ਸ੍ਰੀ ਅੰਮ੍ਰਿਤਸਰ ਸਾਹਿਬ: ਅੱਜ ਸ਼੍ਰੋਮਣੀ ਕਮੇਟੀ ਵਲੋਂ ਹਾਲ ਹੀ ਵਿੱਚ ਲਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਿਛਲੇ ਦਿਨੀਂ ਮੱਧ-ਪ੍ਰਦੇਸ਼ ਦੀ ਪੁਲਿਸ ਵੱਲੋਂ ਪਿੰਡ ਸਿੰਦੂਰ ਜਿਲ੍ਹਾ ਖਰਗੋਨ ਦੇ ਸਿਕਲੀਗਰ ਸਿੱਖਾਂ ਨਾਲ ਪੁਲਸ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਵੱਲ੍ਹ ਧਿਆਨ ਦਿੰਦਿਆਂ ਇਹ ਬਿਆਨ ਜਾਰੀ ਕੀਤਾ ਹੈ ਕਿ ਸਿਕਲੀਗਰ ਸਿੱਖਾਂ ਦਾ ਸਾਥ ਦੇਣ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਨੁਮਾਇੰਦਾ ਜਥੇਬੰਦੀਆਂ ਅੱਗੇ ਆਉਣ ਅਤੇ ਭਾਰਤ ਸਰਕਾਰ ਨਾਲ ਗੱਲ ਕਰਕੇ ਸਿਕਲੀਗਰ ਸਿੱਖਾਂ ਉੱਤੇ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਹਾਰਾਸ਼ਟਰ ਦੇ ਜ਼ਿਲ੍ਹੇ ਪਰਭਾਣੀ ਵਿੱਚ ਪੈਂਦੇ ਬਲਸਾ ਪਿੰਡ ਵਿੱਚ ਉੱਥੋਂ ਦੇ ਪੁਲਸ ਮੁਲਾਜ਼ਮਾਂ ਵਲੋਂ ਸਿਕਲੀਗਰ ਸਿੱਖਾਂ ਦੇ ਘਰ ਢਾਹੁਣ, ਗੁਰਦੁਆਰਾ ਸਾਹਿਬ ਵਿੱਚ ਲੱਗੇ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਅਤੇ ਸਿਕਲੀਗਰ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਨਿੰਦਾ ਕੀਤੇ ਕੀਤੀ ਗਈ ਸੀ।
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ “, ਕਿ ਮੱਧ ਪ੍ਰਦੇਸ਼ ਵਿਚ ਰਹਿ ਰਹੇ ਸਿਕਲੀਗਰ ਸਿੱਖਾਂ ਦੀ ਅਬਾਦੀ ਨਾ-ਮਾਤਰ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਸਿੱਖੀ ਸਰੂਪ ਵਿਚ ਤਿਆਰ-ਬਰ-ਤਿਆਰ ਰਹਿਣ ਕਰਕੇ ਸਥਾਨਕ ਸਰਕਾਰ ਉਨ੍ਹਾਂ ਨੰੰੂ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਕਹਿ ਕੇ ਉਨ੍ਹਾਂ ਉਪਰ ਅਣ-ਮਨੁੱਖੀ ਤਸ਼ੱਦਦ ਕਰ ਰਹੀ ਹੈ, ਜੋ ਕਿ ਅਤਿ ਨਿੰਦਣਯੋਗ ਹੈ।
ਪਿਛਲੀ ਦਿਨੀ ਮੱਧ-ਪ੍ਰਦੇਸ਼ ਦੀ ਪੁਲਿਸ ਵੱਲੋਂ ਪਿੰਡ ਸਿੰਦੂਰ ਜਿਲ੍ਹਾ ਖਰਗੋਨ ਦੇ ਸਿਕਲੀਗਰ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ।ਜਿਸ ਕਰਕੇ ਓਥੇ ਵੱਸਦੇ ਸਮੁੱਚੇ ਸਿਕਲੀਗਰ ਸਿੱਖਾਂ ਵਿਚ ਇੱਕ ਡਰ ਦਾ ਮਾਹੋਲ ਪੈਦਾ ਹੋ ਗਿਆ ਹੈ। ਜੇਕਰ ਸਰਕਾਰ ਵੱਲੋਂ ਇਸ ਅਤਿ-ਨਿੰਦਣਯੋਗ ਘਿਨਾਉਣੀ ਕਾਰਵਾਈ ਉਪਰ ਰੋਕ ਲਗਾਉਂਦਿਆਂ ਦੋਸ਼ੀ ਪੁਲਿਸ ਅਫਸਰਾਂ/ਮੁਲਾਜ਼ਮਾਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਇਸਦੇ ਭਿਆਨਕ ਸਿੱਟੇ ਵੀ ਨਿਕਲ ਸਕਦੇ ਹਨ।ਜਿਸ ਦੀ ਜੁੰਮੇਵਾਰੀ ਮੁਕੰਮਲ ਰੂਪ ਵਿਚ ਸਥਾਨਕ ਸਰਕਾਰ ਦੇ ਸਿਰ ਹੋਵੇਗੀ।