Site icon Sikh Siyasat News

ਇੱਟਲੀ ਵਿੱਚ ਸਿੱਖਾਂ ਨੂੰ ਕ੍ਰਿਪਾਨ ਧਾਰਨ ਕਰਨ ਦੀ ਖੁੱਲ ਮਿਲਣ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤਾ ਸਵਾਗਤ

kirpan1ਅੰਮਿ੍ਤਸਰ ( 27 ਨਵੰਬਰ, 2014): ਇੱਟਲੀ ਵਿੱਚ ਸਿੱਖਾਂ ਦੇ ਪੰਂਜ ਕੱਕਾਰਾਂ ਵਿੱਚ ਕਿਰਪਾਨ ਨੂੰ ਧਾਰਨ ਕਰਨ ਦੀ ਅਦਾਲਤ ਵੱਲੋਂ ਖੁੱਲ ਮਿਲਣ ਦੇ ਫੈਸਲੇ ਦਾ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਸਵਾਗਤ ਕਰਦਿਆਂ ਖੁਸ਼ੀ ਜ਼ਾਹਰ ਕੀਤੀ ਹੈ।

ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਕੋਈ ਵੀ ਅੰਮਿ੍ਤਧਾਰੀ ਸਿੰਘ ਪੰਜ ਕਕਾਰਾਂ ਨੂੰ ਆਪਣੇ ਸਰੀਰ ਨਾਲੋਂ ਵੱਖ ਨਹੀਂ ਕਰ ਸਕਦਾ ਪ੍ਰੰਤੂ ਵਿਦੇਸ਼ਾਂ ‘ਚ ਇਹ ਸਮੱਸਿਆ ਆ ਰਹੀ ਹੈ ।

ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਇਟਲੀ ਦੇ ਪ੍ਰਧਾਨ ਸ: ਤਲਵਿੰਦਰ ਸਿੰਘ ਵਡਾਲੀ ਨੂੰ ਜੁਲਾਈ 2013 ‘ਚ ਇਟਾਲੀਅਨ ਪੁਲਿਸ ਵੱਲੋਂ ਸ੍ਰੀ ਸਾਹਿਬ ਪਹਿਨੀ ਹੋਣ ਕਰਕੇ ਕੰਮ ‘ਤੇ ਜਾਂਦੇ ਸਮੇਂ ਰੋਕਿਆ ਗਿਆ ਸੀ ਤੇ ਸ੍ਰੀ ਸਾਹਿਬ ਨੂੰ ਹਥਿਆਰ ਸਮਝਦਿਆਂ ਆਰਮੀ ਐਕਟ ਤਹਿਤ ਉਸ ‘ਤੇ ਮੁਕੱਦਮਾ ਦਰਜ ਕਰ ਦਿੱਤਾ ਸੀ ਜਿਸ ‘ਤੇ ਜ਼ਿਲ੍ਹਾ ਪਿਆਚੈਂਸਾ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਅੰਮਿ੍ਤਧਾਰੀ ਸਿੱਖਾਂ ਨੂੰ ਸ੍ਰੀ ਸਾਹਿਬ (ਕਿ੍ਪਾਨ) ਪਹਿਨਣ ਦੀ ਇਜ਼ਾਜਤ ਦਿੱਤੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version