਨਕਲੀ ਬੀਜ਼ਾਂ ਅਤੇ ਕੀੜੇਮਾਰ ਦਵਾਈਆਂ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਕਰਵਾਈ ਜਾਵੇ।
ਨੌਵੇ ਮਤੇ ਕਿਹਾ ਗਿਆ ਹੈ ਕਿ ਸਰਾਕਰ ਨੇ ਜੇਕਰ ਬਰਗਾੜੀ ਬੇਅਦਬੀ ਕੇਸ ਵਿੱਚ ਫੜੇ ਗਏ ਨੌਜਵਾਨ ਰਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ 15 ਨਵੰਬਰ ਤੱਕ ਰਿਹਾਅ ਨਾ ਕੀਤਾ ਅਤੇ ਦੋਸ਼ੀਆਂ ਨੂੰ ਨਾ ਫੜਿਆ ਗਿਆ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਬਾਦਲ ਦਲ ਦੇ ਵਿਧਾਇਕਾਂ ਦਾ ਘੇਰਾਓੁ ਕੀਤਾ ਜਾਵੇਗਾ।
ਸ਼ਹੀਦੀ ਸਮਗਾਮ ਸਬੰਧੀ ਵਿਸਥਾਰਤ ਜਾਣਕਾਰੀ ਜਲਦੀ ਪਾਠਕਾਂ ਦੀ ਨਜ਼ਰ ਕੀਤੀ ਜਾਵੇਗੀ।