ਭਾਈ ਬਲਦੇਵ ਸਿੰਘ ਵਡਾਲਾ

ਸਿੱਖ ਖਬਰਾਂ

ਭਾਈ ਬਲਦੇਵ ਸਿੰਘ ਵਡਾਲਾ ਵਿਰੁੱਧ ਕਾਰਵਾਈ ਕੀਤੀ ਜਾਵੇਗੀ: ਮੱਕੜ

By ਸਿੱਖ ਸਿਆਸਤ ਬਿਊਰੋ

March 16, 2016

ਸ੍ਰੀ ਅਨੰਦਪੁਰ ਸਾਹਿਬ (15 ਮਾਰਚ, 2016): ਪੰਥਕ ਸਰੋਕਾਰਾਂ ਦੀ ਗੱਲ ਕਰਨ ਅਤੇ ਸ਼੍ਰੋਮਣੀ ਕਮੇਟੀ ਵਿਰੁੱਧ ਬਗਾਵਤੀ ਸੁਰ ਰੱਖਣ ਵਾਲੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਖਿਲਾਫ ਸ਼੍ਰੋਮਣੀ ਕਮੇਟੀ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

ਸ਼ੋ੍ਰਮਣੀ ਕਮੇਟੀ ਵਿਚ ਮੁੱਖ ਸਕੱਤਰ ਦੀ ਨਿਯੁਕਤੀ ਦਾ ਵਿਰੋਧ ਕਰਨ ਤੋਂ ਬਾਅਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮਿ੍ਤਸਰ ਤੋਂ ਗੁਰਦੁਆਰਾ ਪਾਤਿਸ਼ਾਹੀ ਨੌਵੀਂ, ਜੀਂਦ (ਹਰਿਆਣਾ) ਤਬਦੀਲ ਕੀਤੇ ਗਏ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਖਿ਼ਲਾਫ਼ ਸ਼ੋ੍ਰਮਣੀ ਕਮੇਟੀ ਵਲੋਂ ਸਿਆਸੀ ਗਤੀਵਿਧੀਆਂ ਨੂੰ ਲੈ ਕੇ ਅਨੁਸ਼ਾਸਨੀ ਕਾਰਵਾਈ ਦੀ ਤਿਆਰੀ ਕਰ ਲਈ ਗਈ ਹੈ ।

ਭਾਈ ਵਡਾਲਾ ਵਲੋਂ ‘ਸਿੱਖ ਸਦਭਾਵਨਾ ਦਲ’ ਜਥੇਬੰਦੀ ਦੇ ਨਾਂਅ ਹੇਠ ‘ਗੁਰਦੁਆਰਾ ਸੁਧਾਰ ਲਹਿਰ’ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ । ਭਾਈ ਵਡਾਲਾ ਵਲੋਂ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਸਿੱਖ ਸਦਭਾਵਨਾ ਦਲ’ ਦੇ ਨਾਂਅ ਹੇਠ ਇਕ ਪੰਥਕ ਕਾਨਫਰੰਸ ਕਰਨ ਦੀਆਂ ਤਿਆਰੀਆਂ ਵੀ ਵਿੱਢੀਆਂ ਜਾ ਰਹੀਆਂ ਹਨ, ਜਿਥੇ ਸ਼ੋ੍ਰਮਣੀ ਕਮੇਟੀ ‘ਚ ਨਵੀਂ ਸਿਆਸੀ ਧਿਰ ਖੜ੍ਹੀ ਕਰਨ ਲਈ ਆਪਣੇ ਏਜੰਡੇ ਦਾ ਐਲਾਨ ਕੀਤਾ ਜਾਵੇਗਾ ।

ਹੋਲਾ ਮਹੱਲਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇੱਥੇ ਪਹੁੰਚੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਈ ਬਲਦੇਵ ਸਿੰਘ ਵਡਾਲਾ ਸ਼ੋ੍ਰਮਣੀ ਕਮੇਟੀ ਦਾ ਮੁਲਾਜ਼ਮ ਹੈ ਤੇ ਉਸ ਵਲੋਂ ਸਿਆਸੀ ਗਤੀਵਿਧੀਆਂ ਸ਼ੁਰੂ ਕਰਨ ਖਿਲਾਫ਼ ਜਲਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਵਿਭਾਗੀ ਕਾਰਵਾਈ ਕਰਨ ਤੋਂ ਬਾਅਦ ਭਾਈ ਵਡਾਲਾ ਨੂੰ ਨੌਕਰੀ ਤੋਂ ਵਿਹਲਾ ਵੀ ਕੀਤਾ ਜਾ ਸਕਦਾ ਹੈ ।

ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਸ਼ੋ੍ਰਮਣੀ ਕਮੇਟੀ ਇਕ ਅਨੁਸ਼ਾਸਨਬੱਧ ਗੁਰਦੁਆਰਾ ਸੰਸਥਾ ਹੈ ਤੇ ਇਸ ਦਾ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਈ ਬਲਦੇਵ ਸਿੰਘ ਵਡਾਲਾ ਦੀਆਂ ਹਾਜ਼ਰੀਆਂ, ਛੁੱਟੀਆਂ, ਕੀਰਤਨ ਡਿਊਟੀਆਂ ਤੇ ਤਨਖ਼ਾਹ ਕਈ ਮਹੀਨੇ ਤੋਂ ਹੀ ਬੰਦ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: