ਬਰਸਲ (22 ਦਸੰਬਰ, 2009): ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਬੱਬਰ ਖਾਲਸਾ ਇੰਟਰਨੈਸ਼ਨਲ (ਤਲਵਿੰਦਰ ਸਿੰਘ) ਦੇ ਭਾਈ ਹਰਵਿੰਦਰ ਸਿੰਘ ਭਤੇੜੀ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਕਿਹਾ ਕਿ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸਲਾਨਾ ਸ਼ਹਾਦਤ ਦਿਹਾੜੇ ਨੂੰ ਸਮਰਪਤਿ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 27 ਦਸਬੰਰ ਦਿਨ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਬਰੱਸਲ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਸਮਾਗਮ ਦੀ ਰੂਪ-ਰੇਖਾ:
ਇਸ ਸ਼ਹੀਦੀ ਸਮਾਗਮ ਵਿੱਚ ਕੀਰਤਨੀ ਜਥੇ ਗੁਰੂ ਦਾ ਜੱਸ ਗਾਇਣ ਕਰਕੇ ਸ਼ਹੀਦਾਂ ਨੂੰ ਪ੍ਰਣਾਮ ਕਰਨਗੇ। ਇਸ ਮੌਕੇ ਯੂਰਪ ਦੀਆਂ ਪੰਥਕ ਜਥੇਬੰਦੀਆਂ ਦੇ ਆਗੂ ਆਪਣੇ ਵੀਚਾਰਾਂ ਰਾਹੀ ਸ਼ਹੀਦਾਂ ਨੂੰ ਸ਼ਰਧਾਂ ਦੇ ਫੁਲ ਅਰਪਣ ਕਰਨਗੇ।
ਸਹਿਯੋਗੀ ਜਥੇਬੰਦੀਆਂ:
ਇਹ ਸਮਾਗਮ ਬੈਲਜ਼ੀਅਮ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ।
ਬਾਦਲ ਦਲ ਤੇ ਇਸ ਦੇ ਨੁਮਾਇੰਦਿਆਂ ਦਾ ਬਾਈਕਾਟ:
ਬੈਲਜ਼ੀਅਮ ਦੇ ਸਮੂਹ ਖਾਲਸਾ ਪੰਥ ਨੇ ਪਿਛਲੇ ਸਮੇਂ ਮੀਟਿੰਗ ਕਰਕੇ ਪੰਜਾਬ ਵਿੱਚ ਅਖੌਤੀ ਪੰਥਕ ਸਰਕਾਰ ਵੱਲੋਂ ਅਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਵਾਲੇ ਸਿੰਘਾਂ ਤੇ ਗੋਲੀ ਚਲਾਉਣ ਲਈ ਬਾਦਲ ਦਲ ਦੇ ਆਗੂ ਪਰਕਾਸ਼ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਹੈ। ਬੈਲਜੀਅਮ ਦੀ ਸੰਗਤ ਨੇ ਬਾਦਲ ਨੂੰ ਪੰਥ-ਦੋਖੀ ਗਰਦਾਨ ਕੇ ਉਸ ਦੇ ਅਤੇ ਉਦ ਦੀ ਅਗਵਾਈ ਮੰਨਣ ਵਾਲਿਆ ਦਾ ਪੂਰਨ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਸੰਗਤ ਦੇ ਫੇਸਲੇ ਅਨੁਸਾਰ ਬਾਦਲ ਦਲ ਦੇ ਕਿਸੇ ਵੀ ਨਮਿੰਦੇ ਨੂੰ ਬੈਲਜ਼ੀਅਮ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਬੋਲਣ ਨਹੀ ਦਿੱਤਾ ਜਾਵੇਗਾ। ਇਹ ਫੈਸਲਾ ਸੰਗਤ ਵੱਲੋਂ ਪ੍ਰਵਾਣ ਕੀਤੇ ਮਤੇ ਅਨੁਸਾਰ ਲਿਆ ਗਿਆ ਹੈ। ਆਗੂਆਂ ਨੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ਼ਹੀਦੀ ਸਮਾਗਮ ਵਿੱਚ ਵੱਧ ਤੋਂ ਵੱਧ ਪੰਹੁਚਣ ਦੀ ਬੇਨਤੀ ਰੂਪੀ ਅਪੀਲ ਕੀਤੀ ਜਾਦੀ ਹੈ।