ਅੰਮਿ੍ਤਸਰ (28, ਜਨਵਰੀ 2025): ਅਮਰੀਕਾ ਦੀ ਨੈਸ਼ਨਲ ਸਿੱਖ ਕੰਪੇਨ ਵੱਲੋਂ ਕਰਵਾਏ ਸਰਵੇਖਣ ਦੌਰਾਨ ਸਿੱਖਾਂ ਦੀ ਪਹਿਚਾਣ ਸਬੰਧੀ ਜ਼ਿਆਦਾਤਰ ਅਮਰੀਕੀ ਮੂਲ ਨਿਵਾਸੀਆਂ ਨੂੰ ਪਤਾ ਨਾ ਹੋਣ ਦਾ ਖੁਲਾਸਾ ਹੋਣ ‘ਤੇ ਚਿੰਤਾ ਜਿਤਾਉਂਦਿਆਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਵਤਾਰ ਸਿੰਘ ਨੇ ਕਿਹਾ ਹੈ ਕਿ ਅਮਰੀਕਾ ਦੀ ਤਰੱਕੀ ‘ਚ ਜਿਥੇ ਸਿੱਖਾਂ ਦਾ ਵਿਸ਼ੇਸ਼ ਯੋਗਦਾਨ ਹੈ ।
ਇਸ ਦੌਰਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਥਾ ਦੇ ਪ੍ਰਧਾਨ ਸ: ਜਸਵੰਤ ਸਿੰਘ ਹੋਠੀ ਅਤੇ ਕੁਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨੇ ਸ੍ਰੀ ਓਬਾਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਨੂੰ ਧਾਰਮਿਕ ਆਜ਼ਾਦੀ ਦੇ ਮੁਕੰਮਲ ਪ੍ਰਚਾਰ ਲਈ ਅਪਨਾਉਣ ਸਬੰਧੀ ਭਾਰਤ ਨੂੰ ਸਲਾਹ ਦੇਣ ਨਾਲ ਸਿੱਖਾਂ ਦੀ ਵੱਖਰੀ ਕੌਮ ਦੱਸਣ ਸਬੰਧੀ ਮੰਗ ਦੀ ਵੀ ਜਾਇਜ਼ਤਾ ਪੁਸ਼ਟ ਹੁੰਦੀ ਹੈ ।
ਮੱਕੜ ਨੇ ਦਾਅਵਾ ਕੀਤਾ ਕਿ ਸ਼ੋ੍ਰਮਣੀ ਕਮੇਟੀ ਯੂਬਾ ਸਿਟੀ ਵਿਖੇ ਕੌਮਾਂਤਰੀ ਸਿੱਖ ਕੇਂਦਰ ਖੋਲ੍ਹ ਕੇ ਅਜਿਹੇ ਯਤਨਾਂ ਨੂੰ ਹੀ ਅਮਲੀ ਰੂਪ ਦੇਣ ਦੀ ਕੋਸ਼ਿਸ਼ ‘ਚ ਹੈ।