ਅਜਾਇਬ ਘਰ ਵਿੱਚ ਸ੍ਰ. ਖਾਲੜਾ ਦੀ ਤਸਵੀਰ ਦੇ ਨਾਲ ਉਨ੍ਹਾਂ ਵੱਲੋਂ ਮਨੁੱਖੀ ਹੱਕਾਂ ਲਈ ਕੀਤੀ ਘਾਲਣਾ ਨੂੰ ਦਰਸਾਉਦਾਂ ਜੀਵਣ ਇਤਿਹਾਸ ਵੀ ਦਰਜ਼ ਕੀਤਾ ਗਿਆ ਹੈ।
ਇਸ ਅਜਾਇਬ ਘਰ ਵਿੱਚ ਪੂਰੀ ਦੂਨੀਆਂ ਵਿੱਚ ਮਨੁੱਖੀ ਹੱਕਾਂ ਲਈ ਕੁਝ ਕਰ ਗੁਜ਼ਾਰਨ ਵਾਲੇ ਲੋਕਾਂ ਦੀਆਂ ਜੀਵਨੀਆਂ ਉਨ੍ਹਾਂ ਦੇ ਚਿੱਤਰਾਂ ਸਮੇਤ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਵਿਸ਼ਵ ਸਿੱਖ ਸੰਸਥਾ ਕੈਨੇਡਾ ਦੇ ਪ੍ਰਧਾਨ ਡਾ: ਅੰਮਿ੍ਤਪਾਲ ਸਿੰਘ ਸ਼ੇਰਗਿੱਲ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਕੈਨੇਡਾ ਦੇ ਅਜਾਇਬ ਘਰ ਵੱਲੋਂ ਸ਼ਹੀਦ ਖਾਲੜਾ ਦੀ ਕਹਾਣੀ ਨੂੰ ਸ਼ਾਮਿਲ ਕਰਕੇ ਇਤਿਹਾਸਕ ਕਾਰਜ ਕੀਤਾ ਗਿਆ ਹੈ ।ਅਜਾਇਬ ਘਰ ਵਿਚ ਕਾਮਾਗਾਟਾਮਾਰੂ ਦੁਖਾਂਤ ਦੇ ਇਤਿਹਾਸ ਅਤੇ ਕੈਨੇਡਾ ਵਿਚ ਕਿਰਪਾਨ ਦਾ ਮੁਕੱਦਮਾ ਜਿੱਤਣ ਵਾਲੇ ਮੌਾਟਰੀਅਲ ਦੇ ਗੁਰਬਾਜ ਸਿੰਘ ਮੁਲਤਾਨੀ ਬਾਰੇ ਵੇਰਵਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਸ੍ਰ. ਖਲਾੜਾ ਨੂੰ ਉਸ ਸਮੇਂ ਦੇ ਤਰਨਤਾਰ ਦੇ ਐੱਸ ਪੀ ਅਜੀਤ ਸਿੰਘ ਸੰਧੂ ਦੇ ਅਧੀਨ ਪੁਲਿਸ ਕਰਮੀਆਂ ਨੇ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਕਬੀਰ ਪਾਰਕ ਘਰ ਤੋਂ ਚੁੱਕ ਕੇ ਸ਼ਹੀਦ ਕੀਤਾ ਸੀ। ਕੁਝ ਪੁਲਿਸ ਅਫਸਰਾਂ ਅਤੇ ਸਿਆਸਤਦਾਨਾਂ ਵੱਲੋਂ ਸਿੱਖਾਂ ‘ਤੇ ਕੀਤੀਆਂ ਗਈਆਂ ਜਿਆਦਤੀਆਂ ਵਿੱਚ ਉਨ੍ਹਾਂ ਦੇ ਨਾਂ ਨਸ਼ਰ ਹੋਣ ਦੇ ਡਰੋਂ, ਉਨ੍ਹਾਂ ਸ੍ਰ. ਖਾਲੜਾ ਨੂੰ ਸ਼ਹੀਦ ਕਰਵਾ ਦਿੱਤਾ ਸੀ।
ਸ੍ਰ ਖਾਲੜਾ ਵੱਲੋਂ ਉਸ ਸਮੇਂ ਪੰਜਾਬ ਪੁਲਿਸ ਅਤੇ ਹੋਰ ਅਰਧ ਫੋਜੀ ਸੁਰੱਖਿਆ ਬਲਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਚੁੱਕ ਕੇ ਤਸੀਹਾ ਕੇਂਦਰਾਂ ਵਿੱਚ ਤਸੀਹੇ ਦੇ ਕੇ ਮਾਰੇ ਅਤੇ ਸ਼ਮਸ਼ਾਨ ਘਾਟਾਂ ਵਿੱਚ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਾੜੇ ਗਏ ਹਜ਼ਾਰਾਂ ਸਿੱਖਾਂ ਲਈ ਇਨਸਾਫ ਲੈਣ ਕਰਨ ਲਈ ਕੀਤੀ ਘਾਲਣਾ ਅਦੁੱਤੀ ਹੈ। ਉਨ੍ਹਾਂ ਨੂੰ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਮੁੱਖੀ ਕੇ.ਪੀ ਐੱਸ ਗਿੱਲ ਦੀਆਂ ਹਦਾਇਤਾਂ ‘ਤੇ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ