ਸਿਆਸੀ ਖਬਰਾਂ

ਓਡੀਸ਼ਾ-ਆਂਧਰਾ ਪ੍ਰਦੇਸ਼ ਦੀ ਸਰਹੱਦ ‘ਤੇ ਪੁਲਿਸ ਦੇ ਕਾਫਲੇ ‘ਤੇ ਮਾਓਵਾਦੀਆਂ ਦਾ ਹਮਲਾ; 7 ਦੀ ਮੌਤ

By ਸਿੱਖ ਸਿਆਸਤ ਬਿਊਰੋ

February 01, 2017

ਭੁਵਨੇਸ਼ਵਰ: ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੀ ਸਰਹੱਦ ਦੇ ਨੇੜੇ ਮਾਓਵਾਦੀਆਂ ਦੇ ਹਮਲੇ ‘ਚ ਸੱਤ ਪੁਲਿਸ ਵਾਲਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕਰਮਚਾਰੀਆਂ ਦੀ ਇਕ ਇਕਾਈ ਟ੍ਰੇਨਿੰਗ ਲਈ ਕੋਰਾਪੁਟ ਤੋਂ ਕਟਕ ਜਾ ਰਹੀ ਸੀ। ਮਿਨੀ ਬੱਸ ‘ਚ ਸਵਾਰ ਜਦੋਂ ਪੁਲਿਸ ਵਾਲੇ ਜਦੋਂ ਸੁਨਕੀ-ਸਾਲੂਰ ਹਾਈਵੇ ‘ਤੇ ਮੋਗਰਗੁਮਾ ਪਿੰਡ ਦੇ ਨੇੜੇ ਪਹੁੰਚੀ ਤਾਂ ਮਾਓਵਾਦੀਆਂ ਨੇ ਆਈ.ਈ.ਡੀ. (IED) ਧਮਾਕਾ ਕਰ ਦਿੱਤਾ। ਇਸ ਬੱਸ ‘ਚ 12 ਪੁਲਿਸ ਮੁਲਾਜ਼ਮ ਅਤੇ ਇਕ ਆਮ ਸ਼ਹਿਰੀ ਸਵਾਰ ਸੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਹਾਈਵੇ ‘ਤੇ 7 ਫੁੱਟ ਦਾ ਟੋਆ ਬਣ ਗਿਆ।

ਇਸ ਇਲਾਕੇ ਵਿਚ ਮਾਓਵਾਦੀਆਂ ਦਾ ਕਾਫੀ ਪ੍ਰਭਾਵ ਹੈ। ਪਿਛਲੇ ਵਰ੍ਹੇ ਅਕਤੂਬਰ ਮਹੀਨੇ ‘ਚ ਇਸੇ ਇਲਾਕੇ ‘ਚ ਪੁਲਿਸ ਨੇ 27 ਮਾਓਵਾਦੀਆਂ ਨੂੰ ‘ਪੁਲਿਸ ਮੁਕਾਬਲੇ’ ‘ਚ ਮਾਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: