Site icon Sikh Siyasat News

ਆਰ. ਐੱਸ. ਐੱਸ ਨੂੰ ਅੱਤਵਾਦੀ ਸੰਗਠਨ ਐਲਾਨਣ ਲਈ ਅਮਰੀਕੀ ਅਦਾਲਤ ਵਿੱਚ ਪਟੀਸ਼ਨ ਦਰਜ਼

ਵਾਸ਼ਿੰਗਟਨ( 22 ਜਨਵਰੀ,2015): ਆਰ.ਐਸ.ਐਸ. ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਅਮਰੀਕੀ ਕੋਰਟ ‘ਚ ਸਿੱਖਸ ਫਾਰ ਜਸਟਿਸ ਵੱਲੋਂ ਪਟੀਸ਼ਨ ਦਾਖਲ ਕਰਵਾਈ ਗਈ ਹੈ।

ਅਮਰੀਕਾ ਵਿੱਚ ਸਿੱਖ ਹਿੱਤਾਂ ਦੀ ਪੈਰਵੀ ਕਰਦੀ ਸਿੱਖ ਸੰਸਥਾ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਦੱਸਿਆ ਕਿ ਪਿੱਛਲੇ ਮਹੀਨੇ ਸੰਸਥਾ ਵੱਲੋਂ ਆਰ. ਐੱਸ. ਐੱਸ ਨੂੰ ਅੱਤਵਾਦੀ ਸੰਗਠਨ ਐਲਾਨਣ ਲਈ ਸਟੇਟ ਸੈਕਟਰੀ ਜੌਹਨ ਕੈਰੀ ਨੂੰ ਲਿਖਤੀ ਪੱਤਰ ਦੇਣ ਤੋਂ ਬਾਅਦ ਕੋਈ ਕਾਰਵਾਈ ਨਾ ਹੋਣ ਕਰਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ।

ਭਾਰਤੀ ਪ੍ਰਧਾਨ ਮੰਤਰੀ ਹੋਰ ਆਰ. ਐੱਸ. ਐੱਸ ਦੇ ਲੀਡਰਾਂ ਦੇ ਨਾਲ

ਦੱਖਣੀ ਨਿਊਯਾਰਕ ਜਿਲ੍ਹੇ ‘ਚ ਸਥਿਤ ਸੰਘੀ ਅਦਾਲਤ ਨੇ ਇਸ ਪਟੀਸ਼ਨ ‘ਤੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੂੰ ਸੰਮਣ ਭੇਜ ਕੇ 60 ਦਿਨਾਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਹੈ। ਇਹ ਪਟੀਸ਼ਨ ਸਿੱਖ ਫਾਰ ਜਸਟਿਸ ਜਥੇਬੰਦੀ ਵਲੋਂ ਦਾਇਰ ਕਰਵਾਈ ਗਈ ਹੈ।

ਸਿੱਖਸ ਫਾਰ ਜਸਟਿਸ ਵੱਲੋਂ ਦਾਇਰ 26 ਪੰਨਿਆਂ ਦੀ ਸ਼ਿਕਾਇਤ ਵਿੱਚ ਆਰ. ਐੱਸ. ਐੱਸ ਦੀ ਨਾਈਜ਼ੀਰੀਆਂ ਦੇ ਹਥਿਆਰਬੰਦ ਗਰੁੱਪ ਬੋਕੋ ਹਰਮ ਨਾਲ ਤੁਲਨਾ ਕਤਿੀ ਗਈ ਹੈ। ਇਹ ਕੇਸ ਅਮਰੀਕੀ ਰਾਸ਼ਟਰਪਤੀ ਬਾਰਕ ਉਬਾਮਾ ਵੱਲੋਂ 26 ਜਨਵਰੀ ਦੇ ਸਮਾਗਮ ਵਿੱਚ ਹਿੱਸਾ ਲੈਣ ਆਉਣ ਤੋਂ ਕੁਝ ਦਿਨ ਪਹਿਲਾਂ ਦਾਇਰ ਕੀਤਾ ਗਿਆ ਹੈ।

ਜਥੇਬੰਦੀ ਨੇ ਅਦਾਲਤ ਤੋਂ ਆਰ.ਐਸ.ਐਸ. ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਤ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਦੋਸ਼ ਲਗਾਇਆ ਕਿ ਆਰ.ਐਸ.ਐਸ. ਫਾਸੀਵਾਦੀ ਵਿਚਾਰਧਾਰਾ ‘ਚ ਯਕੀਨ ਕਰਦਾ ਹੈ। ਇਨ੍ਹਾਂ ਹੀ ਨਹੀਂ ਇਹ ਸੰਗਠਨ ਇਕ ਪ੍ਰਕਾਰ ਦੀ ਧਾਰਮਿਕ ਅਤੇ ਸੰਸਕ੍ਰਿਤਕ ਪਹਿਚਾਣ ਵਾਲਾ ਹਿੰਦੂ ਰਾਸ਼ਟਰ ਬਣਾਉਣ ਲਈ ਖਤਰਨਾਕ ਤਰੀਕੇ ਨਾਲ ਆਪਣੀ ਮੁਹਿੰਮ ਚਲਾ ਰਿਹਾ ਹੈ।

ਜਥੇਬੰਦੀ ਨੇ ਆਪਣੀ ਪਟੀਸ਼ਨ ‘ਚ ਘਰ ਵਾਪਸੀ ਦਾ ਵੀ ਮੁੱਦਾ ਚੁੱਕਿਆ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਸੰਘ ਕਈ ਧਰਮਾਂ ਦੇ ਲੋਕਾਂ ਦਾ ਜਬਰਨ ਧਰਮ ਪਰਿਵਰਤਨ ਕਰਾਉਣ ਲਈ ਘਰ ਵਾਪਸੀ ਦੇ ਨਾਮ ਤੋਂ ਮੁਹਿੰਮ ਵੀ ਚਲਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version