- ਨਵਤੇਜ ਸਿੰਘ ਦੇ ਪਿਤਾ ਦਾ ਸਨਮਾਨ
ਇਸ ਮੌਕੇ ਗੁਰਦਵਾਰਾ ਸਾਹਿਬ ਵਿਖੇ ਸਵੇਰ ਵੇਲੇ ਤੋਂ ਲੈ ਕੇ ਸਾਮ ਤੱਕ ਵਿਸੇ਼ਸ਼ ਸ਼ਹੀਦੀ ਦੀਵਾਨ ਸਜਾਇਆਂ ਗਿਆ। ਸਿੱਖ ਫ਼ੈਡਰੇਸ਼ਨ ਯੂ.ਕੇ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸਵੇਰ ਵੇਲੇ ਸ਼ਹੀਦਾਂ ਦੀ ਯਾਦ ਵਿਚ ਸੀ੍ ਆਖੰਡ ਪਾਠ ਸਾਹਿਬ ਦੇ ਭੋਗ ਪਏ ਗਏ, ਉਪਰੰਤ ਵਿਸ਼ੇਸ਼ ਸ਼ਹੀਦੀ ਦੀਵਾਨ ਸਜਾਇਆ ਗਿਆ, ਜਿਸ ਵਿੱਚ ਵੂਲਵਰਹੈਪਟਨ, ਕਵੈਟਰੀ, ਬਰਸਿਟਲ, ਲੈਸਟਰ, ਡਰਬੀ, ਅਮਰੀਕਾ, ਸਾਊਥਾਲ, ਹੇਜ਼, ਹੰਸਲੋ, ਬਰਮਿੰਘਮ, ਲੁਟਨ, ਰੈਡਿੰਗ ਆਦਿ ਤੋਂ ਸਿੱਖ ਸੰਗਤਾਂ ਬੱਸਾਂ, ਕਾਰਾਂ ਰਾਹੀਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਗੁਰਦਵਾਰੇ ਦੇ ਹਜੂਰੀ ਰਾਗੀ ਭਾਈ ਸੁਰਜਨ ਸਿੰਘ ਬੰਬੇਵਾਲੇ, ਕਥਾ ਵਾਚਕ ਭਾਈ ਗੁਰਦੀਪ ਸਿੰਘ ਰਾਜਪੁਰੇ ਵਾਲੇ, ਭਾਈ ਮੰਗਲ ਸਿੰਘ ਗੁਰਦਾਸਪੁਰ ਵਾਲੇ, ਭਾਈ ਅਵਤਾਰ ਸਿੰਘ ਨੇ ਕੀਰਤਨ ਅਤੇ ਢਾਡੀ ਜਥਾ ਜਾਗੋ ਵਾਲਿਆਂ ਨੇ ਸ਼ਹੀਦੀ ਢਾਡੀ ਵਾਰਾਂ ਗਾ ਕੇ ਆਪਣੀ ਹਾਜ਼ਰੀ ਲਵਾਈ।
ਇਸ ਮੌਕੇ ਸਿੱਖ ਫ਼ੈਡਰੇਸ਼ਨ ਯੂ.ਕੇ ਦੇ ਚੈਅਰਮੈਂਨ ਭਾਈ ਅਮਰੀਕ ਸਿੰਘ ਗਿੱਲ ਨੇ ਸ਼ਹੀਦ ਸਿੰਘਾਂ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੌਮ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਹੈ ਅਤੇ ਸੀ੍ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲੇ ਬਾਦਲ ਨੂੰ ‘ਫ਼ਖਰੇ-ਏ-ਕੌਮ’ ਐਵਾਰਡ ਦੇ ਕੇ ਸਨਮਾਨ ਕਰ ਰਹੇ ਹਨ, ਜੋ ਨਿੰਦਣਯੋਗ ਹੈ। ਭਾਈ ਗਿੱਲ ਨੇ ਕਿਹਾ ਕਿ ਜਥੇਬੰਦੀ ਸਮੇਂ ਸਮੇਂ ਸਿਰ ਤੇ ਯੂ.ਕੇ ਅਤੇ ਪੰਜਾਬ ਅੰਦਰ ਸਿੱਖ ਕੌਮ ਦੇ ਮਸਲਿਆ ਨੂੰ ਉਭਾਰ ਦੀ ਰਹੀ ਹੈ ਅਤੇ ਜਥੇਬੰਦੀ ਨੇ ਸਿੱਖਾਂ ਦੇ ਅਨੇਕਾਂ ਮਸਲਿਆ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਹਰ ਸਾਲ ਇਕ ਕਿਤਾਬਚਾ ਜਾਰੀ ਕਰਕੇ ਜਥੇਬੰਦੀ ਵਲੋਂ ਸਾਲ ਭਰ ਵਿਚ ਕੀਤੇ ਕੰਮਾਂ ਨੂੰ ਵਿਸਥਾਰ ਨਾਲ ਦੱਸਿਆ ਜਾਂਦਾ ਹੈ। ਇਸ ਮੌਕੇ ਭਾਈ ਗਿੱਲ ਨੇ ‘ਖਾਲਿਸਤਾਨ-ਜਿੰਦਾਬਾਦ’ ਦੇ ਨਾਅਰੇ ਲਾਏ ਗਏ, ਜਿਸ ਦਾ ਸੰਗਤਾਂ ਨੇ ਬੜੀ ਗਰਮ ਜੋਸੀ਼ ਨਾਲ ਜਵਾਬ ਦੇ ਕੇ ਸ਼ਹੀਦਾਂ ਨੂੰ ਆਪਣੀ ਸਰਧਾਜ਼ਲੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਖਾਲਿਸਤਾਨ-ਜਿੰਦਾਬਾਦ ਦੇ ਨਾਅਰੇ ਲੱਗਣ ਸਮੇਂ ਸਮੂਚੇ ਦੀਵਾਨ ਹਾਲ ਅੰਦਰ ਤੇ ਬਾਹਰ ਬੜੇ ਗਰਮਜ਼ੋਸ਼ੀ ਨਾਲ ਸੰਗਤਾਂ ਜਵਾਬ ਦੇ ਰਹੀਆਂ ਸਨ ਅਤੇ ਸੰਗਤਾਂ ਵਲੋਂ ਅਜਿਹਾ ਸਮਾਗਮ ਕਰਵਾਉਣ ਲਈ ਕਮੇਟੀ ਮੈਂਬਰਾਂ ਅਤੇ ਸਿੱਖ ਫ਼ੈਡਰੇਸ਼ਨ ਦੇ ਸਲੋਹ ਯੂਨਿਟ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ।
ਇਸ ਮੌਕੇ ਭਾਈ ਚਰਨਜੀਤ ਸਿੰਘ ਨੇ ਸ਼ਹੀਦਾਂ ਨੂੰ ਆਪਣੀ ਸਰਧਾ ਦੇ ਫੂੱਲ ਭੇਟ ਕਰਦਿਆ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਸ਼ਹੀਦਾਂ ਦੇ ਦਿਨ ਮਨਾਉਣ ਸਾਡਾ ਸਭ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਵਲੋਂ ਸੰਨ 78 ਤੋਂ ਸੰਘਰਸ ਸੁਰੂ ਹੋਣ ਤੋਂ ਲੈ ਕੇ ਸੰਘਰਸ ਵਿੱਚ ਆਏ ਉਤਰਾਅ ਝੜਾਅ ਬਾਰੇ ਬੜੇ ਸਚੁੱਜੇ ਢੰਗ ਨਾਲ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪੰਜਾਬ ਤੋਂ ਵਿਦਿਆਰਥੀ ਵੀਜ਼ੇ ਤੇ ਆਈ ਵਿਦਿਆਰਥਣ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕੈਪਟਨ ਤੇ ਬਾਦਲ ਛਾਏ ਹੋਏ ਹਨ। ਪੰਜਾਬ ਦੇ ਪਿੰਡਾਂ ਵਿਚ ਤਾਂ ਸਾਬਤ ਸੂਰਤ ਸਿੰਘ ਕੋਈ ਵਿਰਲਾ ਹੀ ਦਿੱਖਦਾ ਹੈ ਪਰ ਸ਼ਹਿਰਾਂ ਅੰਦਰ ਇਸ ਦੀ ਗਿਣਤੀ ਕੁਝ ਹੱਦ ਤੱਕ ਠੀਕ ਹੈ। ਪੰਜਾਬ ਅੰਦਰ ਅੱਜ ਨਸੇ਼ ਦਾ ਦਰਿਆ ਵੱਗ ਰਿਹਾ ਹੈ ਪਰ ਉਨ੍ਹਾਂ ਨੂੰ ਸਾਭਣ ਵਾਲਾ ਕੋਈ ਨਹੀਂ। ਇਸ ਮੌਕੇ ਬੀਬੀ ਕਮਲਜੀਤ ਕੌਰ ਨੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਕੀ ਖਾਲਿਸਤਾਨ ਤਾਂ ਪੰਜਾਬ ਵਿੱਚ ਬਣਾਉਣ ਹੈ ਪਰ ਉਥੇ ਦੀ ਨੋਜਵਾਨੀ ਤਾਂ ਨਸੇæ ਅਤੇ ਵਿਦੇਸਾਂ ਵੱਲ ਭੱਜ ਰਹੀ ਹੈ। ਅੱਜ ਲੋੜ ਉਨਾਂ ਨੂੰ ਵਿਦਿਆ ਅਤੇ ਸਿੱਖੀਂ ਵੱਲ ਜੋੜਨ ਦੀ ਹੈ।
ਇਸ ਮੌਕੇ ਪੰਜਾਬ ਪੁਲਸ ਅਤੇ ਸਿੱਖਾਂ ਦੇ ਕਾਤਲ ਸੂਮੈਧ ਸੈਣੀ ਦੀ ਕਾਲੀ ਬਿੱਲੀ ਨਿਹੰਗ ਅਜੀਤ ਪੂਹਲੇ ਨੂੰ ਅੰਮ੍ਰਿਤਸਰ ਜੇਲ ਅੰਦਰ ਅੱਗ ਲਾ ਕੇ ਸਾੜਨ ਵਾਲੇ ਸ ਨਵਤੇਜ ਸਿੰਘ ਦੇ ਪਿਤਾ ਸ ਖੇਮ ਸਿੰਘ ਅਮਰੀਕਾ ਨੂੰ ਸਿਰੋਪਾ ਅਤੇ ਮਾਇਕ ਸਹਾਇਤਾ ਦੇ ਕੇ ਸਿੱਖ ਫ਼ੈਡਰੇਸ਼ਨ ਯੂ.ਕੇ ਦੇ ਚੈਅਰਮੈਂਨ ਭਾਈ ਅਮਰੀਕ ਸਿੰਘ ਗਿੱਲ, ਭਾਈ ਭੂਪਿੰਦਰ ਸਿੰਘ ਸਲੋਹ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ ਖੇਮ ਸਿੰਘ ਨੇ ਸ਼ਹੀਦਾਂ ਨੂੰ ਆਪਣੀ ਸਰਧਾ ਦੇ ਫ਼ੁੱਲ ਭੇਟ ਕਰਦਿਆ ਕਿਹਾ ਕਿ ਨਵਤੇਜ ਸਿੰਘ ਨੇ ਜੋ ਕੀਤਾ ਉਸ ਦਾ ਸਾਨੂੰ ਉਸ ਉਤੇ ਮਾਣ ਹੈ। ਉਨ੍ਹਾਂ ਨੇ ਇਸ ਮੌਕੇ ਇਕ ਖੁਲਾਸਾ ਕਰਦਿਆ ਕਿਹਾ ਕਿ ਬੀਤੇ ਦਿਨੀਂ ਸੂਮੈਧ ਸੈਣੀ ਦੇ ਇਸ਼ਾਰੇ ਤੇ ਕਪੂਰਥਲਾ ਜੇਲ ਅੰਦਰ ਨਵਤੇਜ ਸਿੰਘ ਨੂੰ ਮਾਰਨ ਲਈ ਇਕ ਸ਼ਾਜ਼ਿਸ ਅਧੀਨ ਮਾਰਨ ਲਈ ਹਮਲਾ ਕੀਤਾ ਗਿਆ। ਉਸ ਹਮਲੇ ਵਿਚ ਨਵਤੇਜ ਸਿੰਘ ਤਾਂ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਬਚ ਗਿਆ ਪੰਰਤੂ ਉਸ ਜੇਲ ਵਿੱਚ ਹੋਏ ਝਗੜੇ ਵਿੱਚ ਦੋ ਵਿਅਕਤੀ ਹਿੰਸਾ ਦੀ ਭੇਟ ਚੜ ਗਏ।
ਇਸ ਮੌਕੇ ਸਭਾ ਦੇ ਮੁਖ ਸੇਵਾਦਾਰ ਸ ਸਾਧੂ ਸਿੰਘ ਜੋਗੀ ਨੇ ਸ਼ਹੀਦਾਂ ਨੂੰ ਆਪਣੀ ਸਰਧਾ ਦੇ ਫ਼ੁੱਲ ਭੇਟ ਕਰਦਿਆ ਆਈਆ ਸੰਗਤਾਂ ਦਾ ਸਮਾਗਮ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਸਾਨੂੰ ਇਕਜੁੱਟ ਹੋ ਕੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਵੱਧਣਾ ਚਾਹੀਦਾ ਹੈ। ਇਸ ਮੌਕੇ ਸਟੇਜ ਸਕੱਤਰ ਸ ਜਸਵੰਤ ਸਿੰਘ ਰੰਧਾਵਾ ਨੇ ਸਟੇਜ ਦੀ ਭੂਮਿਕਾ ਬਹੁਤ ਵਧਿਆ ਤਰੀਕੇ ਨਾਲ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਹਰਦੀਸ਼ ਸਿੰਘ, ਭਾਈ ਦਵਿੰਦਰਜੀਤ ਸਿੰਘ ਸਲੋਹ, ਭਾਈ ਭੂਪਿੰਦਰ ਸਿੰਘ, ਭਾਈ ਜਸਪਾਲ ਸਿੰਘ, ਭਾਈ ਰਣਬੀਰ ਸਿੰਘ, ਭਾਈ ਜਗੀਰ ਸਿੰਘ ਡਰਬੀ, ਭਾਈ ਮਲਕੀਤ ਸਿੰਘ ਬਰਮਿੰਘਮ, ਭਾਈ ਮੋਹਨਜੀਤ ਸਿੰਘ ਬਰਿਸਟਲ, ਭਾਈ ਮਲਕੀਤ ਸਿੰਘ ਵੂਲਵਰਹੈਮਪਟਨ, ਭਾਈ ਗੁਰਮੀਤ ਸਿੰਘ ਸਿੱਧੂ ਸਾਊਥਾਲ, ਭਾਈ ਸਤਨਾਮ ਸਿੰਘ ਲਾਮਿੰਗਟਨ, ਭਾਈ ਪਰਮਜੀਤ ਸਿੰਘ ਕਵੈਟਰੀ, ਭਾਈ ਗੁਰਜੀਤ ਸਿੰਘ ਲੈਸਟਰ, ਭਾਈ ਹਰਭਜਨ ਸਿੰਘ ਲੈਸਟਰ, ਭਾਈ ਹਰਭਜਨ ਸਿੰਘ ਸਲੋਹ ਆਦਿ ਸਿੱਖ ਆਗੂ ਹਾਜ਼ਿਰ ਸਨ। ਇਸ ਸ਼ਹੀਦਾਂ ਸਮਾਗਮ ਦਾ ਸਿੱਧਾ ਪ੍ਰਸਾਰਨ ਸਿੱਖ ਚੈਨਲ ਸਕਾਈ ਚੈਨਲ 840 ਤੋਂ ਸਵੇਰ ਤੋਂ ਲੈ ਕੇ ਸਮਾਗਮ ਦੇ ਅੰਤ ਤੱਕ ਕੀਤਾ ਗਿਆ, ਜਿਸ ਨੂੰ ਯੂ.ਕੇ ਅਤੇ ਯੂਰਪ ਦੀਆਂ ਸੰਗਤਾਂ ਨੇ ਘਰ ਬੈਠਿਆ ਵੇਖਿਆ ਗਿਆ।