ਅੰਮ੍ਰਿਤਸਰ (8 ਮਈ, 2015): ਸਿੱਖ ਕੌਮ ਦੇ ਲਾਸਾਨੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਬਾਪੂ ਤਰਲੋਕ ਸਿੰਘ ਅਗਵਾਨ ਅੱਜ ਸਵੇਰੇ ਸਥਾਨਕ ਫੋਰਟੀਸ ਐਸਕਾਹਟ ਵਿਖੇ ਅਕਾਲੀ ਚਲਾਣਾ ਕਰ ਗਏ ਹਨ।
ਦਮਦਮੀ ਟਕਸਾਲ ਦੇ ਆਗੂ ਭਾਈ ਅਜੈਬ ਸਿੰਘ ਅਭਿਆਸੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਪੂ ਤਰਲੋਕ ਸਿੰਘ ਜੀ ਨੇ ਅੱਜ ਸਵੇਰੇ ਅੱਠ ਵਜੇ ਐਸਕਾਹਟ ਹਸਪਤਾਲ ਵਿਖੇ ਆਖਰੀ ਸਾਹ ਲਿਆ। ਉਹ ਪਿੱਛੇ ਕਈ ਦਿਨਾਂ ਤੋਂ ਇਸ ਹਸਪਤਾਲ ਵਿੱਚ ਜੇਰੇ ਇਲਾਜ ਸਨ।
ਉਹਨਾਂ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋ ਬੀਮਾਰ ਚੱਲੇ ਆ ਰਹੇ ਸਨ ਤੇ ਪਰਿਵਾਰ ਵਾਲਿਆ ਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਸੀ। ਉਮਰ ਦੇ ਤਕਾਜੇ ਨਾਲ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋਣ ਦੀ ਬਜਾਏ ਕਾਫੀ ਵਿਗਾੜ ਹੀ ਪੈਦਾ ਹੁੰਦਾ ਗਿਆ ਅਤੇ ਡਾਕਟਰਾਂ ਨੇ ਉਹਨਾਂ ਮਸਨੂਈ ਜੀਵਨ ਸੁਰੱਖਿਆ ਪ੍ਰਣਾਲੀ ਤੇ ਰੱਖਿਆ ਹੋਇਆ ਸੀ।ਮਈ ਅਪ੍ਰੈਲ ਨੂੰ ਉਹਨਾਂ ਦੇ ਜੱਦੀ ਪਿੰਡ ਅਗਵਾਨ ( ਗੁਰਦਾਸਪੁਰ) ਵਿਖੇ ਕੀਤਾ ਜਾਵੇਗਾ।
ਬਾਪੂ ਤ੍ਰਿਲੋਕ ਸਿੰਘ ਜੀ ਨੇ ਸ਼ਹੀਦ ਭਾਈ ਸਤਵੰਤ ਸਿੰਘ ਵੱਲੋਂ ਭਾਈ ਬੇਅੰਤ ਸਿੰਘ ਨਾਲ ਮਿਲਕੇ ਕੀਤੇ 13 ਅਕੂਤਬਰ 1984 ਨੂੰ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਰਕਾਰੀ ਤਸ਼ੱਦਦ ਦਾ ਬੜੀ ਦਲੇਰੀ ਨਾਲ ਸਾਹਮਣਾ ਕੀਤਾ ਸੀ।
ਇੰਦਰਾ ਗਾਂਧੀ ਭਾਰਤੀ ਫੋਜ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਲਈ ਜਿੰਮੇਵਾਰ ਸੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਬਾਪੂ ਤਰਲੋਕ ਸਿੰਘ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਬਾਪੂ ਜੀ ਦੇ ਅਕਾਲ ਚਲਾਣੇ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਉਹ ਸਿਰਫ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਹੀ ਨਹੀ ਸਨ ਸਗੋ ਪੰਥ ਨੂੰ ਰਾਹ ਦਸੇਰਾ ਵੀ ਸਨ ਤੇ ਸਮੇਂ ਸਮੇਂ ਤੇ ਉਹ ਪੰਥਕ ਸਫਾਂ ਵਿੱਚ ਪੰਥ ਦੀ ਭਲਾਈ ਲਈ ਗੁਜਰਦੇ ਰਹਿੰਦੇ ਸਨ।
ਇਸੇ ਤਰ੍ਰਾ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਵੀ ਬਾਪੂ ਤਰਲੋਕ ਸਿੰਘ ਜੀ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।