ਅੰਮ੍ਰਿਤਸਰ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਹਾਊਣ ਚੋਣਾਂ ਨਵੰਬਰ ਦੇ ਅਖੀਰ ‘ਚ ਹੋਣ ਦੀਆਂ ਸੰਭਾਵਨਾਵਾਂ ਹਨ। ਸ਼੍ਰੋਮਣੀ ਕਮੇਟੀ ਨੇ 6 ਨਵੰਬਰ ਨੂੰ ਐਗਜ਼ੈਕਟਿਵ ਦੀ ਮੀਟਿੰਗ ਸੱਦੀ ਹੋਈ ਹੈ। ਐਗਜ਼ੈਕਟਿਵ ਜਨਰਲ ਹਾਊਸ ਮੀਟਿੰਗ ਦਾ ਸੱਦਾ ਦਏਗੀ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 190 ਮੈਂਬਰਾਂ ਦੇ ਹਾਊਣ ‘ਚ 170 ਮੈਂਬਰ ਚੋਣਾਂ ਰਾਹੀਂ ਅਤੇ 17 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਜਦਕਿ 5 ਮੈਂਬਰ ਤਖ਼ਤਾਂ ਦੇ ਜਥੇਦਾਰਾਂ ਨੂੰ ਮੰਨਿਆ ਜਾਂਦਾ ਹੈ ਜੋ ਕਿ ਲੋੜ ਪੈਣ ‘ਤੇ ਆਪਣੀ ਵੋਟ ਦਾ ਇਸਤੇਮਾਲ ਕਰਦੇ ਹਨ। ਮੌਜੂਦਾ ਹਾਊਸ ਦੇ ਮੈਂਬਰ 2011 ‘ਚ ਚੁਣੇ ਗਏ ਸੀ। ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪਿਛਲੇ ਸਾਲ ਅਵਤਾਰ ਸਿੰਘ ਮੱਕੜ ਦੀ ਥਾਂ ‘ਤੇ ਪ੍ਰਧਾਨ ਬਣੇ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: SGPC Elections Likely To Be In November End …