ਲੁਧਿਆਣਾ: ਭਾਈ ਜਗਤਾਰ ਸਿੰਘ ਹਵਾਰਾ ਦੇ ਥਾਣਾ ਸਮਰਾਲਾ ਦੇ ਸੱਤ ਕੇਸ 21 ਫਰਵਰੀ ਨੂੰ ਖਤਮ ਹੋ ਗਏ ਹਨ।
ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿਹਾੜ ਜੇਲ੍ਹ ਦੇ ਰਿਕਾਰਡ ਮੁਤਾਬਕ ਭਾਈ ਜਗਤਾਰ ਸਿੰਘ ਹਵਾਰਾ ‘ਤੇ ਥਾਣਾ ਸਮਰਾਲਾ ‘ਚ ਸਾਲ 2005 ਦੌਰਾਨ 7 ਕੇਸ ਐਫ.ਆਈ.ਆਰ. 73, 76, 77, 78, 79, 82, 83 ਧਾਰਾਵਾਂ 121, 121 ਏ, 122, 123, 25 (ਅਸਲਾ ਐਕਟ), 4 (ਧਮਾਕਾਖੇਜ਼ ਸਮੱਗਰੀ) ਤਹਿਤ ਦਰਜ ਕੀਤੇ ਗਏ ਸਨ। 7 ਸਤੰਬਰ 2005 ਨੂੰ ਉਸ ਸਮੇਂ ਸਮਰਾਲਾ ਦੇ ਸਬ ਡਿਵੀਜ਼ਨ ਮੈਜਿਸਟਰੇਟ ਸ੍ਰੀਮਤੀ ਨਵਜੋਤ ਸੋਹਲ ਵਲੋਂ ਇਨ੍ਹਾਂ ਸੱਤਾਂ ਕੇਸਾਂ ਵਿਚ ਭਾਈ ਹਵਾਰਾ ਨੂੰ 12 ਸਤੰਬਰ 2005 ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ ਪਰ ਭਾਈ ਹਵਾਰਾ ਨੂੰ ਇਨ੍ਹਾਂ ਕੇਸਾਂ ਵਿਚ ਕਦੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।
21 ਫਰਵਰੀ 2017 ਨੂੰ ਥਾਣਾ ਸਮਰਾਲਾ ਵਲੋਂ ਸਬ ਡਵੀਜ਼ਨ ਜੁਡੀਸ਼ਲ ਮੈਜਿਸਟ੍ਰੇਟ, ਸਮਰਾਲਾ ਦੀ ਅਦਾਲਤ ਵਿਚ ਜੱਜ ਮੁਨੀਸ਼ ਗਰਗ ਨੂੰ ਜਾਣਕਾਰੀ ਦਿੱਤੀ ਗਈ ਕਿ ਜਗਤਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਹਵਾਰਾ ਕਲਾਂ, ਥਾਣਾ ਖਮਾਣੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਉੱਪਰ ਥਾਣਾ ਸਮਰਾਲਾ ਵਿਚ ਕੋਈ ਮੁਕੱਦਮਾ ਦਰਜ ਨਹੀਂ ਹੈ। ਪੁਲਿਸ ਦੀ ਇਸ ਰਿਪੋਰਟ ‘ਤੇ ਕਾਰਵਾਈ ਕਰਦਿਆਂ ਅਦਾਲਤ ਨੇ ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਥਾਣਾ ਸਮਰਾਲਾ ‘ਚ ਕੋਈ ਵੀ ਮੁਕੱਦਮਾ ਨਾ ਹੋਣ ਉੱਪਰ ਮੋਹਰ ਲਾ ਦਿੱਤੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
After 11 Years, Punjab Police say Bhai Jagtar Singh Hawara Not Wanted in 7 Cases at Samrala …
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ 21 ਫਰਵਰੀ 2017 ਦੇ ਅਦਾਲਤ ਦੇ ਫੈਸਲੇ ਮੁਤਾਬਕ ਇਹ ਸੱਤ ਕੇਸ ਹੁਣ ਖਤਮ ਹੋ ਗਏ ਮੰਜੇ ਜਾਣਗੇ।
ਸਬੰਧਤ ਖ਼ਬਰ:
ਭਾਈ ਹਵਾਰਾ ਨੇ ਪੈਂਡਿੰਗ ਪਏ 7 ਕੇਸਾਂ ਲਈ ਸਮਰਾਲਾ ਕੋਰਟ ਕੋਲ ਕੀਤੀ ਪਹੁੰਚ …